Home / Punjabi News / Chandigarh BJP Office Blast : BJP ਦਫਤਰ ‘ਤੇ ਗ੍ਰੇਨੇਡ ਹਮਲੇ ਦੀ ਇਸ ਜਥੇਬੰਦੀ ਨੇ ਲਈ ਜ਼ਿੰਮੇਵਾਰੀ , ਪੜ੍ਹੋ ਪੂਰੀ ਡਿਟੇਲ 

Chandigarh BJP Office Blast : BJP ਦਫਤਰ ‘ਤੇ ਗ੍ਰੇਨੇਡ ਹਮਲੇ ਦੀ ਇਸ ਜਥੇਬੰਦੀ ਨੇ ਲਈ ਜ਼ਿੰਮੇਵਾਰੀ , ਪੜ੍ਹੋ ਪੂਰੀ ਡਿਟੇਲ 

Chandigarh BJP Office Blast : ਚੰਡੀਗੜ੍ਹ ਸ਼ਹਿਰ ਦੇ ਸੈਕਟਰ-37 ਸਥਿਤ ਪੰਜਾਬ ਭਾਜਪਾ ਦਫ਼ਤਰ ਦੇ ਬਾਹਰ ਬੁੱਧਵਾਰ ਸ਼ਾਮ 5 ਵਜੇ ਧਮਾਕਾ ਹੋਇਆ ਹੈ। ਧਮਾਕੇ ਕਾਰਨ ਪਾਰਕਿੰਗ ਵਿੱਚ ਖੜ੍ਹੀਆਂ ਕਈ ਗੱਡੀਆਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਚੰਡੀਗੜ੍ਹ ਪੁਲਿਸ ਦੀਆਂ ਤਮਾਮ ਟੀਮਾਂ ਅਤੇ ਫੋਰੈਂਸਿਕ ਟੀਮਾਂ ਤੋਂ ਇਲਾਵਾ ਕੌਮੀ ਜਾਂਚ ਏਜੰਸੀ (NIA) ਵੀ ਪਹੁੰਚੀ ਹੋਈ ਹੈ।

Eye Health Tips : ਅੱਖਾਂ ਦੀ ਚੰਗੀ ਸਿਹਤ ਲਈ ਕੀ ਖਾਣਾ ਚਾਹੀਦਾ ?

ਇਸ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਇੱਕ ਵਿਅਕਤੀ ਗ੍ਰਨੇਡ ਨੁਮਾ ਚੀਜ਼ ਦੀ ਪਿੰਨ ਖੋਲ੍ਹ ਕੇ ਉਸਨੂੰ ਸੁੱਟ ਕੇ ਭੱਜਦਾ ਦਿਖਾਈ ਦੇ ਰਿਹਾ ਹੈ। ਧਮਾਕੇ ਦੀ ਆਵਾਜ਼ ਵੀ ਸੁਣਾਈ ਦੇ ਰਹੀ ਹੈ। ਇੱਕ ਖਾਲਿਸਤਾਨੀ ਸੰਗਠਨ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ। ਜਿਸ ਦੀ ਇੱਕ ਪੋਸਟ ਵੀ ਸਾਹਮਣੇ ਆਈ ਹੈ।

ਇਸ ਹਮਲੇ ਦੀ ਜ਼ਿੰਮੇਵਾਰੀ ਖਾਲਿਸਤਾਨੀ ਸੁਖਜਿੰਦਰ ਸਿੰਘ ਬੱਬਰ ਨੇ ਜ਼ਿੰਮੇਵਾਰੀ ਲਈ ਹੈ। ਉਸ ਨੇ ਪੋਸਟ ਵਿੱਚ ਲਿਖਿਆ ਹੈ ਕਿ  1 ਅਪ੍ਰੈਲ 2026 ਨੂੰ ਸੈਕਟਰ 37 ਚੰਡੀਗੜ੍ਹ ਵਿੱਚ ਭਾਜਪਾ ਦਫਤਰ ਦੇ ਬਾਹਰ ਹੋਏ ਹਮਲੇ ਦੀ ਜ਼ਿੰਮੇਵਾਰੀ “ਸੁਖਜਿੰਦਰ ਸਿੰਘ ਬੱਬਰ ਲੈਂਦਾ ਹੈ। ਅਸੀਂ ਭਾਰਤੀ ਸਿਸਟਮ ਨੂੰ ਦੱਸਣਾ ਚਾਹੁੰਦੇ ਹਾਂ ਕਿ  ਪੰਜਾਬ ਦੇ ਸਿੱਖ ਨੌਜਵਾਨਾਂ ਨੂੰ ਖਤਮ ਕਰਨ ਲਈ ਜਿਨ੍ਹੇ ਮਰਜ਼ੀ ਹੱਥਕੰਡੇ ਵਰਤੋ ਲਵੋ, ਦਸਮੇਸ਼ ਪਿਤਾ ਦਾ ਖਾਲਸਾ ਪੰਥ ਇਸ ਦਾ ਮੂੰਹ ਤੋੜ ਜਵਾਬ ਦੇਵੇਗਾ।”

ਪੋਸਟ ‘ਚ ਅੱਗੇ ਲਿਖਿਆ ਗਿਆ, ”ਗੁਰਦਾਸਪੁਰ ‘ਚ ਰਣਜੀਤ ਸਿੰਘ ਦੇ ਕਾਤਲ ਨੂੰ ਵੀ ਨਹੀਂ ਬਖਸ਼ਿਆ ਜਾਵੇਗਾ। ਪੰਜਾਬ ਦੀ ਧਰਤੀ ਖਾਲਸਾ ਦੀ ਧਰਤੀ ਹੈ, ਪੰਜਾਬ ‘ਚ ਖਾਲਿਸਤਾਨ ਬਣੇਗਾ, ਖਾਲਿਸਤਾਨ ਜਿੰਦਾਬਾਦ। ਖਾਲਸਾ ਰਾਜ ਕਰੇਗਾ।  ਹਾਲਾਂਕਿ ਏਬੀਪੀ ਸਾਂਝਾ ਇਸ ਪੋਸਟ ਦੀ ਕੋਈ ਪੁਸ਼ਟੀ ਨਹੀਂ ਕਰਦਾ। 

 ਪੋਸਟ ਵਿੱਚ ਜ਼ਿਕਰ ਕੀਤਾ ਗਿਆ ਰਣਜੀਤ ਸਿੰਘ ਕੌਣ ਹੈ?

22 ਫਰਵਰੀ 2024 ਨੂੰ ਗੁਰਦਾਸਪੁਰ ਦੇ ਇੱਕ ਪਿੰਡ ਵਿੱਚ ਇੱਕ ਏਐਸਆਈ ਅਤੇ ਇੱਕ ਹੋਮ ਗਾਰਡ ਜਵਾਨ ਦਾ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਨੇ ਇਸ ਮਾਮਲੇ ਦੇ ਸਬੰਧ ਵਿੱਚ ਰਣਜੀਤ ਸਿੰਘ ਨਾਮ ਦੇ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਨੇ ਕਿਹਾ ਸੀ ਕਿ ਉਸ ਨੇ ਹੀ ਦੋਵਾਂ ਦਾ ਕਤਲ ਕੀਤਾ ਹੈ। ਇਹ ਵੀ ਦਾਅਵਾ ਕੀਤਾ ਸੀ ਕਿ ਉਸ ਦੇ ਪਾਕਿਸਤਾਨੀ ਖੁਫੀਆ ਏਜੰਸੀ, ਆਈਐਸਆਈ ਦੇ ਹੈਂਡਲਰਾਂ ਨਾਲ ਸਬੰਧ ਹਨ।

ਪੁਲਿਸ ਦੇ ਅਨੁਸਾਰ 25 ਫਰਵਰੀ ਨੂੰ ਰਣਜੀਤ ਨੂੰ ਕਤਲਾਂ ਵਿੱਚ ਵਰਤੇ ਗਏ ਹਥਿਆਰ ਨੂੰ ਬਰਾਮਦ ਕਰਨ ਲਈ ਲਿਜਾਇਆ ਜਾ ਰਿਹਾ ਸੀ ਜਦੋਂ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਜਵਾਬੀ ਗੋਲੀਬਾਰੀ ਵਿੱਚ ਉਸਦੀ ਮੌਤ ਹੋ ਗਈ। ਪਰਿਵਾਰ ਨੇ ਆਰੋਪ ਲਗਾਇਆ ਕਿ ਇਹ ਇੱਕ ਫਰਜ਼ੀ ਮੁਕਾਬਲਾ ਸੀ। ਪਰਿਵਾਰ ਨੇ 12 ਦਿਨਾਂ ਤੱਕ ਅੰਤਿਮ ਸਸਕਾਰ ਨਹੀਂ ਕੀਤਾ ਸੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਮਾਮਲੇ ਦਾ ਨੋਟਿਸ ਲਿਆ ਸੀ।

 

 

ਹੋਰ ਪੜ੍ਹੋ


Source link

Check Also

Top 10 Punjabi News Headlines and Trends from 24 July 2026

ABP Sanjha Top 10, 24 July 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha ‘ਤੇ …