Home / Punjabi News / ਜੰਮੂ-ਕਸ਼ਮੀਰ ‘ਚ ਵਾਪਰੇ ਹਾਦਸੇ ‘ਚ ਰੋਪੜ ਦਾ ਜਵਾਨ ਸ਼ਹੀਦ, ਅਗਲੇ ਮਹੀਨੇ ਹੋਣਾ ਸੀ ਵਿਆਹ, ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ

ਜੰਮੂ-ਕਸ਼ਮੀਰ ‘ਚ ਵਾਪਰੇ ਹਾਦਸੇ ‘ਚ ਰੋਪੜ ਦਾ ਜਵਾਨ ਸ਼ਹੀਦ, ਅਗਲੇ ਮਹੀਨੇ ਹੋਣਾ ਸੀ ਵਿਆਹ, ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ

Ropar News: ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿੱਚ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਭਾਰਤੀ ਫੌਜ ਦੇ ਨੌਂ ਜਵਾਨ ਸ਼ਹੀਦ ਹੋ ਗਏ। ਇਸ ਹਾਦਸੇ ਵਿੱਚ ਸੱਤ ਹੋਰ ਜਵਾਨ ਗੰਭੀਰ ਜ਼ਖਮੀ ਹੋ ਗਏ। ਸ਼ਹੀਦਾਂ ਵਿੱਚ ਪੰਜਾਬ ਦੇ ਰੋਪੜ ਜ਼ਿਲ੍ਹੇ ਦਾ 23 ਸਾਲਾ ਫੌਜੀ ਜੋਬਨਪ੍ਰੀਤ ਵੀ ਸ਼ਾਮਲ ਸੀ।

ਜੋਬਨਪ੍ਰੀਤ ਹੋਰ ਫੌਜੀਆਂ ਨਾਲ ਉਸ ਗੱਡੀ ਵਿੱਚ ਜਾ ਰਿਹਾ ਸੀ। ਜੋਬਨਪ੍ਰੀਤ ਦਾ ਫਰਵਰੀ ਵਿੱਚ ਵਿਆਹ ਹੋਣਾ ਸੀ। ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਉਸ ਦੀ ਮੌਤ ਦੀ ਖਬਰ ਨਾਲ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। 

ਜੋਬਨਪ੍ਰੀਤ ਸਿੰਘ ਸਤੰਬਰ 2019 ਵਿੱਚ ਫੌਜ ਵਿੱਚ ਹੋਇਆ ਸੀ ਭਰਤੀ 

ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਭਾਰਤੀ ਫੌਜ ਦੀ ਇੱਕ ਗੱਡੀ ਭਦਰਵਾਹ ਤੋਂ ਖਾਨਾਈ ਟਾਪ ਵੱਲ ਜਾ ਰਿਹਾ ਸੀ। ਗੱਡੀ ਪਹਾੜੀ ਇਲਾਕੇ ਵਿੱਚ ਕੰਟਰੋਲ ਗੁਆ ਬੈਠੀ ਅਤੇ 200 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਈ। ਨੂਰਪੁਰ ਬੇਦੀ ਬਲਾਕ ਦੇ ਪਿੰਡ ਚਨੌਲੀ ਦਾ ਰਹਿਣ ਵਾਲਾ ਫੌਜੀ ਜੋਬਨਪ੍ਰੀਤ ਸਿੰਘ ਸ਼ਹੀਦ ਹੋਏ ਫੌਜੀਆਂ ਵਿੱਚ ਸ਼ਾਮਲ ਹੈ।

ਜੋਬਨਪ੍ਰੀਤ ਸਿੰਘ ਸਾਬਕਾ ਫੌਜੀ ਬਲਵੀਰ ਸਿੰਘ ਦਾ ਪੁੱਤਰ ਸੀ। ਉਹ ਸਤੰਬਰ 2019 ਵਿੱਚ ਭਾਰਤੀ ਫੌਜ ਵਿੱਚ ਭਰਤੀ ਹੋਇਆ ਸੀ ਅਤੇ 8ਵੀਂ ਕੈਵਲਰੀ, ਆਰਮਰਡ ਯੂਨਿਟ (4 RR) ਵਿੱਚ ਤਾਇਨਾਤ ਸੀ। ਸ਼ਹੀਦ ਜੋਬਨਪ੍ਰੀਤ ਸਿੰਘ ਦਾ ਵਿਆਹ ਅਗਲੇ ਫਰਵਰੀ ਵਿੱਚ ਹੋਣਾ ਸੀ। ਉਨ੍ਹਾਂ ਦੀ ਸ਼ਹਾਦਤ ਦੀ ਖ਼ਬਰ ਮਿਲਦਿਆਂ ਹੀ ਚਨੌਲੀ, ਨੂਰਪੁਰ ਬੇਦੀ ਅਤੇ ਆਸ ਪਾਸ ਦੇ ਪਿੰਡਾਂ ਵਿੱਚ ਸੋਗ ਦੀ ਲਹਿਰ ਦੌੜ ਗਈ।

ਨੋਟ  : –  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

ਹੋਰ ਪੜ੍ਹੋ


Source link

Check Also

Canada ‘ਚ ਪੰਜਾਬੀ ਨੌਜਵਾਨ ਡਿਊਟੀ ਦੌਰਾਨ ਸ਼ਹੀਦ !  ਜਾਂਚ ਦੌਰਾਨ ਮੁਲਜ਼ਮ ਨੇ ਕਾਰ ਚੜ੍ਹਾ ਕੇ ਕੁਚਲਿਆ

Punjabi youth martyred in Canada : ਕੈਨੇਡਾ ਦੇ ਓਂਟਾਰੀਓ ਸੂਬੇ ਤੋਂ ਇੱਕ ਬੇਹੱਦ ਦੁਖਦਾਈ ਖ਼ਬਰ …