Home / Punjabi News / IPL ਗੁਜਰਾਤ ਟਾਈਟਨਜ਼ ਵੱਲੋਂ ਰਾਜਸਥਾਨ ਰੌਇਲਜ਼ ਨੂੰ 218 ਦੌੜਾਂ ਦਾ ਟੀਚਾ

IPL ਗੁਜਰਾਤ ਟਾਈਟਨਜ਼ ਵੱਲੋਂ ਰਾਜਸਥਾਨ ਰੌਇਲਜ਼ ਨੂੰ 218 ਦੌੜਾਂ ਦਾ ਟੀਚਾ

ਅਹਿਮਦਾਬਾਦ, 9 ਅਪਰੈਲ

ਸਾਈ ਸੁਦਰਸ਼ਨ Sai Sudarshan(82) ਦੇ ਨੀਮ ਸੈਂਕੜੇ ਦੀ ਬਦੌਲਤ ਮੇਜ਼ਬਾਨ ਗੁਜਰਾਤ ਟਾਈਟਨਜ਼ (GT) ਦੀ ਟੀਮ ਨੇ ਅੱਜ ਇੰਡੀਅਨ ਪ੍ਰੀਮੀਅਰ ਲੀਗ ਦੇ ਇਕ ਮੁਕਾਬਲੇ ਵਿਚ ਰਾਜਸਥਾਨ ਰੌਇਲਜ਼(RR) ਖਿਲਾਫ਼ 6 ਵਿਕਟਾਂ ਦੇ ਨੁਕਸਾਨ ਨਾਲ 217 ਦੌੜਾਂ ਬਣਾਈਆਂ ਹਨ।

ਸੁਦਰਸ਼ਨ ਨੇ 53 ਗੇਂਦਾਂ ਵਿਚ 82 ਦੌੜਾਂ ਦੀ ਪਾਰੀ ਖੇਡੀ ਤੇ ਇਸ ਦੌਰਾਨ ਅੱਠ ਚੌਕੇ ਤੇ ਤਿੰਨ ਛੱਕੇ ਜੜੇ। ਸੁਦਰਸ਼ਨ ਦਾ ਇਸ ਆਈਪੀਐੱਲ ਸੀਜ਼ਨ ਦਾ ਇਹ ਤੀਜਾ ਨੀਮ ਸੈਂਕੜਾ ਹੈ।

ਹੋਰਨਾਂ ਬੱਲੇਬਾਜ਼ਾਂ ਵਿਚੋਂ ਜੋਸ ਬਟਲਰ ਤੇ ਸ਼ਾਹਰੁਖ ਖ਼ਾਨ ਨੇ 36-36 ਦੌੜਾਂ ਦਾ ਯੋਗਦਾਨ ਪਾਇਆ। ਕਪਤਾਨ ਸ਼ੁਭਮਨ ਗਿੱਲ ਦੋ ਦੌੜਾਂ ਹੀ ਬਣਾ ਸਕਿਆ। ਰਾਹੁਲ ਤੇਵਤੀਆ 24 ਦੌੜਾਂ ਨਾਲ ਨਾਬਾਦ ਰਿਹਾ।

ਰਾਜਸਥਾਨ ਲਈ ਤੁਸ਼ਾਰ ਦੇਸ਼ਪਾਂਡੇ ਤੇ ਮਹੀਸ਼ ਤੀਕਸ਼ਣਾ ਨੇ ਦੋ ਦੋ ਜਦੋਂਕਿ ਇਕ ਇਕ ਵਿਕਟ ਜੋਫ਼ਰਾ ਆਰਚਰ ਤੇ ਸੰਦੀਪ ਸ਼ਰਮਾ ਦੇ ਹਿੱਸੇ ਆਈ। -ਪੀਟੀਆਈ


Source link

Check Also

ਸਿਆਸੀ ਜਗਤ ‘ਚ ਪਸਰਿਆ ਮਾਤਮ, ਮਸ਼ਹੂਰ ਸ਼ਖਸੀਅਤ ਦਾ ਦੇਹਾਂਤ; CM ਨੇ ਜਤਾਇਆ ਦੁੱਖ…

SAD News: ਸਿਆਸੀ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਲਈ ਦੱਸ ਦੇਈਏ …