Chandigarh BJP Office Blast : ਚੰਡੀਗੜ੍ਹ ਦੇ ਸੈਕਟਰ-37 ਸਥਿਤ ਪੰਜਾਬ ਭਾਜਪਾ ਦੇ ਦਫ਼ਤਰ ਬਾਹਰ ਧਮਾਕਾ ਨੂੰ ਲੈ ਕੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਟਵੀਟ ਕਰ ਕਿਹਾ, ਪਹਿਲਾਂ ਲਗਾਤਾਰ ਪੰਜਾਬ ਦੇ ਥਾਣਿਆਂ ਤੇ ਗ੍ਰੈਨੇਡ ਹਮਲੇ ਹੋ ਰਹੇ ਹਨ, ਫਿਰ ਬੀਤੇ ਦਿਨ ਹੁਸ਼ਿਆਰਪੁਰ ਵਿੱਚ ਬਾਬਾ ਸਾਹਿਬ ਅੰਬੇਡਕਰ ਜੀ ਦੀ ਮੂਰਤੀ ਨੂੰ ਖੰਡਿਤ ਕੀਤਾ ਗਿਆ ਅਤੇ ਅੱਜ ਚੰਡੀਗੜ੍ਹ ਵਿਖੇ ਬੀਜੇਪੀ ਦੇ ਸੂਬਾ ਪੱਧਰੀ ਦਫਤਰ ਤੇ ਹਮਲਾ ਹੋਇਆ ਹੈ।
ਇਹ ਲੜੀ ਸੂਬੇ ਦੀਆਂ ਭਾਈਚਾਰਕ ਤੰਦਾਂ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਦਾ ਸੰਕੇਤ ਹਨ। ਜਦ ਕਿ ਦੂਜੇ ਪਾਸੇ ਸਰਹੱਦੀ ਸੂਬੇ ਦੀ ਸਰਕਾਰ ਇਹ ਸਭ ਕੁਝ ਰੋਕਣ ਵਿੱਚ ਅਸਫਲ ਸਿੱਧ ਹੋ ਰਹੀ ਹੈ। ਜਿਸ ਕਾਰਨ ਹੁਣ ਪੰਜਾਬ ਦੀ ਮਾੜੀ ਅਮਨ ਕਾਨੂੰਨ ਦੀ ਸਥਿਤੀ ਦਾ ਸੇਕ ਚੰਡੀਗੜ੍ਹ ਤੱਕ ਵੀ ਪੁੱਜਣ ਲੱਗਿਆ ਹੈ ਪਰ ਵੱਖਵਾਦੀ ਤਾਕਤਾਂ ਚਾਹੇ ਜਿੰਨਾ ਮਰਜ਼ੀ ਜ਼ੋਰ ਲਗਾ ਲੈਣ ਉਹ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਤੋੜ ਨਹੀਂ ਸਕਦੀਆਂ।
Eye Health Tips : ਅੱਖਾਂ ਦੀ ਚੰਗੀ ਸਿਹਤ ਲਈ ਕੀ ਖਾਣਾ ਚਾਹੀਦਾ ?
15 ਦਿਨ ਪਹਿਲਾਂ ਖ਼ਤਰੇ ਦੀ ਆਸ਼ੰਕਾ ਜਤਾਈ ਸੀ : ਆਰਪੀ ਸਿੰਘ
ਪਹਿਲਾਂ ਲਗਾਤਾਰ ਪੰਜਾਬ ਦੇ ਥਾਣਿਆਂ ਤੇ ਗ੍ਰੈਨੇਡ ਹਮਲੇ ਹੋ ਰਹੇ ਹਨ, ਫਿਰ ਬੀਤੇ ਦਿਨ ਹੁਸ਼ਿਆਰਪੁਰ ਵਿੱਚ ਬਾਬਾ ਸਾਹਿਬ ਅੰਬੇਡਕਰ ਜੀ ਦੀ ਮੂਰਤੀ ਨੂੰ ਖੰਡਿਤ ਕੀਤਾ ਗਿਆ ਅਤੇ ਅੱਜ ਚੰਡੀਗੜ੍ਹ ਵਿਖੇ ਬੀਜੇਪੀ ਦੇ ਸੂਬਾ ਪੱਧਰੀ ਦਫਤਰ ਤੇ ਹਮਲਾ ਹੋਇਆ ਹੈ। ਇਹ ਲੜੀ ਸੂਬੇ ਦੀਆਂ ਭਾਈਚਾਰਕ ਤੰਦਾਂ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਦਾ ਸੰਕੇਤ ਹਨ। ਜਦ ਕਿ ਦੂਜੇ…
— Sunil Jakhar (@sunilkjakhar) April 1, 2026
ਭਾਜਪਾ ਬੁਲਾਰੇ ਆਰਪੀ ਸਿੰਘ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਭਾਜਪਾ ਪੰਜਾਬ ਦਫ਼ਤਰ ਦੇ ਬਾਹਰ ਬੰਬ ਬਲਾਸਟ ਦੀ ਘਟਨਾ ਹੈਰਾਨ ਕਰਨ ਵਾਲੀ ਅਤੇ ਬਹੁਤ ਹੀ ਚਿੰਤਾਜਨਕ ਹੈ। ਮਾਮਲੇ ਨੂੰ ਹੋਰ ਵੀ ਗੰਭੀਰ ਬਣਾਉਣ ਵਾਲੀ ਗੱਲ ਇਹ ਹੈ ਕਿ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਪਿਛਲੇ ਦੋ ਦਿਨਾਂ ਤੋਂ ਦਫ਼ਤਰ ਵਿੱਚ ਮੌਜੂਦ ਸਨ ਅਤੇ ਦਿੱਲੀ ਵਿੱਚ ਇੱਕ ਰਾਜਨੀਤਿਕ ਸਮਾਗਮ ਲਈ ਹੁਣੇ ਹੀ ਰਵਾਨਾ ਹੋਏ ਸਨ।
ਉਨ੍ਹਾਂ ਕਿਹਾ, “15 ਦਿਨ ਪਹਿਲਾਂ ਪਠਾਨਕੋਟ ਦੇ ਐਸਐਸਪੀ ਨੇ ਉਨ੍ਹਾਂ ਨੂੰ ਖ਼ਤਰੇ ਦੀ ਆਸ਼ੰਕਾ ਦੇ ਚੱਲਦੇ ਆਪਣੀ ਸਵੇਰ ਦੀ ਸੈਰ ਰੋਕਣ ਦੀ ਚੇਤਾਵਨੀ ਦਿੱਤੀ ਸੀ। ਕੀ ਇਹ ਚੇਤਾਵਨੀ ਅਤੇ ਅੱਜ ਦੇ ਧਮਾਕੇ ਵਿਚਕਾਰ ਕੋਈ ਸਬੰਧ ਹੈ, ਜਾਂ ਨਹੀਂ। ਇਹ ਜਾਂਚ ਦਾ ਵਿਸ਼ਾ ਹੈ ਪਰ ਇਸ ਸੰਜੋਗ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।”
ਉਨ੍ਹਾਂ ਕਿਹਾ ਕਿ ਇਹ ਘਟਨਾ ਸਿਰਫ਼ ਇੱਕ ਪਾਰਟੀ ਦਫ਼ਤਰ ‘ਤੇ ਹਮਲਾ ਨਹੀਂ ਹੈ, ਸਗੋਂ ਇਹ ਪੰਜਾਬ ਵਿੱਚ ਸੁਰੱਖਿਆ ਪ੍ਰਬੰਧਾਂ, ਖੁਫੀਆ ਏਜੰਸੀਆਂ ਦੇ ਤਾਲਮੇਲ ਅਤੇ ਸੂਬੇ ਦੀ ਸਮੁੱਚੀ ਕਾਨੂੰਨ ਵਿਵਸਥਾ ‘ਤੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਇਸ ਅੱਤਵਾਦੀ ਕਾਰਵਾਈ ਲਈ ਜ਼ਿੰਮੇਵਾਰ ਲੋਕਾਂ ਦੀ ਜਲਦੀ ਪਛਾਣ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ।
BJP ਦਫਤਰ ‘ਤੇ ਗ੍ਰੇਨੇਡ ਹਮਲੇ ਦੀ ਇੱਕ ਖਾਲਿਸਤਾਨੀ ਸੰਗਠਨ ਨੇ ਲਈ ਜ਼ਿੰਮੇਵਾਰੀ
ਇੱਕ ਖਾਲਿਸਤਾਨੀ ਸੰਗਠਨ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ। ਜਿਸ ਦੀ ਇੱਕ ਪੋਸਟ ਵੀ ਸਾਹਮਣੇ ਆਈ ਹੈ। ਇਸ ਹਮਲੇ ਦੀ ਜ਼ਿੰਮੇਵਾਰੀ ਖਾਲਿਸਤਾਨੀ ਸੁਖਜਿੰਦਰ ਸਿੰਘ ਬੱਬਰ ਨੇ ਜ਼ਿੰਮੇਵਾਰੀ ਲਈ ਹੈ। ਉਸ ਨੇ ਪੋਸਟ ਵਿੱਚ ਲਿਖਿਆ ਹੈ ਕਿ 1 ਅਪ੍ਰੈਲ 2026 ਨੂੰ ਸੈਕਟਰ 37 ਚੰਡੀਗੜ੍ਹ ਵਿੱਚ ਭਾਜਪਾ ਦਫਤਰ ਦੇ ਬਾਹਰ ਹੋਏ ਹਮਲੇ ਦੀ ਜ਼ਿੰਮੇਵਾਰੀ “ਸੁਖਜਿੰਦਰ ਸਿੰਘ ਬੱਬਰ ਲੈਂਦਾ ਹੈ। ਅਸੀਂ ਭਾਰਤੀ ਸਿਸਟਮ ਨੂੰ ਦੱਸਣਾ ਚਾਹੁੰਦੇ ਹਾਂ ਕਿ ਪੰਜਾਬ ਦੇ ਸਿੱਖ ਨੌਜਵਾਨਾਂ ਨੂੰ ਖਤਮ ਕਰਨ ਲਈ ਜਿਨ੍ਹੇ ਮਰਜ਼ੀ ਹੱਥਕੰਡੇ ਵਰਤੋ ਲਵੋ, ਦਸਮੇਸ਼ ਪਿਤਾ ਦਾ ਖਾਲਸਾ ਪੰਥ ਇਸ ਦਾ ਮੂੰਹ ਤੋੜ ਜਵਾਬ ਦੇਵੇਗਾ।”
ਪੋਸਟ ‘ਚ ਅੱਗੇ ਲਿਖਿਆ ਗਿਆ, ”ਗੁਰਦਾਸਪੁਰ ‘ਚ ਰਣਜੀਤ ਸਿੰਘ ਦੇ ਕਾਤਲ ਨੂੰ ਵੀ ਨਹੀਂ ਬਖਸ਼ਿਆ ਜਾਵੇਗਾ। ਪੰਜਾਬ ਦੀ ਧਰਤੀ ਖਾਲਸਾ ਦੀ ਧਰਤੀ ਹੈ, ਪੰਜਾਬ ‘ਚ ਖਾਲਿਸਤਾਨ ਬਣੇਗਾ, ਖਾਲਿਸਤਾਨ ਜਿੰਦਾਬਾਦ। ਖਾਲਸਾ ਰਾਜ ਕਰੇਗਾ। ਹਾਲਾਂਕਿ ਏਬੀਪੀ ਸਾਂਝਾ ਇਸ ਪੋਸਟ ਦੀ ਕੋਈ ਪੁਸ਼ਟੀ ਨਹੀਂ ਕਰਦਾ।
ਹੋਰ ਪੜ੍ਹੋ
Asian Tribune Your Multilingual Newspaper covering World and local news News