Home / Punjabi News / ਉੱਤਰ ਪ੍ਰਦੇਸ਼: ਮੁਰਾਦਾਬਾਦ ’ਚ ਨਿੱਜੀ ਹਸਪਤਾਲ ਦੇ ਡਾਕਟਰ ਨੇ ਦਲਿਤ ਨਰਸ ਨਾਲ ਬਲਾਤਕਾਰ ਕੀਤਾ, 3 ਗ੍ਰਿਫ਼ਤਾਰ

ਉੱਤਰ ਪ੍ਰਦੇਸ਼: ਮੁਰਾਦਾਬਾਦ ’ਚ ਨਿੱਜੀ ਹਸਪਤਾਲ ਦੇ ਡਾਕਟਰ ਨੇ ਦਲਿਤ ਨਰਸ ਨਾਲ ਬਲਾਤਕਾਰ ਕੀਤਾ, 3 ਗ੍ਰਿਫ਼ਤਾਰ

ਮੁਰਾਦਾਬਾਦ (ਯੂਪੀ), 19 ਅਗਸਤ
ਦਲਿਤ ਨਰਸ ਨੂੰ ਨਿੱਜੀ ਹਸਪਤਾਲ ਵਿੱਚ ਬੰਦੀ ਬਣਾ ਕੇ ਡਾਕਟਰ ਵੱਲੋਂ ਕਥਿਤ ਤੌਰ ‘ਤੇ ਬਲਾਤਕਾਰ ਕੀਤਾ ਗਿਆ। ਪੀੜਤਾ ਦੇ ਪਿਤਾ ਵੱਲੋਂ ਦਰਜ ਕਰਵਾਈ ਸ਼ਿਕਾਇਤ ਮੁਤਾਬਕ ਘਟਨਾ ਐਤਵਾਰ ਅੱਧੀ ਰਾਤ ਦੇ ਕਰੀਬ ਵਾਪਰੀ। ਐੱਸਪੀ (ਦਿਹਾਤੀ) ਸੰਦੀਪ ਕੁਮਾਰ ਮੀਨਾ ਨੇ ਦੱਸਿਆ ਕਿ ਮਾਮਲੇ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼ਨਿਚਰਵਾਰ ਸ਼ਾਮ ਨੂੰ ਪੀੜਤਾ (20) ਸ਼ਾਮ 7 ਵਜੇ ਆਪਣੀ ਡਿਊਟੀ ਲਈ ਹਸਪਤਾਲ ਗਈ ਸੀ। ਉਹ ਪਿਛਲੇ ਸੱਤ ਮਹੀਨਿਆਂ ਤੋਂ ਉੱਥੇ ਕੰਮ ਕਰ ਰਹੀ ਸੀ। ਦੇਰ ਰਾਤ ਇਕ ਹੋਰ ਨਰਸ ਮਹਿਨਾਜ਼ ਨੇ ਉਸ ਨੂੰ ਡਾ. ਸ਼ਾਹਨਵਾਜ਼ ਦੇ ਕਮਰੇ ਵਿੱਚ ਮਿਲਣ ਲਈ ਕਿਹਾ। ਜਦੋਂ ਪੀੜਤਾ ਨੇ ਅਜਿਹਾ ਕਰਨ ਤੋਂ ਇਨਕਾਰ ਕੀਤਾ ਤਾਂ ਮਹਿਨਾਜ਼ ਅਤੇ ਵਾਰਡ ਬੁਆਏ ਜੁਨੈਦ ਉਸ ਨੂੰ ਜ਼ਬਰਦਸਤੀ ਹਸਪਤਾਲ ਦੀ ਉਪਰਲੀ ਮੰਜ਼ਿਲ ‘ਤੇ ਕਮਰੇ ਵਿੱਚ ਲੈ ਗਏ ਅਤੇ ਬਾਹਰੋਂ ਤਾਲਾ ਲਗਾ ਦਿੱਤਾ। ਬਾਅਦ ਵਿਚ ਡਾਕਟਰ ਸ਼ਾਹਨਵਾਜ਼ ਕਮਰੇ ਵਿਚ ਦਾਖਲ ਹੋਇਆ ਅਤੇ ਉਸ ਨੂੰ ਬੰਦੀ ਬਣਾ ਕੇ ਉਸ ਨਾਲ ਬਲਾਤਕਾਰ ਕੀਤਾ। ਉਸ ਨੇ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਅਤੇ ਜਾਤੀ ਸੂਚਕ ਗਾਲਾਂ ਵੀ ਦਿੱਤੀਆਂ। ਪੁਲੀਸ ਨੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ, ਜਦਕਿ ਚੀਫ਼ ਮੈਡੀਕਲ ਅਫ਼ਸਰ ਡਾਕਟਰ ਕੁਲਦੀਪ ਸਿੰਘ ਦੀਆਂ ਹਦਾਇਤਾਂ ’ਤੇ ਐਤਵਾਰ ਸ਼ਾਮ ਨੂੰ ਸਿਹਤ ਵਿਭਾਗ ਦੀ ਟੀਮ ਵੱਲੋਂ ਨਿਰੀਖਣ ਕਰਨ ਮਗਰੋਂ ਹਸਪਤਾਲ ਨੂੰ ਸੀਲ ਕਰ ਦਿੱਤਾ ਗਿਆ।

The post ਉੱਤਰ ਪ੍ਰਦੇਸ਼: ਮੁਰਾਦਾਬਾਦ ’ਚ ਨਿੱਜੀ ਹਸਪਤਾਲ ਦੇ ਡਾਕਟਰ ਨੇ ਦਲਿਤ ਨਰਸ ਨਾਲ ਬਲਾਤਕਾਰ ਕੀਤਾ, 3 ਗ੍ਰਿਫ਼ਤਾਰ appeared first on Punjabi Tribune.


Source link

Check Also

Punjab ‘ਚ ‘ਪੋਸਟਰ ਵਾਰ’ , ਮਜੀਠੀਆ ਦੇ ਸਮਰਥਨ ‘ਚ ਲੱਗੇ ਟਾਈਗਰ ਅਭੀ ਜ਼ਿੰਦਾ ਹੈ ਵਾਲੇ ਪੋਸਟਰ 

Punjab News: ਅੰਮ੍ਰਿਤਸਰ ਦੇ ਮਜੀਠਾ ਵਿਧਾਨ ਸਭਾ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ …