Home / Punjabi News / Latest News: ਖੇਤੀਬਾੜੀ ਵਿਭਾਗ ਵੱਲੋਂ ਬਿਨਾਂ ਕੈਮੀਕਲ ਵਰਤੇ ਅਤੇ ਸਾਫ਼-ਸੁਥਰੇ ਢੰਗ ਨਾਲ਼ ਪ੍ਰੋਡਕਟ ਬਣਾਉਣ ਦੀ ਪੰਜ ਰੋਜਾ ਬੇਕਰੀ ਦੀ ਸਕਿੱਲ ਟ੍ਰੇਨਿੰਗ ਦਾ ਆਯੋਜਨ

Latest News: ਖੇਤੀਬਾੜੀ ਵਿਭਾਗ ਵੱਲੋਂ ਬਿਨਾਂ ਕੈਮੀਕਲ ਵਰਤੇ ਅਤੇ ਸਾਫ਼-ਸੁਥਰੇ ਢੰਗ ਨਾਲ਼ ਪ੍ਰੋਡਕਟ ਬਣਾਉਣ ਦੀ ਪੰਜ ਰੋਜਾ ਬੇਕਰੀ ਦੀ ਸਕਿੱਲ ਟ੍ਰੇਨਿੰਗ ਦਾ ਆਯੋਜਨ

Latest News: ਖੇਤੀਬਾੜੀ ਵਿਭਾਗ ਵੱਲੋਂ ਬਿਨਾਂ ਕੈਮੀਕਲ ਵਰਤੇ ਅਤੇ ਸਾਫ਼-ਸੁਥਰੇ ਢੰਗ ਨਾਲ਼ ਪ੍ਰੋਡਕਟ ਬਣਾਉਣ ਦੀ ਪੰਜ ਰੋਜਾ ਬੇਕਰੀ ਦੀ ਸਕਿੱਲ ਟ੍ਰੇਨਿੰਗ ਦਾ ਆਯੋਜਨ
ਬੀਬੀਆਂ ਨੇ ਟ੍ਰੇਨਿੰਗ ‘ਚ ਪੂਰਾ ਉਤਸਾਹ ਦਿਖਾਇਆ, ਭਵਿੱਖ ਵਿੱਚ ਹੋਰ ਸਿਖਲਾਈ ਦੀ ਮੰਗ ਕੀਤੀ
ਆਤਮਾ ਸਕੀਮ ਤਹਿਤ 30 ਬੀਬੀਆਂ ਨੂੰ ਬੇਕਰੀ ਟ੍ਰੇਨਿੰਗ, ਕੈਮੀਕਲ-ਮੁਕਤ ਪ੍ਰੋਡਕਟਸ ਬਣਾਉਣੇ ਸਿਖਾਏ ਗਏ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 19 ਸਤੰਬਰ (ਸਤੀਸ਼ ਕੁਮਾਰ ਪੱਪੀ):- ਡਾ ਗੁਰਮੇਲ ਸਿੰਘ ਮੁੱਖ ਖੇਤੀਬਾੜੀ ਅਫਸਰ ਐੱਸ. ਏ. ਐੱਸ ਨਗਰ ਦੀ ਅਗਵਾਈ ਹੇਠ ਆਤਮਾ ਸਕੀਮ ਅਧੀਨ ਲਗਭਗ 30 ਬੀਬੀਆਂ ਨੂੰ ਬਿਨ੍ਹਾਂ ਕੈਮੀਕਲ ਵਰਤੇ ਅਤੇ ਸਾਫ ਸੁਥਰੇ ਢੰਗ ਨਾਲ ਪ੍ਰੋਡਕਟ ਬਣਾਉਣ ਦੀ ਪੰਜ ਰੋਜਾ ਬੇਕਰੀ ਦੀ ਸਕਿਲ ਟ੍ਰੇਨਿੰਗ ਦਿੱਤੀ ਗਈ। ਟ੍ਰੇਨਿੰਗ ਦੌਰਾਨ ਬੀਬੀਆਂ ਨੂੰ ਬਿਸਕਿਟ,ਮਫੀਨ, ਡੋਨਟ, ਕੇਕ, ਬਿਸਕੁਟ, ਪੀਜ਼ਾ, ਬਰੈਡਜ਼, ਚਾਕਲੇਟਾਂ ਦੇ ਨਾਲ-ਨਾਲ ਹੋਰ 10-15 ਪ੍ਰੋਡਕਟਸ ਦੀ ਸਿਖਲਾਈ ਦਿੱਤੀ ਗਈ। ਇਹ ਟਰੇਨਿੰਗ ਸ਼ੈਫ ਅੰਸ਼ੂਰਾਮ, ਸਹਾਇਕ ਪ੍ਰੋਫੈਸਰ, ਚੰਡੀਗੜ੍ਹ ਗਰੁੱਪ ਆਫ ਕਾਲਜ, ਲਾਡਰਾਂ ਵੱਲੋਂ ਦਿੱਤੀ ਗਈ। ਇਸ ਟ੍ਰੇਨਿੰਗ ਦੌਰਾਨ ਡਾ ਪੂਜਾ ਭੱਟ, ਸਹਾਇਕ ਪ੍ਰੋਫੈਸਰ, ਚੰਡੀਗੜ੍ਹ ਗਰੁੱਪ ਆਫ ਕਾਲਜ, ਲਾਡਰਾਂ ਨੇ ਬੇਕਰੀ ਦੇ ਪ੍ਰੋਡਕਟਸ ਦੀ ਪੋਸ਼ਟਿਕਤਾ ਨੂੰ ਕਿਵੇਂ ਵਧਾਇਆ ਜਾ ਸਕਦਾ ਹੈ ਬਾਰੇ ਜਾਣਕਾਰੀ ਦਿੱਤੀ। ਸ੍ਰੀ ਮਤੀ ਸਿਖਾ ਸਿੰਗਲਾ, ਡਿਪਟੀ ਪ੍ਰੋਜੈਕਟ ਡਾਇਰੈਕਟਰ, ਆਤਮਾ ਨੇ ਬੀਬੀਆਂ ਨੂੰ ਵੱਧ ਤੋਂ ਵੱਧ ਇਸ ਟ੍ਰੇਨਿੰਗ ਵਿੱਚ ਭਾਗ ਲੈਣ ਲਈ ਉਤਸਾਹਿਤ ਕੀਤਾ ਅਤੇ ਆਤਮਾ ਸਕੀਮ ਅਧੀਨ ਲੱਗਦੇ ਕੈਪਾਂ ਵਿੱਚ ਬੇਕਰੀ ਦੀ ਟ੍ਰੇਨਿੰਗ ਲੈ ਚੁੱਕੀਆਂ ਬੀਬੀਆਂ ਨੂੰ ਫਰੀ ਵਿੱਚ ਸਟਾਲ ਦਿਵਾਉਣ ਬਾਰੇ ਭਰੋਸਾ ਦਿੱਤਾ ਤਾਂ ਜੋ ਉਹਨਾਂ ਦੇ ਕੰਮ ਨੂੰ ਹੋਰ ਪ੍ਰਫੁੱਲਤ ਕੀਤਾ ਜਾ ਸਕੇ। ਇਸ ਮੌਕੇ ਖੇਤੀਬਾੜੀ ਵਿਭਾਗ ਤੋ ਡਾ. ਗੁਰਦਿਆਲ ਕੁਮਾਰ, ਖੇਤੀਬਾੜੀ ਵਿਕਾਸ ਅਫਸਰ, ਨੇ ਕਿਸਾਨ ਬੀਬੀਆਂ ਨੂੰ ਆਤਮਾ ਸਕੀਮ ਅਤੇ ਖੇਤੀਬਾੜੀ ਵਿਭਾਗ ਵੱਲੋ ਚੱਲ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਤਾਂ ਜੋ ਬੀਬੀਆਂ ਇਨ੍ਹਾਂ ਸਕੀਮਾ ਦਾ ਲਾਭ ਲੈ ਕੇ ਆਪਣੇ ਜੀਵਨ ਪੱਧਰ ਨੂੰ ਉੱਚਾ ਚੁੱਕ ਸਕਣ। ਬੀਬੀਆਂ ਵੱਲੋ ਇਸ ਟ੍ਰੇਨਿੰਗ ਵਿੱਚ ਪੂਰਾ ਉਤਸਾਹ ਦਿਖਾਇਆ ਗਿਆ ਅਤੇ ਕਿਹਾ ਗਿਆ ਕਿ ਭਵਿੱਖ ਵਿੱਚ ਵੀ ਇਹੋ ਜਿਹੀਆਂ ਟ੍ਰੇਨਿੰਗਾਂ ਦਿੱਤੇ ਜਾਣ ਦੀ ਮੰਗ ਕੀਤੀ। ਇਸ ਸਮੇਂ ਚੰਡੀਗੜ੍ਹ ਗਰੁੱਪ ਆਫ ਕਾਲਜ, ਲਾਡਰਾਂ ਦੇ ਨਿਰਦੇਸਕ ਪ੍ਰਿੰਸੀਪਲ ਵਿਮਲ ਕੁਮਾਰ ਨੇ ਭਵਿੱਖ ਵਿੱਚ ਵੀ ਇਹੋ ਜਿਹੀਆਂ ਟੇਨਿੰਗਾਂ ਲਈ ਖੇਤੀਬਾੜੀ ਮਹਿਕਮੇ ਨੂੰ ਪੂਰਨ ਸਹਿਯੋਗ ਦੇਣ ਲਈ ਯਕੀਨ ਦਵਾਇਆ।

The post Latest News: ਖੇਤੀਬਾੜੀ ਵਿਭਾਗ ਵੱਲੋਂ ਬਿਨਾਂ ਕੈਮੀਕਲ ਵਰਤੇ ਅਤੇ ਸਾਫ਼-ਸੁਥਰੇ ਢੰਗ ਨਾਲ਼ ਪ੍ਰੋਡਕਟ ਬਣਾਉਣ ਦੀ ਪੰਜ ਰੋਜਾ ਬੇਕਰੀ ਦੀ ਸਕਿੱਲ ਟ੍ਰੇਨਿੰਗ ਦਾ ਆਯੋਜਨ appeared first on Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I Punjabi News Agency.


Source link

Check Also

Top 10 Punjabi News Headlines and Trends from 15 July 2026

School Sex Education: ਸਕੂਲਾਂ ਵਿੱਚ ਸੈਕਸ ਸਿੱਖਿਆ ਜਲਦੀ ਹੀ ਲਾਜ਼ਮੀ ਹੋ ਸਕਦੀ ਹੈ, ਸਰਕਾਰ ਨੇ …