Home / Punjabi News / ਹਰਿਆਣਾ ਸਿਵਲ ਸਕੱਤਰੇਤ ਦੇ ਮੁਲਾਜ਼ਮ ਨੇ ਕੀਤੀ ਆਤਮਹੱਤਿਆ, 8ਵੀਂ ਮੰਜ਼ਿਲ ਤੋਂ ਮਾਰੀ ਛਾਲ; ਮੱਚਿਆ ਹੜਕੰਪ

ਹਰਿਆਣਾ ਸਿਵਲ ਸਕੱਤਰੇਤ ਦੇ ਮੁਲਾਜ਼ਮ ਨੇ ਕੀਤੀ ਆਤਮਹੱਤਿਆ, 8ਵੀਂ ਮੰਜ਼ਿਲ ਤੋਂ ਮਾਰੀ ਛਾਲ; ਮੱਚਿਆ ਹੜਕੰਪ

Chandigarh News: ਚੰਡੀਗੜ੍ਹ ਸਥਿਤ ਹਰਿਆਣਾ ਸਿਵਲ ਸਕੱਤਰੇਤ ਦੀ 8ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਇੱਕ ਕਰਮਚਾਰੀ ਨੇ ਖੁਦਕੁਸ਼ੀ ਕਰ ਲਈ। ਘਟਨਾ ਦੀ ਸੂਚਨਾ ਮਿਲਦੇ ਹੀ ਸਕੱਤਰੇਤ ਵਿੱਚ ਤਾਇਨਾਤ ਪੁਲਿਸ ਕਰਮਚਾਰੀ ਅਤੇ ਹੋਰ ਸਟਾਫ ਮੌਕੇ ‘ਤੇ ਪਹੁੰਚ ਗਿਆ। ਇੱਕ ਐਂਬੂਲੈਂਸ ਵੀ ਬੁਲਾਈ ਗਈ। ਡਾਕਟਰਾਂ ਦੀ ਇੱਕ ਟੀਮ ਨੇ ਮੌਕੇ ‘ਤੇ ਵਿਅਕਤੀ ਦੀ ਜਾਂਚ ਕੀਤੀ, ਪਰ ਉਦੋਂ ਤੱਕ ਉਸਦੀ ਮੌਤ ਹੋ ਚੁੱਕੀ ਸੀ। ਫਿਰ ਲਾਸ਼ ਨੂੰ ਹਸਪਤਾਲ ਭੇਜ ਦਿੱਤਾ ਗਿਆ।

ਮ੍ਰਿਤਕ ਦੀ ਪਛਾਣ ਪੰਚਕੂਲਾ ਦੇ ਰਹਿਣ ਵਾਲੇ ਬਲਵੰਤ ਸਿੰਘ ਵਜੋਂ ਹੋਈ ਹੈ। ਉਹ ਬਿਜਲੀ ਨਿਗਮ ਵਿੱਚ ਨੌਕਰੀ ਕਰਦਾ ਸੀ। ਸੋਮਵਾਰ ਸਵੇਰੇ, ਉਸਨੇ ਸਕੱਤਰੇਤ ਵਿੱਚ ਇੱਕ ਵਿਜ਼ਟਰ ਪਾਸ ਪ੍ਰਾਪਤ ਕੀਤਾ ਸੀ ਅਤੇ ਹਰਿਆਣਾ ਬਿਜਲੀ ਉਤਪਾਦਨ ਨਿਗਮ ਦੇ ਕੰਟਰੋਲਰ ਆਫ਼ ਅਕਾਊਂਟਸ ਨੂੰ ਮਿਲਣ ਗਿਆ ਸੀ।

ਇਹ ਵੀ ਪੜ੍ਹੋ: PM Kisan 23rd installment: ਕਿਸਾਨ ਯੋਜਨਾ ਦੀ 23ਵੀਂ ਕਿਸ਼ਤ ਤੋਂ ਪਹਿਲਾਂ ਕਰ ਲਓ ਆਹ ਜ਼ਰੂਰੀ ਕੰਮ, ਖਾਤੇ ‘ਚ ਨਹੀਂ ਆਉਣਗੇ ਪੈਸੇ

ਬਲਵੰਤ ਸਿੰਘ ਦਾ ਵਿਜ਼ਟਰ ਪਾਸ, ਜੋ ਸਵੇਰੇ 9:42 ਵਜੇ ਜਨਰੇਟ ਹੋਇਆ ਸੀ। ਪਾਸ ਵਿੱਚ ਉਸ ਨੇ ਦੱਸਿਆ ਹੋਇਆ ਕਿ ਉਸ ਨੇ ਵਿਜ਼ਟਰ ਪਾਸ ਸਰਕਾਰੀ ਕੰਮ ਲਈ ਪੰਜਵੀਂ ਮੰਜ਼ਿਲ ‘ਤੇ ਹਰਿਆਣਾ ਪਾਵਰ ਜਨਰੇਸ਼ਨ ਕਾਰਪੋਰੇਸ਼ਨ ਦੇ ਕੰਟਰੋਲਰ ਆਫ਼ ਅਕਾਊਂਟਸ ਨੂੰ ਮਿਲਣ ਲਈ ਬਣਵਾਇਆ ਸੀ। ਉਹ ਸਵੇਰੇ 10:22 ਵਜੇ ਸਕੱਤਰੇਤ ਵਿੱਚ ਦਾਖਲ ਹੋਇਆ।

ਹੋਰ ਪੜ੍ਹੋ


Source link

Check Also

 Jalandhar ‘ਚ ਸ਼ੋਅਰੂਮ ‘ਤੇ ਫਾਇਰਿੰਗ ਕਰਨ ਵਾਲੇ ਮੁਲਜ਼ਮ ਦਾ ਐਨਕਾਊਂਟਰ, ਲੱਤ ‘ਚ ਗੋਲੀ ਲੱਗਣ ਮਗਰੋਂ ਪੁਲਿਸ ਨੇ ਕੀਤਾ ਕਾਬੂ 

Jalandhar Encounter News : ਜਲੰਧਰ ਦੇ ਕਿਸ਼ਨਪੁਰਾ ਰੋਡ ‘ਤੇ ਸਥਿਤ ਮਸ਼ਹੂਰ ਬੀਐਮਐਸ ਫੈਸ਼ਨ ਸ਼ੋਅਰੂਮ ‘ਤੇ …