Home / Punjabi News / ਟੀਐੱਮਸੀ ਆਗੂ ਦੇ ਗੋਲੀ ਮਾਰੀ

ਟੀਐੱਮਸੀ ਆਗੂ ਦੇ ਗੋਲੀ ਮਾਰੀ

ਕੂਚ ਬਿਹਾਰ (ਪੱਛਮੀ ਬੰਗਾਲ), 17 ਮਈ
ਪੱਛਮੀ ਬੰਗਾਲ ਦੇ ਕੂਚ ਬਿਹਾਰ ਜ਼ਿਲ੍ਹੇ ਵਿੱਚ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੇ ਸਥਾਨਕ ਆਗੂ ਦੇ ਗੋਲੀ ਮਾਰ ਦਿੱਤੀ ਗਈ। ਪੁਲੀਸ ਨੇ ਅੱਜ ਦੱਸਿਆ ਕਿ ਸੀਤਲਕੂਚੀ ਵਿੱਚ ਲਾਲਬਾਜ਼ਾਰ ਦੇ ਪੰਚਾਇਤ ਪ੍ਰਧਾਨ ਅਨੀਮੇਸ਼ ਰੌਏ ’ਤੇ ਵੀਰਵਾਰ ਰਾਤ ਨੂੰ ਉਸ ਸਮੇਂ ਹਮਲਾ ਕੀਤਾ ਗਿਆ ਜਦੋਂ ਉਹ ਆਪਣੇ ਇੱਕ ਸਹਿਯੋਗੀ ਨਾਲ ਘਰ ਪਰਤ ਰਿਹਾ ਸੀ। ਹਮਲਾਵਰਾਂ ਦੀ ਪਛਾਣ ਨਹੀਂ ਹੋ ਸਕੀ। ਉਨ੍ਹਾਂ ਦੱਸਿਆ ਕਿ ਹਥਿਆਰਬੰਦ ਵਿਅਕਤੀਆਂ ਨੇ ਅਮੀਨੇਸ਼ ’ਤੇ ਫਾਇਰਿੰਗ ਕੀਤੀ, ਜਿਸ ਵਿੱਚ ਇੱਕ ਗੋਲੀ ਉਸ ਦੇ ਸੱਜੇ ਪੱਟ ਵਿੱਚ ਲੱਗੀ ਹੈ। ਹਮਲਾਵਰਾਂ ਦੀ ਭਾਲ ਜਾਰੀ ਹੈ। -ਪੀਟੀਆਈ

The post ਟੀਐੱਮਸੀ ਆਗੂ ਦੇ ਗੋਲੀ ਮਾਰੀ appeared first on Punjabi Tribune.


Source link

Check Also

Mohali ‘ਚ ਵਿਦੇਸ਼ੀ ਵਿਦਿਆਰਥਣ ਨਾਲ ਗੈਂਗਰੇਪ , ਜਨਮ ਦਿਨ ਪਾਰਟੀ ‘ਚ ਬੁਲਾ ਕੇ ਪਿਲਾਈ ਸ਼ਰਾਬ , ਫਲੈਟ ‘ਚ ਬੰਦ ਕਰ ਕੀਤਾ ਜਬਰ-ਜ਼ਿਨਾਹ

Mohali Gangrape : ਮੋਹਾਲੀ ‘ਚ ਇੱਕ ਵਿਦੇਸ਼ੀ ਵਿਦਿਆਰਥਣ ਨਾਲ ਕਥਿਤ ਤੌਰ ‘ਤੇ ਗੈਂਗਰੇਪ ਦਾ ਮਾਮਲਾ …