Home / Punjabi News / Punjab Congress Crisis : ਪ੍ਰਧਾਨ ਬਦਲਣਾ ਕੋਈ ਗੁੱਡੇ ਗੁੱਡੀ ਦਾ ਖੇਡ ਨਹੀਂ ,ਰਾਜਾ ਵਡਿੰਗ ਹੀ ਰਹਿਣਗੇ ਪ੍ਰਧਾਨ :  ਭੁਪੇਸ਼ ਬਘੇਲ

Punjab Congress Crisis : ਪ੍ਰਧਾਨ ਬਦਲਣਾ ਕੋਈ ਗੁੱਡੇ ਗੁੱਡੀ ਦਾ ਖੇਡ ਨਹੀਂ ,ਰਾਜਾ ਵਡਿੰਗ ਹੀ ਰਹਿਣਗੇ ਪ੍ਰਧਾਨ :  ਭੁਪੇਸ਼ ਬਘੇਲ

Punjab Congress Crisis : ਪੰਜਾਬ ਕਾਂਗਰਸ ‘ਚ ਬਾਗੀ ਰਵੱਈਆ ਅਪਣਾਉਣ ਵਾਲੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਹਾਈਕਮਾਨ ਦੇ ਸਖ਼ਤ ਰੁਖ ਤੋਂ ਬਾਅਦ ਹੁਣ ਬੈਕਫੁੱਟ ‘ਤੇ ਨਜ਼ਰ ਆ ਰਹੇ ਹਨ। ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਖ਼ਿਲਾਫ਼ ਮੋਰਚਾ ਖੋਲ੍ਹਣ ਤੋਂ ਬਾਅਦ ਬੁੱਧਵਾਰ ਨੂੰ ਉਨ੍ਹਾਂ ਨੇ ਪਹਿਲੀ ਵਾਰ ਇੱਕ ਮੀਡੀਆ ਚੈਨਲ ਨਾਲ ਗੱਲਬਾਤ ਕੀਤੀ।

ਕਾਂਗਰਸ ਵਿੱਚ ਚੱਲ ਰਹੀ ਨਾਰਾਜ਼ਗੀ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਚੰਨੀ ਨੇ ਕਿਹਾ, ਮੇਰਾ ਮਕਸਦ ਕਾਂਗਰਸ ਨੂੰ ਅੱਗੇ ਲੈ ਕੇ ਜਾਣਾ ਹੈ। ਇਸ ਤੋਂ ਇਲਾਵਾ ਮੈਂ ਇਸ ਮਾਮਲੇ ‘ਤੇ ਹੋਰ ਕੁਝ ਨਹੀਂ ਕਹਿਣਾ ਚਾਹੁੰਦਾ। ਚੰਨੀ ਨੇ ਅੱਗੇ ਕਿਹਾ ਰਾਹੁਲ ਗਾਂਧੀ ਮੇਰੇ ਆਗੂ ਹਨ ਅਤੇ ਰਹਿਣਗੇ। ਸਾਰੇ ਮਸਲੇ ਜਲਦੀ ਹੀ ਸੁਲਝਾ ਲਏ ਜਾਣਗੇ। ਪਾਰਟੀ ਜੋ ਵੀ ਰਣਨੀਤੀ ਬਣਾਏਗੀ, ਉਸੇ ਅਨੁਸਾਰ ਅੱਗੇ ਵਧਾਂਗੇ। 

ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਨੇ ਅੱਜ ਆਪਣੇ ਦੌਰੇ ਦੇ ਤੀਜੇ ਦਿਨ ਸਖ਼ਤ ਤੇਵਰ ਦਿਖਾਉਂਦੇ ਹੋਏ ਹਾਈ ਕਮਾਨ ਦਾ ਫੈਸਲਾ ਸੁਣਾ ਦਿੱਤਾ ਗਿਆ ਹੈ l ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪ੍ਰਧਾਨ ਬਦਲਣਾ ਕੋਈ ਗੁੱਡੇ ਗੁੱਡੀ ਦਾ ਖੇਡ ਨਹੀਂ ਹੈ ਅਤੇ ਹੁਣ ਪ੍ਰਧਾਨ ਬਦਲਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ l ਉਨ੍ਹਾਂ ਕਿਹਾ ਕਿ ਹਾਈਕਮਾਨ ਦੇ ਫੈਸਲੇ ਵਿਚ ਕੋਈ ਬਦਲਾਵ ਨਹੀਂ ਹੋਵੇਗਾ l

ਬਘੇਲ ਨੇ ਕਿਹਾ ਕਿ ਰਾਜਾ ਵੜਿੰਗ ਨੂੰ 23 ਜ਼ਿਲ੍ਹਾ ਪ੍ਰਧਾਨਾਂ ਦਾ ਸਮਰਥਨ ਹਾਸਲ ਹੈ ਅਤੇ ਮੀਟਿੰਗ ਦੌਰਾਨ ਸਾਰੇ ਜ਼ਿਲ੍ਹਾ ਪ੍ਰਧਾਨਾਂ ਨੇ ਆਪਣੀ ਸਹਿਮਤੀ ਵੀ ਦਿੱਤੀ ਹੈ। ਬਘੇਲ ਦਾ ਇਹ ਸਖ਼ਤ ਰੁਖ ਉਸ ਵੇਲੇ ਸਾਹਮਣੇ ਆਇਆ ਹੈ ਜਦੋਂ ਚੰਨੀ ਧੜੇ ਨੇ ਆਰੋਪ ਲਾਇਆ ਸੀ ਕਿ ਉਨ੍ਹਾਂ ਨੇ ਹਾਈਕਮਾਨ ਨੂੰ ਗੁੰਮਰਾਹ ਕੀਤਾ ਹੈ ਅਤੇ ਗਲਤ ਰਿਪੋਰਟ ਦਿੱਤੀ ਹੈ। ਚੰਨੀ ਸਮਰਥਕਾਂ ਦਾ ਕਹਿਣਾ ਸੀ ਕਿ ਰਾਜਾ ਵੜਿੰਗ ਦੀ ਅਗਵਾਈ ਹੇਠ ਕਾਂਗਰਸ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨਹੀਂ ਜਿੱਤ ਸਕਦੀ।

ਬਾਜਵਾ ਬੋਲੇ – ਟੁੱਟ ਦੇ ਬਾਵਜੂਦ AAP ਨੇ 92 ਸੀਟਾਂ ਜਿੱਤੀਆਂ

ਇਸ ਦੌਰਾਨ ਪੰਜਾਬ ਕਾਂਗਰਸ ਵਿਧਾਇਕ ਦਲ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਸਖ਼ਤ ਰੁਖ ਅਪਣਾਇਆ। ਉਨ੍ਹਾਂ ਕਿਹਾ ਕਿ 2022 ਦੀਆਂ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ 22 ਵਿੱਚੋਂ 10 ਵਿਧਾਇਕ ਵੱਖ ਹੋ ਗਏ ਸਨ, ਫਿਰ ਵੀ ਪਾਰਟੀ ਨੇ 92 ਸੀਟਾਂ ਜਿੱਤ ਲਈਆਂ।

ਉਨ੍ਹਾਂ ਕਿਹਾ ਕਿ ਜੇ ਸੀਨੀਅਰ ਆਗੂ ਪਿੱਛੇ ਹਟਦੇ ਹਨ ਤਾਂ ਨਵੇਂ ਲੋਕ ਅੱਗੇ ਆ ਜਾਣਗੇ। ਲੋਕਾਂ ਨੇ ਜੋ ਮਨ ਬਣਾ ਲਿਆ ਹੈ, ਉਹ ਉਸੇ ‘ਤੇ ਕਾਇਮ ਰਹਿਣਗੇ। ਚੰਨੀ ਧੜੇ ਦਾ ਨਾਮ ਲਏ ਬਿਨਾਂ ਬਾਜਵਾ ਨੇ ਕਿਹਾ ਕਿ ਅੱਠ-ਦੱਸ ਦਿਨ ਹੋਰ ਉਡੀਕ ਕਰ ਲਵੋ। ਜੇ ਉਨ੍ਹਾਂ ਦੀ ਅਪੀਲ ਰੱਦ ਹੋ ਗਈ ਤਾਂ ਫਿਰ ਅੱਗੇ ਗੱਲ ਕੀਤੀ ਜਾ ਸਕਦੀ ਹੈ।

ਪਰਗਟ ਸਿੰਘ ਬੋਲੇ – ਇਹ ਪ੍ਰਯੋਗ ਕਰਨ ਦਾ ਸਮਾਂ ਨਹੀਂ

ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਹੁਣ ਪੰਜਾਬ ਵਿੱਚ ਪ੍ਰਯੋਗ ਕਰਨ ਦਾ ਸਮਾਂ ਨਹੀਂ ਹੈ। ਪੰਜਾਬ ਦੀ ਲੜਾਈ ਬਹੁਤ ਵੱਡੀ ਹੈ ਅਤੇ ਚੋਣਾਂ ਵੀ ਨੇੜੇ ਹਨ। ਉਨ੍ਹਾਂ ਕਿਹਾ ਕਿ ਫੋਟੋ ਸੈਸ਼ਨ ਕਰਕੇ ਆਪਣੀ ਤਾਕਤ ਦਿਖਾਉਣ ਦਾ ਸਮਾਂ ਨਹੀਂ ਹੈ। ਸਾਡੀਆਂ ਛੋਟੀਆਂ-ਛੋਟੀਆਂ ਸਮੱਸਿਆਵਾਂ ਨੂੰ ਆਪਸੀ ਸਹਿਮਤੀ ਨਾਲ ਹੱਲ ਕਰਨਾ ਚਾਹੀਦਾ ਹੈ। ਫੋਟੋ ਸੈਸ਼ਨਾਂ ਰਾਹੀਂ ਇੱਕ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


Source link

Check Also

Top 10 Punjabi News Headlines and Trends from 15 July 2026

School Sex Education: ਸਕੂਲਾਂ ਵਿੱਚ ਸੈਕਸ ਸਿੱਖਿਆ ਜਲਦੀ ਹੀ ਲਾਜ਼ਮੀ ਹੋ ਸਕਦੀ ਹੈ, ਸਰਕਾਰ ਨੇ …