Home / Punjabi News / DRDO ਨੇ ਕੀਤਾ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦਾ ਸਫ਼ਲ ਪ੍ਰੀਖਣ

DRDO ਨੇ ਕੀਤਾ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦਾ ਸਫ਼ਲ ਪ੍ਰੀਖਣ

DRDO ਨੇ ਕੀਤਾ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦਾ ਸਫ਼ਲ ਪ੍ਰੀਖਣ

ਭੁਵਨੇਸ਼ਵਰ— ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਨੇ ਸੋਮਵਾਰ ਨੂੰ ਓਡੀਸ਼ਾ ਤੱਟ ਤੋਂ ਜ਼ਮੀਨ ‘ਤੇ ਮਾਰ ਕਰਨ ਵਾਲੀ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦਾ ਸਫ਼ਲ ਪ੍ਰੀਖਣ ਕੀਤਾ। ਜ਼ਿਕਰਯੋਗ ਹੈ ਕਿ 8.4 ਮੀਟਰ ਲੰਬੀ ਅਤੇ 0.6 ਮੀਟਰ ਚੌੜੀ ਇਹ ਮਿਜ਼ਾਈਲ 300 ਕਿਲੋਗ੍ਰਾਮ ਭਾਰ ਤੱਕ ਵਿਸਫੋਟਕ ਲਿਜਾਉਣ ‘ਚ ਸਮਰੱਥ ਹੈ। ਮਿਜ਼ਾਈਲ ਦਾ ਭਾਰ ਤਿੰਨ ਹਜ਼ਾਰ ਕਿਲੋਗ੍ਰਾਮ ਹੈ ਅਤੇ 350 ਕਿਲੋਮੀਟਰ ਤੱਕ ਮਾਰ ਕਰਨ ‘ਚ ਸਮਰੱਥ ਹੈ। ਇਹ ਆਵਾਜ਼ ਦੀ ਗਤੀ ਤੋਂ ਵੀ 2.8 ਗੁਣਾ ਤੇਜ਼ ਗਤੀ ਨਾਲ ਮਾਰ ਸਕਦੀ ਹੈ।
ਇਸ ਮਿਜ਼ਾਈਲ ਨੂੰ ਕਿਸੇ ਵੀ ਦਿਸ਼ਾ ‘ਚ ਟੀਚਾ ਕਰ ਕੇ ਛੱਡਿਆ ਜਾ ਸਕਦਾ ਹੈ। ਇਹ ਸੰਘਣੀ ਆਬਾਦੀ ‘ਚ ਵੀ ਛੋਟੇ ਟੀਚਿਆਂ ‘ਤੇ ਮਾਰ ਕਰਨ ‘ਚ ਸਮਰੱਥ ਹੈ। ਇਸ ਮਿਜ਼ਾਈਲ ‘ਚ ਠੋਸ ਪ੍ਰੋਪੇਲੇਟ ਬੁਸਟਰ ਅਤੇ ਇਕ ਤਰਲ ਪ੍ਰੋਪੇਲੇਟ ਰੈਮ ਜੈਮ ਸਿਸਟਮ ਲੱਗਾ ਹੈ। ਬ੍ਰਹਮੋਸ ਦਾ ਪਹਿਲਾ ਪ੍ਰੀਖਣ 12 ਜੂਨ 2001 ਚਾਂਦੀਪੁਰ ਤੋਂ ਕੀਤਾ ਗਿਆ ਸੀ। ਇਹ ਜ਼ਮੀਨੀ ਟੀਚੇ ਨੂੰ 10 ਮੀਟਰ ਦੀ ਉੱਚਾਈ ਤੱਕ ਮਾਰ ਕਰ ਸਕਦੀ ਹੈ। ਇਹ ਮਿਜ਼ਾਈਲ ਪਹਿਲਾਂ ਹੀ ਫੌਜ ‘ਚ ਸ਼ਾਮਲ ਕਰ ਲਈ ਗਈ ਹੈ।

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …