Home / Punjabi News / ਕੈਂਬਰਿਜ ਵਿਖੇ ਹੋਇਆ ਸ਼ਾਨਦਾਰ ਵਾਲੀਵਾਲ ਟੂਰਨਾਮੈਂਟ → Ontario Punjabi News

ਕੈਂਬਰਿਜ ਵਿਖੇ ਹੋਇਆ ਸ਼ਾਨਦਾਰ ਵਾਲੀਵਾਲ ਟੂਰਨਾਮੈਂਟ → Ontario Punjabi News




ਕੈਂਬਰਿਜ, ਉਨਟਾਰੀਓ: ਉਨਟਾਰੀਓ ਦੇ ਸ਼ਹਿਰ ਕੈਂਬਰਿਜ ਵਿਖੇ ਚੜ੍ਹਦੀਕਲਾ ਸਪੋਰਟਸ ਅਤੇ ਕਲਚਰ ਕਲੱਬ ਵੱਲੋਂ ਪਹਿਲਾ ਇਕ ਦਿਨਾਂ ਵਾਲੀਵਾਲ ਟੂਰਨਾਮੈਂਟ ਕਰਵਾਇਆ ਗਿਆ ਹੈ। ਇਹ ਟੂਰਨਾਮੈਂਟ ਇਨਡੋਰ ਹੋਇਆ ਹੈ। ਇਸ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਯੂਨਾਇਟੇਡ ਕਲੱਬ ਟਰਾਂਟੋ ਅਤੇ ਉਕੇਡੀ ਕਲੱਬ ( OKD Club) ਮਿਸੀਸਾਗਾ ਵਿਚਕਾਰ ਖੇਡਿਆ ਗਿਆ ਜਿਸ ਵਿਚ ਯੂਨਾਇਟੇਡ ਕਲੱਬ ਟਰਾਂਟੋ ਦੀ ਟੀਮ ਜੇਤੂ ਰਹੀ ਹੈ। ਪ੍ਰਬੰਧਕਾਂ ਮੁਤਾਬਕ ਇਹ ਟੂਰਨਾਮੈਂਟ ਹਰ ਸਾਲ ਕਰਵਾਇਆ ਜਾਵੇਗਾ। ਟੂਰਨਾਮੈਂਟ ਨੂੰ ਦਰਸ਼ਕਾਂ ਵੱਲੋਂ ਵੀ ਭਰਪੂਰ ਹੁੰਗਾਰਾ ਮਿਲਿਆ ਹੈ ਵੱਡੀ ਪੱਧਰ ਤੇ ਦਰਸ਼ਕ ਮੈਚਾਂ ਦਾ ਨਜ਼ਾਰਾ ਵੇਖਣ ਪਹੁੰਚ ਹਨ। ਇਸ ਮੌਕੇ ਕੈਂਬਰਿਜ ਤੋਂ ਸੰਸਦ ਮੈਂਬਰ ਕੌਨੀ ਕੋਡੀ ਵਿਸ਼ੇਸ਼ ਤੌਰ ਤੇ ਪਹੁੰਚੇ ਜਿਨ੍ਹਾਂ ਨੇ ਪ੍ਰਬੰਧਕਾਂ ਅਤੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ। ਟੂਰਨਾਮੈਂਟ ਨੂੰ ਸਫ਼ਲ ਬਣਾਉਣ ਵਾਲਿਆਂ ਵਿਚ ਮਨਦੀਪ ਸਿੰਘ ਸਿੱਧੂ ਹਰਸ਼ਦੀਪ ਸਿੰਘ ਬੈਨੀਪਾਲ, ਗੁਰਜੀਤ ਸਿੰਘ ਘੱਗ, ਰਣਜੀਤ ਸਿੰਘ ਕੂਨਰ, ਚਮਕੌਰ ਸਿੰਘ ਕੂਨਰ, ਸੁਖਵਿੰਦਰ ਸਿੰਘ ਕੰਗ, ਗੁਰਮੀਤ ਸਿੰਘ ਬਾਸਨ, ਪਰਦੀਪ ਸਿੰਘ ਬੈਂਸ, ਬਲਜੀਤ ਸਿੰਘ ਭੁੱਲਰ, ਸਨਿੰਦਰ ਸਿੰਘ ਅਤੇ ਹਰਜਿੰਦਰ ਸਿੰਘ ਹੈਰੀ ਦੇ ਨਾਮ ਸ਼ਾਮਲ ਹਨ ।






Previous articleਅਮਰੀਕਾ: ‘ਫਲਸਤੀਨ’ ਦੇ ਨਾਅਰੇ ਲਾਉਂਦੇ ਵਿਅਕਤੀ ਨੇ ‘ਪੈਟਰੋਲ ਬੰ/ਬ’ ਸੁੱਟਿਆ, ਛੇ ਜਣੇ ਝੁਲਸੇ



Source link

Check Also

ਪੰਜਾਬ ਵਾਸੀਆਂ ਲਈ ਅਹਿਮ ਖਬਰ, ਹੁਣ ਇੰਨੇ ਦਿਨ ਬੰਦ ਰਹਿਣਗੀਆਂ ਦੁਕਾਨਾਂ; ਆਮ ਜਨਤਾ ਅਤੇ ਗਾਹਕਾਂ ਨੂੰ ਅਪੀਲ; ਪਹਿਲਾਂ ਹੀ…

Amritsar News: ਗਰਮੀਆਂ ਦੀਆਂ ਛੁੱਟੀਆਂ ਵਿਚਾਲੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। …