Home / Punjabi News / ‘ਸਿੱਖਸ ਆਫ਼ ਅਮੈਰਿਕਾ’ ਵੱਲੋਂ ਤਿੰਨ ਦਿਨਾਂ ਮੈਡੀਕਲ ਕੈਂਪ ਦਾ ਆਯੋਜਨ

‘ਸਿੱਖਸ ਆਫ਼ ਅਮੈਰਿਕਾ’ ਵੱਲੋਂ ਤਿੰਨ ਦਿਨਾਂ ਮੈਡੀਕਲ ਕੈਂਪ ਦਾ ਆਯੋਜਨ




ਵਾਸ਼ਿੰਗਟਨ, 4 ਜੂਨ (ਰਾਜ ਗੋਗਨਾ )- ਅਮਰੀਕਾ ਦੀ ਵਿਸ਼ਵ ਪ੍ਰਸਿੱਧ ਸਿੱਖ ਸਿਧਾਂਤਾ ’ਤੇ ਪਹਿਰਾ ਦੇਣ ਵਾਲੀ ਸੰਸਥਾ ‘ਸਿੱਖਸ ਆਫ ਅਮੈਰਿਕਾ’ ਵੱਲੋਂ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ 75ਵੀਂ ਬਰਸੀ ਮੌਕੇ ਮਿਤੀ 1,2 ਅਤੇ 3 ਜੂਨ ਨੂੰ ਤਿੰਨ ਦਿਨਾਂ ਮੈਡੀਕਲ ਕੈਂਪ ਬੇਗੋਵਾਲ ਵਿੱਚ  ਲਗਾਇਆ ਗਿਆ। ਇਸ ਕੈਂਪ ਦੌਰਾਨ ਜਿਥੇ ਮਰੀਜ਼ਾਂ ਦਾ ਫਰੀ ਚੈੱਕਅੱਪ ਕੀਤਾ ਗਿਆ, ਉਥੇ ਫਰੀ ਦਵਾਈਆਂ ਵੀ ਦਿੱਤੀਆਂ ਗਈਆਂ। ਬਰਸੀ ਮੌਕੇ ਪਹੁੰਚੀਆਂ ਸੰਗਤਾਂ ਵੱਡੀ ਗਿਣਤੀ ਵਿੱਚ ਆਪਣਾ ਚੈੱਕਅੱਪ ਕਰਵਾਇਆ  ਅਤੇ ਫਰੀ ਦਵਾਈਆਂ ਲਈਆਂ। ‘ਸਿੱਖਸ ਆਫ ਅਮਰੀਕਾ’ ਵੱਲੋਂ ਪਹਿਲਾਂ ਵੀ ਹੋਲਾ ਮਹੱਲਾ ਅਤੇ ਖਾਲਸਾ ਸਾਜਨਾ ਦਿਵਸ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਫਰੀ ਮੈਡੀਕਲ ਕੈਂਪਾਂ ਦੇ ਆਯੋਜਨ ਕੀਤੇ ਜਾਂਦੇ ਰਹਿੰਦੇ ਹਨ।ਇਸ ਮੌਕੇ ਸੰਗਤਾਂ ’ਚੋਂ ਮੌਜੂਦ ਵਿਅਕਤੀਆਂ ਨੇ ‘ਸਿੱਖਸ ਆਫ ਅਮੈਰਿਕਾ’ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਫਰੀ ਦਵਾਈਆਂ ਦੀ ਸੇਵਾ ਦਾ ਕਾਰਜ ਬਹੁਤ ਪੁੰਨ ਦਾ ਕਾਰਜ ਹੈ। ਇਸ ਸੇਵਾ ਨਾਲ ਜਿਥੇ ਗਰੀਬ ਵਿਅਕਤੀ ਆਪਣੀਆਂ ਦਵਾਈਆਂ ਲੈ ਸਕਦੇ ਹਨ, ਉਥੇ ਚੈੱਕਅੱਪ ਰਾਹੀਂ ਸਿਹਤਯਾਬ ਹੁੰਦੇ ਹਨ। ਕੈਂਪ ਦੌਰਾਨ ਸਟਾਲ ’ਤੇ ਲੱਗੀ ਭੀੜ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਇਸ ਕੈਂਪ ਦਾ ਲਾਭ ਲਿਆ। ਇਸ ਸਬੰਧ ਚ ‘ਸਿੱਖ ਆਫ ਅਮੈਰਿਕਾ’ ਦੇ ਪ੍ਰਧਾਨ ਸ. ਜਸਦੀਪ ਸਿੰਘ ਜੈਸੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੀ ਭਲਾਈ ਲਈ ਇਸ ਤਰ੍ਹਾਂ ਦੇ ਫਰੀ ਮੈਡੀਕਲ ਕੈਂਪ ਅਤੇ ਫਰੀ ਦਵਾਈਆਂ ਦੀ ਸੇਵਾ ਅੱਗੇ ਤੋਂ ਵੀ ਜਾਰੀ ਰਹੇਗੀ ਅਤੇ ਸੇਵਾ ਦੇ ਇਸ ਕਾਰਜ ਨੂੰ ਹੋਰ ਵਿਸ਼ਾਲ ਰੂਪ ਦਿੱਤਾ ਜਾਵੇਗਾ।






Previous articleਸਪਰਿੰਗਫੀਲਡ ਦੀ ‘ਮੈਮੋਰੀਅਲ ਡੇਅ ਪਰੇਡ’ ’ਚ ਸਿੱਖ ਭਾਈਚਾਰੇ ਨੇ ਸ਼ਹੀਦ ਫੌਜੀਆਂ ਨੂੰ ਦਿੱਤੀ ਸ਼ਰਧਾਂਜਲੀ
Next articleਦੋ ਚੀਨੀ ਨਾਗਰਿਕ ਅਮਰੀਕਾ ਵਿੱਚ ਇੱਕ ਖ਼ਤਰਨਾਕ ਜੈਵਿਕ ਰੋਗਾਣੂ ਲੈ ਕੇ ਦਾਖਲ ਹੋਏ, ਦੋਨੋ ਕੀਤੇ ਗ੍ਰਿਫਤਾਰ



Source link

Check Also

ਪੰਜਾਬ ਕਲੱਬ ਡਾਂਸਰ ਦਾ ਕਤਲ, ਜਾਣੋ ਕਿਵੇਂ ਫਸਿਆ ਮਕੈਨਿਕ? ਘਰ ਵਾਪਸੀ ਸਮੇਂ ਦੋਵਾਂ ਨੇ ਸੰਬੰਧ ਬਣਾਏ; ਫਿਰ…

Punjab Club Dancer Murder: ਪੰਚਕੂਲਾ ਦੇ ਸੈਕਟਰ-20 ਵਿੱਚ ਹੋਈ ਪੰਜਾਬ ਦੀ ਕਲੱਬ ਡਾਂਸਰ ਦਾ ਕਤਲ …