Home / Punjabi News / ਬਿਹਾਰ: ਝੌਂਪੜੀ ਵਿੱਚ ਅੱਗ ਲੱਗਣ ਕਾਰਨ ਪਰਿਵਾਰ ਦੇ ਸੱਤ ਮੈਂਬਰਾਂ ਦੀ ਮੌਤ

ਬਿਹਾਰ: ਝੌਂਪੜੀ ਵਿੱਚ ਅੱਗ ਲੱਗਣ ਕਾਰਨ ਪਰਿਵਾਰ ਦੇ ਸੱਤ ਮੈਂਬਰਾਂ ਦੀ ਮੌਤ

ਸਾਸਾਰਾਮ (ਬਿਹਾਰ), 9 ਅਪਰੈਲ
ਬਿਹਾਰ ਦੇ ਰੋਹਤਾਸ ਜ਼ਿਲ੍ਹੇ ਵਿੱਚ ਝੌਂਪੜੀ ਨੂੰ ਅੱਗ ਲੱਗਣ ਕਾਰਨ ਅੱਜ ਇਕ ਪਰਿਵਾਰ ਦੇ ਸੱਤ ਮੈਂਬਰਾਂ ਦੀ ਸੜ ਕੇ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਪੰਜ ਬੱਚੇ ਵੀ ਸ਼ਾਮਲ ਸਨ। ਇਹ ਘਟਨਾ ਸਾਸਾਰਾਮ ਵਿੱਚ ਪੈਂਦੀ ਨਸਰੀਗੰਜ ਤਹਿਸੀਲ ਦੇ ਪਿੰਡ ਇਬਰਾਹਿਮਪੁਰ ਵਿੱਚ ਅੱਜ ਦੁਪਹਿਰ ਸਮੇਂ ਵਾਪਰੀ। ਮ੍ਰਿਤਕਾਂ ਦੀ ਪਛਾਣ ਪੁਸ਼ਪਾ ਦੇਵੀ (30), ਉਸ ਦੀਆਂ ਦੋ ਧੀਆਂ ਕਾਜਲ (4) ਤੇ ਗੁੜੀਆ (2) ਅਤੇ ਉਸ ਦੇ ਪੁੱਤਰ ਬਜਰੰਗੀ ਕੁਮਾਰ (6), ਕਾਂਤੀ ਕੁਮਾਰੀ (6), ਸ਼ਿਵਾਨੀ (3) ਅਤੇ ਮਾਇਆ ਦੇਵੀ (25) ਵਜੋਂ ਹੋਈ ਹੈ। -ਪੀਟੀਆਈ

The post ਬਿਹਾਰ: ਝੌਂਪੜੀ ਵਿੱਚ ਅੱਗ ਲੱਗਣ ਕਾਰਨ ਪਰਿਵਾਰ ਦੇ ਸੱਤ ਮੈਂਬਰਾਂ ਦੀ ਮੌਤ appeared first on Punjabi Tribune.


Source link

Check Also

Pandharpur Accident : ਸ਼ਰਧਾਲੂਆਂ ਨਾਲ ਭਰੀ ਪਿਕਅੱਪ ਵੈਨ ਖੂਹ ਵਿੱਚ ਡਿੱਗੀ, 14 ਲੋਕਾਂ ਦੀ ਮੌਤ

Pandharpur Accident : ਮਹਾਰਾਸ਼ਟਰ ਦੇ ਪੰਧਰਪੁਰ ਵਿੱਚ ਐਤਵਾਰ ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ, ਜਿੱਥੇ …