Home / Punjabi News / ਪਾਕਿਸਤਾਨ ਦੀ ਹਾਈ ਕੋਰਟ ਤੋਸ਼ਾਖ਼ਾਨਾ ਮਾਮਲੇ ’ਚ ਇਮਰਾਨ ਤੇ ਬੁਸ਼ਰਾ ਬੀਬੀ ਦੀ ਸਜ਼ਾ ਮੁਅੱਤਲ ਕੀਤੀ

ਪਾਕਿਸਤਾਨ ਦੀ ਹਾਈ ਕੋਰਟ ਤੋਸ਼ਾਖ਼ਾਨਾ ਮਾਮਲੇ ’ਚ ਇਮਰਾਨ ਤੇ ਬੁਸ਼ਰਾ ਬੀਬੀ ਦੀ ਸਜ਼ਾ ਮੁਅੱਤਲ ਕੀਤੀ

ਇਸਲਾਮਾਬਾਦ, 1 ਅਪਰੈਲ
ਪਾਕਿਸਤਾਨ ਦੀ ਹਾਈ ਕੋਰਟ ਨੇ ਤੋਸ਼ਾਖਾਨਾ ਭ੍ਰਿਸ਼ਟਾਚਾਰ ਮਾਮਲੇ ਵਿਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ ਸੁਣਾਈ 14 ਸਾਲ ਦੀ ਸਜ਼ਾ ਨੂੰ ਮੁਅੱਤਲ ਕਰ ਦਿੱਤਾ ਹੈ। ਦੋਵਾਂ ਨੂੰ ਇਸਲਾਮਾਬਾਦ ਦੀ ਜਵਾਬਦੇਹੀ ਅਦਾਲਤ ਨੇ ਆਮ ਚੋਣਾਂ ਤੋਂ ਕੁਝ ਦਿਨ ਪਹਿਲਾਂ 31 ਜਨਵਰੀ ਨੂੰ ਇਸ ਮਾਮਲੇ ਵਿੱਚ ਸਜ਼ਾ ਸੁਣਾਈ ਸੀ। ਅੱਜ ਇਸਲਾਮਾਬਾਦ ਹਾਈ ਕੋਰਟ ਨੇ ਤੋਸ਼ਾਖਾਨਾ ਮਾਮਲੇ ਵਿੱਚ ਉਨ੍ਹਾਂ ਦੀ ਸਜ਼ਾ ਨੂੰ ਮੁਅੱਤਲ ਕਰ ਦਿੱਤਾ। ਚੀਫ਼ ਜਸਟਿਸ ਆਮਰ ਫਾਰੂਕ ਨੇ ਕਿਹਾ ਕਿ ਸਜ਼ਾ ਖ਼ਿਲਾਫ਼ ਅਪੀਲ ਈਦ ਦੀਆਂ ਛੁੱਟੀਆਂ ਤੋਂ ਬਾਅਦ ਸੁਣਵਾਈ ਲਈ ਤੈਅ ਕੀਤੀ ਜਾਵੇਗੀ।

The post ਪਾਕਿਸਤਾਨ ਦੀ ਹਾਈ ਕੋਰਟ ਤੋਸ਼ਾਖ਼ਾਨਾ ਮਾਮਲੇ ’ਚ ਇਮਰਾਨ ਤੇ ਬੁਸ਼ਰਾ ਬੀਬੀ ਦੀ ਸਜ਼ਾ ਮੁਅੱਤਲ ਕੀਤੀ appeared first on Punjabi Tribune.


Source link

Check Also

 Ludhiana ‘ਚ MBD ਮਾਲ ਦੇ ਕਰਮਚਾਰੀ ਦਾ ਕਤਲ, ਖਾਲੀ ਪਲਾਟ ‘ਚੋਂ ਮਿਲੀ ਲਾਸ਼

Ludhiana MBD Mall Employee Murder : ਲੁਧਿਆਣਾ ਦੇ MBD ਮਾਲ ਵਿੱਚ ਕੰਮ ਕਰਨ ਵਾਲੇ 22 …