Home / Punjabi News / Bathinda ਜੇਲ੍ਹ ਸੁਪਰਿੰਟੈਂਡੈਂਟ ‘ਤੇ ਜਾਨਲੇਵਾ ਹਮਲਾ , ਹਵਾਲਾਤੀਆਂ ਨੇ ਗਨਮੈਨ ਨੂੰ ਵੀ ਕੀਤਾ ਜ਼ਖਮੀ, ਪੁਲਿਸ ਨੇ 3 ਆਰੋਪੀ ਕੀਤੇ ਕਾਬੂ

Bathinda ਜੇਲ੍ਹ ਸੁਪਰਿੰਟੈਂਡੈਂਟ ‘ਤੇ ਜਾਨਲੇਵਾ ਹਮਲਾ , ਹਵਾਲਾਤੀਆਂ ਨੇ ਗਨਮੈਨ ਨੂੰ ਵੀ ਕੀਤਾ ਜ਼ਖਮੀ, ਪੁਲਿਸ ਨੇ 3 ਆਰੋਪੀ ਕੀਤੇ ਕਾਬੂ

Bathinda News : ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਤਿੰਨ ਹਵਾਲਾਤੀਆਂ ਨੇ ਜੇਲ੍ਹ ਸੁਪਰਿੰਟੈਂਡੈਂਟ ਦਲਵੀਰ ਸਿੰਘ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਉਨ੍ਹਾਂ ਨੂੰ ਬਚਾਉਣ ਆਇਆ ਉਸ ਦਾ ਗਨਮੈਨ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਤਿੰਨਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ 5 ਦਿਨ ਦੇ ਪੁਲਿਸ ਰਿਮਾਂਡ ‘ਤੇ ਲਿਆ ਹੈ।

ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਜੇਲ੍ਹ ਸੁਪਰਿੰਟੈਂਡੈਂਟ ਦਲਵੀਰ ਸਿੰਘ ਜੇਲ੍ਹ ਦੇ ਅੰਦਰ ਮੌਜੂਦ ਸਨ। ਅਚਾਨਕ ਤਿੰਨ ਹਵਾਲਾਤੀਆਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਦੇ ਹੱਥਾਂ ਵਿੱਚ ਤਿੱਖੀਆਂ ਅਤੇ ਨੁਕੀਲੀਆਂ ਚੀਜ਼ਾਂ ਸਨ, ਜਿਨ੍ਹਾਂ ਨਾਲ ਉਹ ਜੇਲ੍ਹ ਅਧਿਕਾਰੀ ‘ਤੇ ਵਾਰ ਕਰਨ ਲੱਗੇ।

ਬਚਾਅ ਲਈ ਆਇਆ ਗਨਮੈਨ ਹੋਇਆ ਜ਼ਖਮੀ

ਆਪਣੇ ਅਧਿਕਾਰੀ ਨੂੰ ਖਤਰੇ ਵਿੱਚ ਦੇਖ ਕੇ ਉਨ੍ਹਾਂ ਦਾ ਸਰਕਾਰੀ ਗਨਮੈਨ ਬਚਾਅ ਲਈ ਅੱਗੇ ਆਇਆ। ਆਰੋਪੀਆਂ ਨੇ ਗਨਮੈਨ ‘ਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਜੇਲ੍ਹ ਸਟਾਫ ਨੇ ਤੁਰੰਤ ਦਖ਼ਲ ਦੇ ਕੇ ਹਮਲਾਵਰ ਹਵਾਲਾਤੀਆਂ ਨੂੰ ਕਾਬੂ ਕਰ ਲਿਆ।

ਜ਼ਖਮੀ ਗਨਮੈਨ ਨੂੰ ਤੁਰੰਤ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜੇਲ੍ਹ ਦੇ ਅੰਦਰ ਸਰਕਾਰੀ ਡਿਊਟੀ ‘ਤੇ ਤੈਨਾਤ ਅਧਿਕਾਰੀ ‘ਤੇ ਹੋਏ ਇਸ ਹਮਲੇ ਦੀ ਸੂਚਨਾ ਮਿਲਦੇ ਹੀ ਥਾਣਾ ਪੁਲਿਸ ਹਰਕਤ ਵਿੱਚ ਆ ਗਈ। ਪੁਲਿਸ ਨੇ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ‘ਤੇ ਤਿੰਨਾਂ ਹਮਲਾਵਰ ਹਵਾਲਾਤੀਆਂ ਖ਼ਿਲਾਫ਼ ਜਾਨਲੇਵਾ ਹਮਲਾ ਕਰਨ ਅਤੇ ਸਰਕਾਰੀ ਡਿਊਟੀ ਵਿੱਚ ਰੁਕਾਵਟ ਪੈਦਾ ਕਰਨ ਸਮੇਤ ਕਈ ਗੰਭੀਰ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਹੈ।

ਅਦਾਲਤ ਨੇ 5 ਦਿਨ ਦੇ ਰਿਮਾਂਡ ‘ਤੇ ਭੇਜਿਆ

ਆਰੋਪੀਆਂ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ 5 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ। ਥਾਣਾ ਕੈਂਟ ਦੇ ਐਸਐਚਓ ਰਘਵੀਰ ਸਿੰਘ ਬੰਗੀ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਬਠਿੰਡਾ ਦੇ ਸੁਪਰਿੰਟੈਂਡੈਂਟ ਦਲਵੀਰ ਸਿੰਘ ‘ਤੇ ਤਿੰਨ ਹਵਾਲਾਤੀਆਂ ਵੱਲੋਂ ਹਮਲਾ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ ਵਿੱਚ ਵਿਚਕਾਰ-ਬਚਾਅ ਕਰਨ ਆਇਆ ਉਨ੍ਹਾਂ ਦਾ ਗਨਮੈਨ ਜ਼ਖਮੀ ਹੋਇਆ ਹੈ।

ਉਨ੍ਹਾਂ ਦੱਸਿਆ ਕਿ ਦੋਸ਼ੀਆਂ ਖ਼ਿਲਾਫ਼ ਕੈਂਟ ਥਾਣੇ ਵਿੱਚ ਕੇਸ ਦਰਜ ਕਰਕੇ ਉਨ੍ਹਾਂ ਨੂੰ ਨਾਮਜ਼ਦ ਕਰ ਲਿਆ ਗਿਆ ਸੀ। ਸ਼ੁੱਕਰਵਾਰ ਨੂੰ ਅਦਾਲਤ ਨੇ ਤਿੰਨਾਂ ਦੋਸ਼ੀਆਂ ਦਾ 5 ਦਿਨ ਦਾ ਪੁਲਿਸ ਰਿਮਾਂਡ ਪੁਲਿਸ ਹਵਾਲੇ ਕਰ ਦਿੱਤਾ ਹੈ। ਰਿਮਾਂਡ ਦੌਰਾਨ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਇਸ ਹਮਲੇ ਪਿੱਛੇ ਉਨ੍ਹਾਂ ਦਾ ਕੀ ਮਕਸਦ ਸੀ ਅਤੇ ਜੇਲ੍ਹ ਦੇ ਅੰਦਰ ਉਨ੍ਹਾਂ ਕੋਲ ਤਿੱਖੀਆਂ ਚੀਜ਼ਾਂ ਕਿਵੇਂ ਪਹੁੰਚੀਆਂ।

ਹੋਰ ਪੜ੍ਹੋ


Source link

Check Also

 Jalandhar ‘ਚ ਸ਼ੋਅਰੂਮ ‘ਤੇ ਫਾਇਰਿੰਗ ਕਰਨ ਵਾਲੇ ਮੁਲਜ਼ਮ ਦਾ ਐਨਕਾਊਂਟਰ, ਲੱਤ ‘ਚ ਗੋਲੀ ਲੱਗਣ ਮਗਰੋਂ ਪੁਲਿਸ ਨੇ ਕੀਤਾ ਕਾਬੂ 

Jalandhar Encounter News : ਜਲੰਧਰ ਦੇ ਕਿਸ਼ਨਪੁਰਾ ਰੋਡ ‘ਤੇ ਸਥਿਤ ਮਸ਼ਹੂਰ ਬੀਐਮਐਸ ਫੈਸ਼ਨ ਸ਼ੋਅਰੂਮ ‘ਤੇ …