Home / Punjabi News / Punjab News: ਪੰਜਾਬ ‘ਚ ਵੱਡੀ ਵਾਰਦਾਤ, ਖੇਡ-ਖੇਡ ‘ਚ ਬੁਝਿਆ ਘਰ ਦਾ ਚਿਰਾਗ: ਛੋਟੇ ਬੱਚੇ ਨੂੰ ਇੰਝ ਲੱਗੀ ਗੋਲੀ: ਮੌਕੇ ‘ਤੇ ਮੌਤ…

Punjab News: ਪੰਜਾਬ ‘ਚ ਵੱਡੀ ਵਾਰਦਾਤ, ਖੇਡ-ਖੇਡ ‘ਚ ਬੁਝਿਆ ਘਰ ਦਾ ਚਿਰਾਗ: ਛੋਟੇ ਬੱਚੇ ਨੂੰ ਇੰਝ ਲੱਗੀ ਗੋਲੀ: ਮੌਕੇ ‘ਤੇ ਮੌਤ…

Amritsar News: ਪੰਜਾਬ ਦੇ ਜ਼ਿਲ੍ਹੇ ਅੰਮ੍ਰਿਤਸਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਅੰਮ੍ਰਿਤਸਰ ਦੇ ਛੇਹਰਟਾ ‘ਚ ਸ਼ਿੰਗਾਰ ਐਵੇਨਿਊ ਇਲਾਕੇ ‘ਚ ਦੇਰ ਰਾਤ ਉਸ ਸਮੇਂ ਹਾਹਾਕਾਰ ਮੱਚ ਗਿਆ, ਜਦੋਂ ਇੱਕ ਬੱਚੇ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਅਸਲ ਵਿੱਚ ਤਿੰਨ ਸਾਲ ਦਾ ਬੱਚਾ ਆਪਣੇ ਪਿਤਾ ਦੀ ਲੋਡੇਡ ਪਿਸਤੌਲ ਨਾਲ ਖੇਡ ਰਿਹਾ ਸੀ, ਜਿਸ ‘ਚੋਂ ਅਚਾਨਕ ਗੋਲੀ ਚੱਲ ਗਈ ਅਤੇ ਬੱਚੇ ਦੀ ਗੋਲੀ ਲੱਗ ਕਾਰਨ ਮੌਤ ਹੋ ਗਈ। ਜਦ ਕਿ ਬੱਚੇ ਕੋਲ ਬੈਠੀ ਉਸ ਦੀ ਦਾਦੀ ਨੂੰ ਵੀ ਗੋਲੀ ਲੱਗ ਗਈ, ਜਿਸ ‘ਚ ਉਹ ਵੀ ਗੰਭੀਰ ਜ਼ਖਮੀ ਹੋ ਗਈ ਸੀ ਅਤੇ ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕ ਬੱਚੇ ਦੀ ਪਛਾਣ ਅੰਸ਼ ਵਜੋਂ ਹੋਈ ਹੈ।
 
ਦੱਸਿਆ ਜਾ ਰਿਹਾ ਹੈ ਕਿ ਬੱਚੇ ਦੇ ਪਿਤਾ ਸਾਜਨ ਇਸਲਾਮਾਬਾਦ ਇਲਾਕੇ ‘ਚ ਕਬਾੜ ਦਾ ਕੰਮ ਕਰਦੇ ਹਨ । ਸ਼ਨੀਵਾਰ ਸਵੇਰੇ ਉਹ ਬੱਚਿਆਂ ਦੀ ਪੀ.ਟੀ.ਐਮ. ਲਈ ਸਕੂਲ ਗਏ ਸਨ ਅਤੇ ਆਪਣੀ ਲਾਇਸੈਂਸੀ ਪਿਸਤੌਲ ਵੀ ਨਾਲ ਲੈ ਕੇ ਗਏ ਸਨ। ਸਕੂਲੋਂ ਪਰਤਣ ਤੋਂ ਬਾਅਦ ਸਾਜਨ ਨੇ ਕੱਪੜੇ ਬਦਲਦੇ ਸਮੇਂ ਲੋਡਿਡ ਪਿਸਤੌਲ ਬੈੱਡ ‘ਤੇ ਰੱਖ ਦਿੱਤੀ। ਇਸੇ ਦੌਰਾਨ ਖੇਡਦੇ- ਖੇਡਦੇ ਮਾਸੂਮ ਨੇ ਪਿਸਤੌਲ ਚੁੱਕ ਲਈ ਅਤੇ ਅਚਾਨਕ ਟ੍ਰਿਗਰ ਦੱਬ ਗਿਆ। ਗੋਲੀ ਸਿੱਧੀ ਅੰਸ਼ ਨੂੰ ਲੱਗ ਗਈ।

ਸੂਚਨਾ ਮਿਲਣ ‘ਤੇ ਛੇਹਰਟਾ ਪੁਲਿਸ ਸਟੇਸ਼ਨ ਦੇ ਇੰਚਾਰਜ ਬਲਵਿੰਦਰ ਸਿੰਘ ਪੁਲਿਸ ਟੀਮ ਨਾਲ ਮੌਕੇ ‘ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਅਨੁਸਾਰ ਸ਼ੁਰੂਆਤੀ ਜਾਂਚ ਵਿੱਚ ਇਹ ਹਾਦਸਾ ਲਾਪਰਵਾਹੀ ਕਾਰਨ ਹੋਇਆ ਹੈ, ਫਿਲਹਾਲ ਮਾਮਲੇ ਵਿੱਚ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

 

ਹੋਰ ਪੜ੍ਹੋ


Source link

Check Also

ਪੰਜਾਬ ‘ਚ ਵੱਡੀ ਵਾਰਦਾਤ, ਗਰਲਫ੍ਰੈਂਡ ਨੇ ਚਚੇਰੇ ਭਰਾ ਨਾਲ ਮਿਲ ਕੇ ਬੁਆਏਫ੍ਰੈਂਡ ਨੂੰ ਜ਼ਿੰਦਾ ਜਲਾਇਆ; ਫਿਰ…

Amritsar News: ਅੰਮ੍ਰਿਤਸਰ ਦੇ ਮਜੀਠਾ ਵਿੱਚ, ਪ੍ਰੇਮਿਕਾ ਅਤੇ ਉਸਦੇ ਚਚੇਰੇ ਭਰਾ ਨੇ ਇੱਕ ਨੌਜਵਾਨ ਨੂੰ …