Breaking News
Home / Punjabi News / ਤਾਬੜਤੋੜ ਗੋਲੀਆਂ ਨਾਲ ਕੰਬਿਆ ਆਹ ਇਲਾਕਾ, ਇੱਕ ਦੀ ਮੌਤ; ਇੱਕ ਹੋਇਆ ਜ਼ਖ਼ਮੀ

ਤਾਬੜਤੋੜ ਗੋਲੀਆਂ ਨਾਲ ਕੰਬਿਆ ਆਹ ਇਲਾਕਾ, ਇੱਕ ਦੀ ਮੌਤ; ਇੱਕ ਹੋਇਆ ਜ਼ਖ਼ਮੀ

Punjab News: ਤਰਨਤਾਰਨ ਵਿੱਚ ਗੋਲੀਬਾਰੀ ਦੀ ਘਟਨਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਤਰਨਤਾਰਨ ਦੇ ਸਰਹਾਲੀ ਕਸਬੇ ਵਿੱਚ ਉਸ ਸਮੇਂ ਹਫੜਾ-ਦਫੜੀ ਮੱਚ ਗਈ, ਜਦੋਂ ਨੌਜਵਾਨਾਂ ਦੇ ਦੋ ਗੁੱਟਾਂ ਵਿੱਚ ਝੜਪ ਦੌਰਾਨ ਗੋਲੀਬਾਰੀ ਹੋ ਗਈ। ਇਸ ਘਟਨਾ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਅਤੇ ਦੂਜਾ ਗੰਭੀਰ ਜ਼ਖਮੀ ਹੋ ਗਿਆ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਅਤੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ।

ਜਾਣਕਾਰੀ ਮੁਤਾਬਕ, ਇਹ ਘਟਨਾ ਦੇਰ ਸ਼ਾਮ ਸਰਹਾਲੀ ਕਸਬੇ ਵਿੱਚ ਵਾਪਰੀ। ਨੌਜਵਾਨਾਂ ਦੇ ਦੋ ਧਿਰਾਂ ਵਿਚਾਲੇ ਕਿਸੇ ਮੁੱਦੇ ਨੂੰ ਲੈ ਕੇ ਝਗੜਾ ਵੱਧ ਗਿਆ। ਝਗੜਾ ਇਸ ਹੱਦ ਤੱਕ ਵਧ ਗਿਆ ਕਿ ਦੋਵਾਂ ਧਿਰਾਂ ਵਿਚਾਲੇ ਹੱਥੋਪਾਈ ਹੋ ਗਈ। ਝਗੜੇ ਦੌਰਾਨ ਗੋਲੀ ਚੱਲੀ, ਜਿਸ ਵਿੱਚ ਇੱਕ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਦੂਜਾ ਜ਼ਖਮੀ ਹੋ ਗਿਆ।

ਗੋਲੀਬਾਰੀ ਦੀ ਸੂਚਨਾ ਮਿਲਣ ‘ਤੇ ਸਰਹਾਲੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਮੌਕੇ ਤੋਂ ਸਬੂਤ ਇਕੱਠੇ ਕੀਤੇ ਹਨ ਅਤੇ ਸ਼ੱਕੀਆਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਇਹ ਘਟਨਾ ਨਿੱਜੀ ਰੰਜਿਸ਼ ਜਾਂ ਅਚਾਨਕ ਹੋਈ ਝਗੜੇ ਨਾਲ ਜੁੜੀ ਹੋਈ ਹੈ, ਹਾਲਾਂਕਿ ਪੁਲਿਸ ਨੇ ਕਿਹਾ ਹੈ ਕਿ ਜਾਂਚ ਤੋਂ ਬਾਅਦ ਹੋਰ ਵੇਰਵੇ ਸਾਹਮਣੇ ਆਉਣਗੇ।

ਹੋਰ ਪੜ੍ਹੋ


Source link

Check Also

Fatehgarh Sahib ‘ਚ 2 ਆਂਗਣਵਾੜੀ ਵਰਕਰਾਂ ਬੇਹੋਸ਼, ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਦੇ ਫਾਰਮ ਭਰਦਿਆਂ ਵਿਗੜੀ ਤਬੀਅਤ

Fatehgarh Sahib News : ਫਤਿਹਗੜ੍ਹ ਸਾਹਿਬ ਵਿੱਚ ਪੰਜਾਬ ਸਰਕਾਰ ਦੀ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਦੇ …