ਲੁਧਿਆਣਾ ਤੋਂ ਹੈਰਾਨ ਕਰਨ ਵਾਲੀ ਵਾਰਦਾਤ ਸਾਹਮਣੇ ਆਈ ਹੈ। ਜਿੱਥੇ ਵੇਰਕਾ ਮਿਲਕ ਪਲਾਂਟ ਨੇੜੇ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਜਗਰਾਉਂ ਦੇ ਇਕ ਕਾਰੋਬਾਰੀ ਦੇ ਡਰਾਈਵਰ ਤੋਂ ਤਿੰਨ ਅਣਪਛਾਤੇ ਬਦਮਾਸ਼ਾਂ ਨੇ ਬੈਗ ਖੋਹ ਲਿਆ, ਜਿਸ ਵਿੱਚ 30 ਹਜ਼ਾਰ ਕੈਨੇਡੀਅਨ ਡਾਲਰ (ਲਗਭਗ 18–20 ਲੱਖ ਭਾਰਤੀ ਰੁਪਏ) ਸਨ। ਵਾਰਦਾਤ ਤੋਂ ਬਾਅਦ ਮੁਲਜ਼ਮ ਪਹਿਲਾਂ ਤੋਂ ਖੜੀ ਸਫੈਦ ਰੰਗ ਦੀ ਇਨੋਵਾ ਕਾਰ ਵਿੱਚ ਬੈਠ ਕੇ ਫ਼ਰਾਰ ਹੋ ਗਏ।
ਸ਼ਿਕਾਇਤਕਰਤਾ ਨਿਤਿਨ ਗੋਇਲ ਵਾਸੀ ਜਗਰਾਉਂ ਨੇ ਪੁਲਿਸ ਨੂੰ ਦੱਸਿਆ ਕਿ ਉਸਨੇ 5 ਜਨਵਰੀ ਨੂੰ ਆਪਣੇ ਡਰਾਈਵਰ ਰਵੀ ਕੁਮਾਰ ਨੂੰ 30 ਹਜ਼ਾਰ ਕੈਨੇਡੀਅਨ ਡਾਲਰ ਦੇ ਕੇ ਲੁਧਿਆਣਾ ਆਪਣੇ ਦੋਸਤ ਦਿਵਾਕਰ ਕੋਲ ਭੇਜਿਆ ਸੀ।
5 ਲੋਕਾਂ ਖ਼ਿਲਾਫ਼ ਕੇਸ ਦਰਜ
ਡਰਾਈਵਰ ਬੱਸ ਰਾਹੀਂ ਲੁਧਿਆਣਾ ਪਹੁੰਚਿਆ। ਜਿਵੇਂ ਹੀ ਉਹ ਵੇਰਕਾ ਮਿਲਕ ਪਲਾਂਟ ਸਾਹਮਣੇ ਬੱਸ ਤੋਂ ਉਤਰਿਆ, ਉਸੇ ਬੱਸ ਤੋਂ ਤਿੰਨ ਨੌਜਵਾਨ ਵੀ ਹੇਠਾਂ ਉਤਰੇ। ਬਦਮਾਸ਼ਾਂ ਨੇ ਡਰਾਈਵਰ ਨੂੰ ਰੋਕ ਕੇ ਪੁੱਛਿਆ ਕਿ ਬੈਗ ਵਿੱਚ ਕੀ ਹੈ। ਜਦੋਂ ਡਰਾਈਵਰ ਨੇ ਦੱਸਿਆ ਕਿ ਬੈਗ ਵਿੱਚ ਡਾਲਰ ਹਨ, ਤਾਂ ਮੁਲਜ਼ਮ ਬੈਗ ਖੋਹ ਕੇ ਫ਼ਰਾਰ ਹੋ ਗਏ।
ਪੁਲਿਸ ਨੇ ਜਾਂਚ ਤੋਂ ਬਾਅਦ ਇਸ ਮਾਮਲੇ ਵਿੱਚ BNS ਦੀ ਧਾਰਾ 304 ਅਤੇ 61(2) ਤਹਿਤ ਕੇਸ ਦਰਜ ਕੀਤਾ ਹੈ। ਆਰੋਪੀਆਂ ਦੀ ਪਛਾਣ ਹਰਜੀਤ ਸਿੰਘ, ਜਸਪਾਲ ਸਿੰਘ ਅਤੇ ਸਕੱਤਰ ਸਿੰਘ (ਵਾਸੀ ਅੰਮ੍ਰਿਤਸਰ), ਸਟੀਫਨ (ਵਾਸੀ ਗੁਰਦਾਸਪੁਰ) ਅਤੇ ਸਰਬਜੀਤ ਸਿੰਘ ਉਰਫ਼ ਗੋਸਾ (ਵਾਸੀ ਲੁਧਿਆਣਾ) ਵਜੋਂ ਹੋਈ ਹੈ।
ਸ਼ਿਕਾਇਤ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਵਾਰਦਾਤ ਵਿੱਚ ਵਰਤੀ ਗਈ ਇਨੋਵਾ ਕਾਰ ਅਤੇ ਆਰੋਪੀਆਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਛਾਪੇਮਾਰੀ ਜਾਰੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
ਹੋਰ ਪੜ੍ਹੋ
Source link
Asian Tribune Your Multilingual Newspaper covering World and local news News