Home / Punjabi News / ਫੌਜੀ ਅਧਿਕਾਰੀ ਦੀ ਕੁੱਟਮਾਰ ਤੇ ਮਹਿਲਾ ਦੋਸਤ ਨਾਲ ਛੇੜਛਾੜ ਕਰਨ ਦੇ ਦੋਸ਼ ਹੇਠ ਪੰਜ ਪੁਲੀਸ ਅਧਿਕਾਰੀ ਮੁਅੱਤਲ

ਫੌਜੀ ਅਧਿਕਾਰੀ ਦੀ ਕੁੱਟਮਾਰ ਤੇ ਮਹਿਲਾ ਦੋਸਤ ਨਾਲ ਛੇੜਛਾੜ ਕਰਨ ਦੇ ਦੋਸ਼ ਹੇਠ ਪੰਜ ਪੁਲੀਸ ਅਧਿਕਾਰੀ ਮੁਅੱਤਲ

ਭੁਵਨੇਸ਼ਵਰ, 18 ਸਤੰਬਰ

ਓਡੀਸਾ ਪੁਲੀਸ ਨੇ ਭੁਵਨੇਸ਼ਵਰ ਦੇ ਭਰਤਪੁਰ ਥਾਣੇ ਦੇ ਇੰਚਾਰਜ ਇੰਸਪੈਕਟਰ ਸਣੇ ਪੰਜ ਪੁਲੀਸ ਅਧਿਕਾਰੀਆਂ ਨੂੰ ਕਥਿਤ ਤੌਰ ’ਤੇ ਫੌਜੀ ਅਧਿਕਾਰੀ ਦੀ ਕੁੱਟਮਾਰ ਕਰਨ ਤੇ ਉਸ ਦੀ ਮਹਿਲਾ ਦੋਸਤ ਨਾਲ ਥਾਣੇ ਵਿਚ ਛੇੜਛਾੜ ਕਰਨ ਦੇ ਦੋਸ਼ ਹੇਠ ਮੁਅੱਤਲ ਕਰ ਦਿੱਤਾ ਹੈ। ਪੁਲੀਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਵਾਈ ਬੀ ਖੁਰਾਨੀਆ ਨੇ ਅੱਜ ਇਸ ਸਬੰਧੀ ਹੁਕਮ ਜਾਰੀ ਕੀਤੇ। ਮੁਅੱਤਲ ਕੀਤੇ ਗਏ ਪੁਲੀਸ ਅਧਿਕਾਰੀਆਂ ਵਿੱਚ ਇੰਸਪੈਕਟਰ ਦੀਨਾਕਰੁਸ਼ਨਾ ਮਿਸ਼ਰਾ, ਸਬ-ਇੰਸਪੈਕਟਰ ਬੈਸਾਲਿਨੀ ਪਾਂਡਾ, ਦੋ ਮਹਿਲਾ ਏਐਸਆਈ ਸਲਿਲਮਈ ਸਾਹੂ ਅਤੇ ਸਾਗਰਿਕਾ ਰਥ ਅਤੇ ਕਾਂਸਟੇਬਲ ਬਲਰਾਮ ਹੰਸਦਾ ਸ਼ਾਮਲ ਹਨ। ਇਸ ਕੁੱਟਮਾਰ ਤੋਂ ਬਾਅਦ ਮਿਸ਼ਰਾ, ਸਲੀਲਾਮਈ ਅਤੇ ਬਲਰਾਮ ਦਾ ਮੰਗਲਵਾਰ ਨੂੰ ਤਬਾਦਲਾ ਕਰ ਦਿੱਤਾ ਗਿਆ ਸੀ। ਜਾਣਕਾਰੀ ਅਨੁਸਾਰ ਪੱਛਮੀ ਬੰਗਾਲ ’ਚ ਤਾਇਨਾਤ ਫੌਜੀ ਅਧਿਕਾਰੀ ਅਤੇ ਉਸ ਦੀ ਮਹਿਲਾ ਦੋਸਤ ਐਤਵਾਰ ਸਵੇਰੇ ਭਰਤਪੁਰ ਪੁਲੀਸ ਸਟੇਸ਼ਨ ’ਚ ਸੜਕ ’ਤੇ ਹੋਏ ਝਗੜੇ ਦੀ ਸ਼ਿਕਾਇਤ ਦਰਜ ਕਰਵਾਉਣ ਲਈ ਪੁੱਜੇ ਸਨ ਜਿਸ ’ਚ ਉਨ੍ਹਾਂ ਨੂੰ ਕੁਝ ਸਥਾਨਕ ਨੌਜਵਾਨਾਂ ਨੇ ਪ੍ਰੇਸ਼ਾਨ ਕੀਤਾ ਸੀ ਪਰ ਪੁਲੀਸ ਸਟੇਸ਼ਨ ’ਚ ਐਫਆਈਆਰ ਦਰਜ ਕਰਨ ਨੂੰ ਲੈ ਕੇ ਦੋਵਾਂ ਦਾ ਪੁਲੀਸ ਨਾਲ ਝਗੜਾ ਹੋ ਗਿਆ। ਫੌਜੀ ਅਧਿਕਾਰੀ ਨੂੰ ਕਥਿਤ ਤੌਰ ’ਤੇ ਲਾਕਅੱਪ ’ਚ ਰੱਖਿਆ ਗਿਆ ਸੀ ਅਤੇ ਉਸ ਦੀ ਮਹਿਲਾ ਦੋਸਤ ਨਾਲ ਛੇੜਛਾੜ ਕੀਤੀ ਗਈ ਸੀ। ਪੀਟੀਆਈ

 

The post ਫੌਜੀ ਅਧਿਕਾਰੀ ਦੀ ਕੁੱਟਮਾਰ ਤੇ ਮਹਿਲਾ ਦੋਸਤ ਨਾਲ ਛੇੜਛਾੜ ਕਰਨ ਦੇ ਦੋਸ਼ ਹੇਠ ਪੰਜ ਪੁਲੀਸ ਅਧਿਕਾਰੀ ਮੁਅੱਤਲ appeared first on Punjabi Tribune.


Source link

Check Also

ਅੱਜ ਵਿਸ਼ਾਲ ਸ਼ਿਵ ਭਗਤੀ ਸਮਾਗਮ ‘ਚ ਆਉਣਗੇ CM ਮਾਨ ਅਤੇ ਕੇਜਰੀਵਾਲ, ਹੰਸਰਾਜ ਰਘੂਵੰਸ਼ੀ ਕਰਨਗੇ ਸ਼ਿਵ ਮਹਿਮਾ ਦਾ ਗੁਣਗਾਨ; ਟ੍ਰੈਫਿਕ ਐਡਵਾਇਜ਼ਰੀ ਹੋਈ ਜਾਰੀ

Punjab News: ਪੰਜਾਬ ਸਰਕਾਰ ਅੱਜ ਰਣਜੀਤ ਐਵੇਨਿਊ ਦੇ ਪਾਈਟੈਕਸ ਗਰਾਊਂਡ ਵਿਖੇ “ਇੱਕ ਸ਼ਾਮ ਭਗਵਾਨ ਸ਼ਿਵ …