Home / Punjabi News / Punjab News: ਪੰਜਾਬ ‘ਚ ਜ਼ੋਰਦਾਰ ਧਮਾਕਾ, ਹਿੱਲਿਆ ਪੂਰਾ ਇਲਾਕਾ! ਜ਼ਿੰਦਾ ਸੜਿਆ ਵਿਅਕਤੀ, ਪੈ ਗਿਆ ਚੀਕ-ਚਿਹਾੜਾ: ਡਰ ਨਾਲ ਸਹਿਮੇ ਲੋਕ ਘਰਾਂ ਤੋਂ ਨਿਕਲੇ ਬਾਹਰ…

Punjab News: ਪੰਜਾਬ ‘ਚ ਜ਼ੋਰਦਾਰ ਧਮਾਕਾ, ਹਿੱਲਿਆ ਪੂਰਾ ਇਲਾਕਾ! ਜ਼ਿੰਦਾ ਸੜਿਆ ਵਿਅਕਤੀ, ਪੈ ਗਿਆ ਚੀਕ-ਚਿਹਾੜਾ: ਡਰ ਨਾਲ ਸਹਿਮੇ ਲੋਕ ਘਰਾਂ ਤੋਂ ਨਿਕਲੇ ਬਾਹਰ…

Ludhiana News: ਪੰਜਾਬ ਦੇ ਜ਼ਿਲ੍ਹੇ ਲੁਧਿਆਣਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਸ਼ਹਿਰ ਦੇ ਮੋਤੀ ਨਗਰ ਇਲਾਕੇ ਵਿੱਚ ਸਥਿਤ ਆਰ. ਕੇ. ਰੋਡ ‘ਤੇ ਇੱਕ ਫੈਕਟਰੀ ਵਿੱਚ ਭਿਆਨਕ ਗੈਸ ਧਮਾਕਾ ਹੋਇਆ। ਜਿਸ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ। ਇਸ ਘਟਨਾ ਤੋਂ ਬਾਅਦ ਲੋਕਾਂ ਵਿਚਾਲੇ ਚੀਕ-ਚਿਹਾੜਾ ਪੈ ਗਿਆ। ਸੂਰਿਆ ਨਿਟਵੀਅਰ ਫੈਕਟਰੀ ਵਿੱਚ ਹੋਏ ਧਮਾਕੇ ਨੇ ਨਾ ਸਿਰਫ਼ ਫੈਕਟਰੀ ਦੀਆਂ ਕੰਧਾਂ ਢਹਿ-ਢੇਰੀ ਕਰ ਦਿੱਤੀਆਂ ਸਗੋਂ ਇਕ ਸੁੱਤੇ ਹੋਏ ਸਹਾਇਕ ਨੂੰ ਵੀ ਜ਼ਿੰਦਾ ਸਾੜ ਦਿੱਤਾ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦੀ ਗੂੰਜ ਦੂਰ-ਦੂਰ ਤੱਕ ਸੁਣਾਈ ਦਿੱਤੀ, ਜਿਸ ਨਾਲ ਲੋਕ ਘਬਰਾਹਟ ‘ਚ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ।

ਜਾਣੋ ਕਿਵੇਂ ਹੋਇਆ ਧਮਾਕਾ?

ਮਿਲੀ ਜਾਣਕਾਰੀ ਮੁਤਾਬਕ ਇਹ ਖ਼ੌਫ਼ਨਾਕ ਘਟਨਾ ਰਾਤ ਕਰੀਬ ਢਾਈ ਵਜੇ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਫੈਕਟਰੀ ਦੇ ਇਕ ਕਮਰੇ ਵਿਚ ਗੈਸ ਦਾ ਰਿਸਾਅ ਹੋ ਰਿਹਾ ਸੀ ਜਿਵੇਂ ਹੀ ਕਮਰੇ ਵਿਚ ਗੈਸ ਦਾ ਦਬਾਅ ਵਧਿਆ ਤਾਂ ਇਕ ਜ਼ਬਰਦਸਤ ਧਮਾਕਾ ਹੋਇਆ। ਧਮਾਕੇ ਦੇ ਨਾਲ ਹੀ ਪੂਰੇ ਕਮਰੇ ਵਿਚ ਅੱਗ ਦੀਆਂ ਲਪਟਾਂ ਉੱਠੀਆਂ। ਬਦਕਿਮਸਤੀ ਨਾਲ ਉਸ ਸਮੇਂ ਕਮਰੇ ਵਿਚ ਇਕ 50 ਸਾਲਾ ਹੈਲਪਰ ਰਾਮ ਨਰੇਸ਼ ਡੂੰਘੀ ਨੀਂਦ ਵਿਚ ਸੁੱਤਾ ਪਿਆ ਸੀ। ਧਮਾਕਾ ਇੰਨਾ ਭਿਆਨਕ ਸੀ ਕਿ ਤਾਸ਼ ਦੇ ਪੱਤਿਆਂ ਵਾਂਗ ਇਕ ਕੰਧ ਢਹਿ-ਢੇਰੀ ਹੋ ਗਈ ਅਤੇ ਰਾਮ ਨਰੇਸ਼ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ। ਅੱਗ ਦੀਆਂ ਲਪਟਾਂ ਨੇ ਉਸ ਨੂੰ ਚਾਰੇ ਪਾਸਿਓਂ ਘੇਰ ਲਿਆ ਅਤੇ ਤੜਫ਼-ਤੜਫ਼ ਕੇ ਉਸ ਦੀ ਮੌਤ ਹੋ ਗਈ। 

ਜਾਂਚ ਵਿੱਚ ਜੁਟੀ ਪੁਲਿਸ

ਹਾਦਸੇ ਤੋਂ ਬਾਅਦ ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਕਮਰੇ ਦਾ ਦ੍ਰਿਸ਼ ਵੇਖ ਕੇ ਹੈਰਾਨ ਰਹਿ ਗਈ। ਪੁਲਸ ਟੀਮ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾਘਰ ‘ਚ ਰੱਖਵਾ ਦਿੱਤਾ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਇਲਾਹਾਬਾਦ ‘ਚ ਮ੍ਰਿਤਕ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪਰਿਵਾਰ ਦੇ ਲੁਧਿਆਣਾ ਪਹੁੰਚਣ ਤੋਂ ਬਾਅਦ ਹੀ ਉਨ੍ਹਾਂ ਦੇ ਬਿਆਨਾਂ ਦੇ ਆਧਾਰ ‘ਤੇ ਅੱਗੇ ਦੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ ਅਤੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ। ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ ਕਿ ਗੈਸ ਲੀਕ ਪ੍ਰਬੰਧਨ ਦੀ ਲਾਪਰਵਾਹੀ ਕਾਰਨ ਹੋਈ ਸੀ ਜਾਂ ਸਿਰਫ਼ ਤਕਨੀਕੀ ਹਾਦਸਾ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

 

 

 

ਹੋਰ ਪੜ੍ਹੋ


Source link

Check Also

Top 10 Punjabi News Headlines and Trends from 9 June 2026

ABP Sanjha Top 10, 9 June 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha ‘ਤੇ …