Home / Punjabi News / ਮੁਹਾਲੀ: ਕੰਗ ਨੇ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ’ਚ ਨਤਮਸਤਕ ਹੋ ਕੇ ਸ਼ੁਰੂ ਕੀਤਾ ਚੋਣ ਪ੍ਰਚਾਰ

ਮੁਹਾਲੀ: ਕੰਗ ਨੇ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ’ਚ ਨਤਮਸਤਕ ਹੋ ਕੇ ਸ਼ੁਰੂ ਕੀਤਾ ਚੋਣ ਪ੍ਰਚਾਰ

ਦਰਸ਼ਨ ਸਿੰਘ ਸੋਢੀ
ਮੁਹਾਲੀ, 8 ਅਪਰੈਲ
ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਨੇ ਅੱਜ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਨਤਮਸਤਕ ਹੋ ਕੇ ਚੋਣ ਪ੍ਰਚਾਰ ਸ਼ੁਰੂ ਕੀਤਾ। ਇਸ ਮੌਕੇ ਹਲਕਾ ਵਿਧਾਇਕ ਕੁਲਵੰਤ ਸਿੰਘ, ਜ਼ਿਲ੍ਹਾ ਯੋਜਨਾ ਬੋਰਡ ਦੀ ਚੇਅਰਪਰਸਨ ਪ੍ਰਭਜੋਤ ਕੌਰ, ਆਪ ਵਾਲੰਟੀਅਰ ਅਵਤਾਰ ਸਿੰਘ ਮੌਲੀ, ਨੰਬਰਦਾਰ ਹਰਸੰਗਤ ਸਿੰਘ, ਹਰਮੇਸ਼ ਸਿੰਘ ਕੁੰਭੜਾ, ਹਰਬਿੰਦਰ ਸਿੰਘ ਸੈਣੀ, ਅਕਵਿੰਦਰ ਸਿੰਘ ਗੋਸਲ, ਆਰਪੀ ਸ਼ਰਮਾ, ਸੁਰਿੰਦਰ ਸਿੰਘ ਰੋਡਾ, ਜਸਵੀਰ ਕੌਰ ਅੱਤਰੀ, ਦਵਿੰਦਰ ਸਿੰਘ ਸੋਹਾਣਾ, ਰਣਦੀਪ ਸਿੰਘ ਮਟੌਰ, ਪਰਮਜੀਤ ਸਿੰਘ ਚੌਹਾਨ, ਗੁਰਜੀਤ ਮਾਮਾ ਸਮੇਤ ਹੋਰ ਵਾਲੰਟੀਅਰ ਵੱਡੀ ਗਿਣਤੀ ਵਿੱਚ ਮੌਜੂਦ ਸਨ। ਸ੍ਰੀ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿਕਾਸ ਦੇ ਨਾਂ ’ਤੇ ਵੋਟ ਮੰਗੇਗੀ। ਇਸ ਤੋਂ ਬਾਅਦ ਕੰਗ ਆਪਣੇ ਸਮਰਥਕਾਂ ਸਮੇਤ ਅਗਲੇ ਪੜਾਅ ਲਈ ਸ੍ਰੀ ਆਨੰਦਪੁਰ ਸਾਹਿਬ, ਮਾਤਾ ਨੈਣਾ ਦੇਵੀ ਦੇ ਮੰਦਰ ਵਿੱਚ ਨਤਮਸਤਕ ਹੋਣ ਲਈ ਰਵਾਨਾ ਹੋਏ। ਰਸਤੇ ਵਿੱਚ ਖਰੜ, ਕੁਰਾਲੀ, ਸੋਲਖੀਆਂ ਸਾਹਿਬ ਅਤੇ ਰੂਪਨਗਰ ਵਿਖੇ ਆਪ ਵਲੰਟੀਅਰਾਂ ਨੇ ਮਾਲਵਿੰਦਰ ਕੰਗ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ।

The post ਮੁਹਾਲੀ: ਕੰਗ ਨੇ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ’ਚ ਨਤਮਸਤਕ ਹੋ ਕੇ ਸ਼ੁਰੂ ਕੀਤਾ ਚੋਣ ਪ੍ਰਚਾਰ appeared first on Punjabi Tribune.


Source link

Check Also

Punjab ‘ਚ ‘ਪੋਸਟਰ ਵਾਰ’ , ਮਜੀਠੀਆ ਦੇ ਸਮਰਥਨ ‘ਚ ਲੱਗੇ ਟਾਈਗਰ ਅਭੀ ਜ਼ਿੰਦਾ ਹੈ ਵਾਲੇ ਪੋਸਟਰ 

Punjab News: ਅੰਮ੍ਰਿਤਸਰ ਦੇ ਮਜੀਠਾ ਵਿਧਾਨ ਸਭਾ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ …