Home / Punjabi News / Bathinda ‘ਚ ਡਰੱਗ ਇੰਸਪੈਕਟਰ 1 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ,ਫੈਕਟਰੀ ਮਾਲਕ ਤੋਂ ਮੰਗ ਰਿਹਾ ਸੀ 10 ਲੱਖ ਰੁਪਏ

Bathinda ‘ਚ ਡਰੱਗ ਇੰਸਪੈਕਟਰ 1 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ,ਫੈਕਟਰੀ ਮਾਲਕ ਤੋਂ ਮੰਗ ਰਿਹਾ ਸੀ 10 ਲੱਖ ਰੁਪਏ

Bathinda News : ਬਠਿੰਡਾ ਵਿਜੀਲੈਂਸ ਬਿਊਰੋ ਨੇ ਅੱਜ ਇੱਕ ਡਰੱਗ ਇੰਸਪੈਕਟਰ ਨੂੰ 1 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ। ਆਰੋਪੀ ਡਰੱਗ ਇੰਸਪੈਕਟਰ ਸ੍ਰੀ ਮੁਕਤਸਰ ਸਾਹਿਬ ਵਿੱਚ ਤਾਇਨਾਤ ਸੀ ਅਤੇ  ਬਠਿੰਡਾ ‘ਚ ਇੱਕ ਦਵਾਈ ਫੈਕਟਰੀ ਦੀ ਜਾਂਚ ਲਈ ਆਇਆ ਸੀ।

ਵਿਜੀਲੈਂਸ ਟੀਮ ਨੇ ਡਰੱਗ ਇੰਸਪੈਕਟਰ ਰਮਨ ਨੂੰ ਬਠਿੰਡਾ ਦੇ ਮਾਲ ਰੋਡ ‘ਤੇ ਉਸਦੀ ਸਰਕਾਰੀ ਗੱਡੀ ਵਿੱਚ ਰਿਸ਼ਵਤ ਲੈਂਦੇ ਹੋਏ ਫੜਿਆ ਹੈ। ਟੀਮ ਨੇ ਉਸਨੂੰ ਮੌਕੇ ‘ਤੇ ਹੀ ਘੇਰ ਕੇ ਗ੍ਰਿਫ਼ਤਾਰ ਕਰ ਲਿਆ ਅਤੇ ਰਿਸ਼ਵਤ ਦੀ ਰਕਮ ਬਰਾਮਦ ਕਰ ਲਈ। ਵਿਜੀਲੈਂਸ ਬਿਊਰੋ ਦੇ ਇੰਸਪੈਕਟਰ ਨਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ 2 ਲੱਖ ਰੁਪਏ ਦੀ ਰਿਸ਼ਵਤ ਲੈਣ ਦੀ ਸ਼ਿਕਾਇਤ ਮਿਲੀ ਸੀ।

ਇਸ ਤੋਂ ਬਾਅਦ ਜਾਲ ਵਿਛਾਇਆ ਗਿਆ ਅਤੇ ਡਰੱਗ ਇੰਸਪੈਕਟਰ ਰਮਨ ਨੂੰ ਉਸਦੀ ਸਰਕਾਰੀ ਗੱਡੀ ਵਿੱਚੋਂ 1 ਲੱਖ ਰੁਪਏ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਫੈਕਟਰੀ ਮਾਲਕ ਨੇ ਦਿਤੀ ਸੀ ਸ਼ਿਕਾਇਤ 

ਸ਼ਿਕਾਇਤਕਰਤਾ ਰੋਮੀ ਬਾਂਸਲ ਨੇ ਦੱਸਿਆ ਕਿ ਉਹ ਬਠਿੰਡਾ ਦੇ 400 ਕਿਲਾ ਇੰਡਸਟਰੀਅਲ ਏਰੀਆ ਵਿੱਚ ਇੱਕ ਫਾਰਮਾਸਿਊਟੀਕਲ ਫੈਕਟਰੀ ਦਾ ਮਾਲਕ ਹੈ। ਉਸਨੇ ਆਰੋਪ ਲਗਾਇਆ ਕਿ ਡਰੱਗ ਇੰਸਪੈਕਟਰ ਉਸਨੂੰ ਲੰਬੇ ਸਮੇਂ ਤੋਂ ਪਰੇਸ਼ਾਨ ਕਰ ਰਿਹਾ ਸੀ ਅਤੇ ਉਸਦੀ ਫੈਕਟਰੀ ਸੀਲ ਕਰ ਦਿੱਤੀ ਗਈ ਸੀ। ਫੈਕਟਰੀ ਦੁਬਾਰਾ ਖੁੱਲ੍ਹਣ ਤੋਂ ਬਾਅਦ ਆਰੋਪੀ ਨੇ 10 ਲੱਖ ਰੁਪਏ ਜਾਂ ਫੈਕਟਰੀ ਵਿੱਚ ਹਿੱਸੇਦਾਰੀ ਦੀ ਮੰਗ ਕੀਤੀ ਸੀ।

ਕਈ ਫੈਕਟਰੀਆਂ ਤੋਂ ਹਿੱਸਾ ਲੈਣ ਦਾ ਆਰੋਪ 

ਬਾਂਸਲ ਨੇ ਇਹ ਵੀ ਆਰੋਪ ਲਗਾਇਆ ਕਿ ਡਰੱਗ ਇੰਸਪੈਕਟਰ ਨੇ ਕਥਿਤ ਤੌਰ ‘ਤੇ ਕਈ ਹੋਰ ਫੈਕਟਰੀਆਂ ਤੋਂ ਵੀ ਕਥਿਤ ਤੌਰ ‘ਤੇ ਹਿੱਸਾ ਲਿਆ ਸੀ ਅਤੇ ਮਾਮਲੇ ਦੀ ਪੂਰੀ ਜਾਂਚ ਦੀ ਮੰਗ ਕੀਤੀ। ਗ੍ਰਿਫਤਾਰ ਡਰੱਗ ਇੰਸਪੈਕਟਰ ਰਮਨ ਨੇ ਆਪਣੇ ਖਿਲਾਫ ਆਰੋਪਾਂ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਉਸਨੂੰ ਫਸਾਇਆ ਜਾ ਰਿਹਾ ਹੈ।

 

ਹੋਰ ਪੜ੍ਹੋ


Source link

Check Also

 Ludhiana ‘ਚ MBD ਮਾਲ ਦੇ ਕਰਮਚਾਰੀ ਦਾ ਕਤਲ, ਖਾਲੀ ਪਲਾਟ ‘ਚੋਂ ਮਿਲੀ ਲਾਸ਼

Ludhiana MBD Mall Employee Murder : ਲੁਧਿਆਣਾ ਦੇ MBD ਮਾਲ ਵਿੱਚ ਕੰਮ ਕਰਨ ਵਾਲੇ 22 …