Home / Punjabi News / Punjab: ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਇੰਚਾਰਜਾਂ ਦਾ ਐਲਾਨ; ਪੜ੍ਹੋ ਸੂਚੀ

Punjab: ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਇੰਚਾਰਜਾਂ ਦਾ ਐਲਾਨ; ਪੜ੍ਹੋ ਸੂਚੀ

Punjab : ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਇੰਚਾਰਜਾਂ ਦਾ ਐਲਾਨ; ਪੜ੍ਹੋ ਸੂਚੀ

ਹਲਕਾ ਸਨੌਰ ਲਈ 4 ਮੈਬਰੀ ਕਮੇਟੀ ਵੀ ਐਲਾਨੀ

ਚੰਡੀਗੜ੍ਹ 26 ਨਵੰਬਰ 2025 (ਵਿਸ਼ਵ ਵਾਰਤਾ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Punjab) ਨੇ ਜਿਲਾ ਪਟਿਆਲਾ ਦੇ 3 ਹਲਕਾ ਇੰਚਾਰਜਾਂ, ਜਿਲਾ ਸੰਗਰੂਰ ਦੇ ਧੂੁਰੀ ਹਲਕੇ ਅਤੇ ਜਿਲਾ ਮੋਗਾ ਦੇ ਨਿਹਾਲ ਸਿੰਘ ਵਾਲਾ ਹਲਕੇ ਦੇ ਹਲਕਾ ਇੰਚਾਰਜਾਂ ਦਾ ਐਲਾਨ ਕਰ ਦਿੱਤਾ ਅਤੇ ਇਸ ਦੇ ਨਾਲ ਹੀ ਜਿਲਾ ਪਟਿਆਲਾ ਦੇ ਹਲਕਾ ਸਨੌਰ ਵਿੱਚ ਪਾਰਟੀ ਦੇ ਕੰਮਕਾਜ ਨੂੰ ਬੇਹਤਰ ਤਰੀਕੇ ਨਾਲ ਚਲਾਉਣ ਲਈ 4 ਮੈਬਰੀ ਕਮੇਟੀ ਦਾ ਐਲਾਨ ਕਰ ਦਿੱਤਾ।

ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਸੁਰਜੀਤ ਸਿੰਘ ਗੜੀ ਮੈਂਬਰ ਐਸ.ਜੀ.ਪੀ.ਸੀ ਹਲਕਾ ਰਾਜਪੁਰਾ, ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਹਲਕਾ ਘਨੌਰ, ਜਗਮੀਤ ਸਿੰਘ ਹਰਿਆਊੁ ਹਲਕਾ ਸਮਾਣਾ ਦੇ ਹਲਕਾ ਇੰਚਾਰਜ ਹੋਣਗੇ। ਰਣਜੀਤ ਸਿੰਘ ਰੰਧਾਵਾ ਕਾਤਰੋਂ ਜਿਲਾ ਸੰਗਰੂਰ ਦੇ ਹਲਕਾ ਧੂਰੀ ਦੇ ਹਲਕਾ ਇੰਚਾਰਜ ਹੋਣਗੇ ਅਤੇ ਰਾਜਵਿੰਦਰ ਸਿੰਘ ਧਰਮਕੋਟ ਜਿਲਾ ਮੋਗਾ ਦੇ ਹਲਕਾ ਨਿਹਾਲ ਸਿੰਘ ਵਾਲਾ ਐਸ.ਸੀ ਦੇ ਹਲਕਾ ਇੰਚਾਰਜ ਹੋਣਗੇ।

ਉਹਨਾਂ ਦੱਸਿਆ ਕਿ ਜਿਲਾ ਪਟਿਆਲਾ ਦੇ ਹਲਕਾ ਸਨੌਰ ਵਿੱਚ ਪਾਰਟੀ ਦੇ ਕੰਮਕਾਜ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਲਈ 4 ਮੈਬਰੀ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿੱਚ ਕ੍ਰਿਸ਼ਨ ਸਿੰਘ ਕੰਬੋਜ, ਫੌਜਇੰਦਰ ਸਿੰਘ ਮੁਖਮੈਲਪੁਰ, ਰਜਿੰਦਰ ਸਿੰਘ ਵਿਰਕ ਅਤੇ ਜਸਪਾਲ ਸਿੰਘ ਬਿੱਟੂ ਚੱਠਾ ਦੇ ਨਾਮ ਸ਼ਾਮਲ ਹਨ। ਉਹਨਾਂ ਦੱਸਿਆ ਕਿ ਐਨ. ਕੇ. ਸਰਮਾ ਨੂੰ ਆ ਰਹੀਆਂ ਬਲਾਕ ਸੰਮਤੀ ਅਤੇ ਜਿਲਾ ਪ੍ਰੀਸ਼ਦ ਦੀਆਂ ਚੋਣਾਂ ਲਈ ਜਿਲਾ ਪਟਿਆਲਾ ਅਤੇ ਜਿਲਾ ਮੋਹਾਲੀ ਦੇ ਅਬਜਰਵਰ ਨਿਯੁਕਤ ਕੀਤਾ ਗਿਆ ਹੈ ਅਤੇ ਉਹ ਬਲਾਕ ਸੰਮਤੀ ਅਤੇ ਜਿਲਾ ਪ੍ਰੀਸ਼ਦ ਦੀਆਂ ਚੋਣਾਂ ਦੇ ਉਮੀਦਵਾਰਾਂ ਦੀ ਚੋਣ ਕਰਕੇ ਮੁੱਖ ਦਫਤਰ ਨੂੰ ਭੇਜਣਗੇ ਅਤੇ ਦੋਹਾਂ ਜਿਲਿਆਂ ਵਿੱਚ ਚੋਣ ਮੁਹਿੰਮ ਨੂੰ ਚਲਾਉਣਗੇ।

ਇਸੇ ਤਰਾਂ ਬਲਾਕ ਸੰਮਤੀ ਅਤੇ ਜਿਲਾ ਪ੍ਰੀਸ਼ਦ ਦੀਆਂ ਚੋਣਾਂ ਲਈ ਕਮਲ ਚੇਤਲੀ ਨੂੰ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਅਬਜਰਵਰ ਨਿਯੁਕਤ ਕੀਤਾ ਗਿਆ ਹੈ ਅਤੇ ਰਣਜੀਤ ਸਿੰਘ ਢਿੱਲੋਂ ਸਾਬਕਾ ਵਿਧਾਇਕ ਹਲਕਾ ਦਾਖਾ ਅਤੇ ਹਲਕਾ ਗਿੱਲ ਐਸ.ਸੀ ਦੇ ਅਬਜਰਵਰ ਹੋਣਗੇ ਜਿਸ ਵਿੱਚ ਉਹ ਲੋਕਲ ਆਗੂਆਂ ਨਾਲ ਸਲਾਹ ਮਸ਼ਵਰਾ ਕਰਕੇ ਬਲਾਕ ਸੰਮਤੀ ਅਤੇ ਜਿਲਾ ਪ੍ਰੀਸ਼ਦ ਦੇ ਉਮੀਦਵਾਰਾਂ ਦੀ ਚੋਣ ਕਰਨਗੇ ਚੋਣ ਮੁਹਿੰਮ ਨੂੰ ਚਲਾਉਣਗੇ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

The post Punjab: ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਇੰਚਾਰਜਾਂ ਦਾ ਐਲਾਨ; ਪੜ੍ਹੋ ਸੂਚੀ appeared first on Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I Punjabi News Agency.


Source link

Check Also

Moga ‘ਚ ਜ਼ਮੀਨੀ ਵਿਵਾਦ ਨੇ ਧਾਰਿਆ ਖ਼ੂਨੀ ਰੂਪ ! ਬਜ਼ੁਰਗ ਦੀ ਮੌਤ ,ਇਲਾਜ ਦੌਰਾਨ ਤੋੜਿਆ ਦਮ 

Moga Murder Case : ਮੋਗਾ ਜ਼ਿਲ੍ਹੇ ਦੇ ਥਾਣਾ ਅਜੀਤਵਾਲ ਅਧੀਨ ਪਿੰਡ ਚੂਹੜਚੱਕ ਵਿੱਚ ਪੁਰਾਣੀ ਰੰਜਿਸ਼ …