Home / Punjabi News / PM ਮੋਦੀ ਨੇ ‘ਵਾਈਬ੍ਰੇਟ ਗਲੋਬਲ ਟ੍ਰੇਡ ਸ਼ੋਅ’ ਦਾ ਕੀਤਾ ਉਦਘਾਟਨ

PM ਮੋਦੀ ਨੇ ‘ਵਾਈਬ੍ਰੇਟ ਗਲੋਬਲ ਟ੍ਰੇਡ ਸ਼ੋਅ’ ਦਾ ਕੀਤਾ ਉਦਘਾਟਨ

PM ਮੋਦੀ ਨੇ ‘ਵਾਈਬ੍ਰੇਟ ਗਲੋਬਲ ਟ੍ਰੇਡ ਸ਼ੋਅ’ ਦਾ ਕੀਤਾ ਉਦਘਾਟਨ

ਗੁਜਰਾਤ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਹਿਮਦਾਬਾਦ ਏਅਰਪੋਰਟ ਰਾਹੀਂ ਗਾਂਧੀ ਨਗਰ ਪਹੁੰਚੇ। ਗਾਂਧੀਨਗਰ ‘ਚ ਪੀ. ਐੱਮ. ਮੋਦੀ ਨੇ ‘ਵਾਈਬ੍ਰੇਂਟ ਗੁਜਰਾਤ ਗਲੋਬਲ ਟ੍ਰੇਡ ਸ਼ੋਅ’ ਦਾ ਉਦਘਾਟਨ ਕੀਤਾ। ਇਸ ਤੋਂ ਪਹਿਲਾਂ ਰਾਜਪਾਲ ਓਮ ਪ੍ਰਕਾਸ਼ ਕੋਹਲੀ, ਮੁੱਖ ਮੰਤਰੀ ਵਿਜੇ ਰੁਪਾਨੀ , ਸੂਬਾ ਪ੍ਰਧਾਨ ਜੀਤੂ ਬਾਘਾਨੀ ਅਤੇ ਮਹਾਂਪੌਰ ਵਿਜਲ ਪਟੇਲ ਨੇ ਪ੍ਰਧਾਨ ਮੰਤਰੀ ਦਾ ਏਅਰਪੋਰਟ ‘ਤੇ ਸਵਾਗਤ ਕੀਤਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਤਿੰਨ ਦਿਨਾਂ ਗੁਜਰਾਤ ਦੌਰੇ ‘ਤੇ ਹਨ। ਉਹ ਵਾਇਬ੍ਰੇਟ ਗੁਜਰਾਤ ਵਿਸ਼ਵ ਸੰਮੇਲਨ ਦੇ 9ਵੇਂ ਪੜਾਅ ਦਾ ਉਦਘਾਟਨ ਕਰਨਗੇ। ਇਸ ਸੰਮੇਲਨ ‘ਚ ਕਈ ਦੇਸ਼ਾਂ ਦੇ ਕਾਰੋਬਾਰੀ ਵਫਦ ਹਿੱਸਾ ਲੈ ਰਹੇ ਹਨ ਪਰ ਇਸ ‘ਚ ਪਾਕਿਸਤਾਨ ਸ਼ਾਮਿਲ ਨਹੀਂ ਹੋਵੇਗਾ। ਇਸ ਸੰਮੇਲਨ ਦਾ ਆਯੋਜਨ ਗਾਂਧੀਨਗਰ ‘ਚ 18 ਤੋਂ 20 ਜਨਵਰੀ ਤੱਕ ਕੀਤਾ ਜਾ ਰਿਹਾ ਹੈ।
ਸੂਬਾ ਸਰਕਾਰ ਅਤੇ ਪੱਤਰ ਜਾਣਕਾਰੀ ਬਿਓਰੋ (ਪੀ. ਆਈ. ਬੀ.) ਨੇ ਮੋਦੀ ਦੀ ਯਾਤਰਾ ਦਾ ਜੋ ਪ੍ਰੋਗਰਾਮ ਸਾਂਝਾ ਕੀਤਾ ਹੈ। ਉਸ ਦੇ ਅਨੁਸਾਰ ਪ੍ਰਧਾਨ ਮੰਤਰੀ 17 ਤੋਂ 19 ਜਨਵਰੀ ਤੱਕ ਆਪਣੀ ਇਸ ਯਾਤਰਾ ਦੇ ਦੌਰਾਨ ਸੰਘ ਸ਼ਾਸ਼ਿਤ ਪ੍ਰਦੇਸ਼ ਦਾਦਰ ਅਤੇ ਨਗਰ ਹਵੇਲੀ ਦੀ ਰਾਜਧਾਨੀ ਸਿਲਵਾਸਾ ਵੀ ਜਾਣਗੇ। ਅੱਜ ਹੁਣ ਵਾਈਬ੍ਰੇਂਟ ਗੁਜਰਾਤ ਗਲੋਬਲੀ ਪ੍ਰਦਰਸ਼ਨੀ ਦਾ ਉਦਘਾਟਨ ਕਰਨਗੇ। ਇਸ ਤੋਂ ਬਾਅਦ ‘ਚ ਦੁਪਹਿਰ ਨੂੰ ਅਹਿਮਦਾਬਾਦ ‘ਚ ਨਵੇਂ ਹਸਪਤਾਲ ਦਾ ਉਦਘਾਟਨ ਕਰਨਗੇ। ਸ਼ਾਮ ਨੂੰ ਸਾਬਰਮਤੀ ਨਦੀ ਦੇ ਕਿਨਾਰੇ ‘ਤੇ ਪੀ ਐੱਮ ਇਕ ‘ਸਾਪਿੰਗ ਮੇਲੇ’ ਦਾ ਵੀ ਉਦਘਾਟਨ ਕਰਨਗੇ। ਇਨ੍ਹਾਂ ਸਥਾਨਾਂ ‘ਤੇ ਲੋਕਾਂ ਨੂੰ ਸੰਬੋਧਿਤ ਵੀ ਕਰਨਗੇ।

Check Also

ਪੰਜਾਬ ਪੁਲੀਸ ਨੇ ਜੰਮੂ ਕਸ਼ਮੀਰ ’ਚ ਵਾਰਦਾਤ ਕਾਰਨ ਤੋਂ ਪਹਿਲਾਂ ਅਤਿਵਾਦੀ ਨੂੰ ਕਾਬੂ ਕੀਤਾ

ਚੰਡੀਗੜ੍ਹ, 23 ਅਪਰੈਲ ਪੰਜਾਬ ਪੁਲੀਸ ਨੇ ਅਤਿਵਾਦੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੂੰ ਕਥਿਤ ਤੌਰ …