Home / Punjabi News / ਭਾਰਤ ਨੇ ਅਮਰੀਕਾ ਨੂੰ ਦਿੱਤਾ ਠੋਕਵਾਂ ਜੁਆਬ: ‘ਸੀਏਏ ਸਾਡਾ ਅੰਦਰੂਨੀ ਮਾਮਲਾ, ਇਹ ਨਾਗਰਿਕਤਾ ਦੇਣ ਲਈ, ਖੋਹਣ ਲਈ ਨਹੀਂ ’

ਭਾਰਤ ਨੇ ਅਮਰੀਕਾ ਨੂੰ ਦਿੱਤਾ ਠੋਕਵਾਂ ਜੁਆਬ: ‘ਸੀਏਏ ਸਾਡਾ ਅੰਦਰੂਨੀ ਮਾਮਲਾ, ਇਹ ਨਾਗਰਿਕਤਾ ਦੇਣ ਲਈ, ਖੋਹਣ ਲਈ ਨਹੀਂ ’

ਨਵੀਂ ਦਿੱਲੀ, 15 ਮਾਰਚ
ਅਮਰੀਕਾ ਵੱਲੋਂ ਸੀਏਏ ਬਾਰੇ ਆਪਣੀ ਚਿੰਤਾ ਪ੍ਰਗਟਾਉਣ ’ਤੇ ਭਾਰਤ ਨੇ ਨਾਰਾਜ਼ਗੀ ਜਤਾਈ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਨਾਗਰਿਕਤਾ (ਸੋਧ) ਕਾਨੂੰਨ ਭਾਰਤ ਦਾ ਅੰਦਰੂਨੀ ਮਾਮਲਾ ਹੈ, ਇਸ ਨੂੰ ਦੇਸ਼ ਦੀਆਂ ਸਾਂਝੀਆਂ ਪ੍ਰੰਪਰਾਵਾਂ ਤੇ ਮਨੁੱਖੀ ਅਧਿਕਾਰਾਂ ਪ੍ਰਤੀ ਲੰਬੇ ਸਮੇਂ ਦੀ ਵਚਨਬੱਧਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਲਾਗੂ ਕੀਤਾ ਗਿਆ ਹੈ। ਮੰਤਰਾਲੇ ਨੇ ਸਪਸ਼ਟ ਕੀਤਾ ਕਿ ਸੀਏਏ ਨਾਗਰਿਕਤਾ ਦੇਣ ਬਾਰੇ ਹੈ, ਨਾਗਰਿਕਤਾ ਖੋਹਣ ਬਾਰੇ ਨਹੀਂ। ਭਾਰਤੀ ਸੰਵਿਧਾਨ ਸਾਰੇ ਨਾਗਰਿਕਾਂ ਨੂੰ ਧਾਰਮਿਕ ਆਜ਼ਾਦੀ ਦੀ ਗਰੰਟੀ ਦਿੰਦਾ ਹੈ, ਘੱਟ ਗਿਣਤੀਆਂ ਨਾਲ ਵਿਹਾਰ ਪ੍ਰਤੀ ਚਿੰਤਾ ਦਾ ਕੋਈ ਆਧਾਰ ਨਹੀਂ ਹੈ।

The post ਭਾਰਤ ਨੇ ਅਮਰੀਕਾ ਨੂੰ ਦਿੱਤਾ ਠੋਕਵਾਂ ਜੁਆਬ: ‘ਸੀਏਏ ਸਾਡਾ ਅੰਦਰੂਨੀ ਮਾਮਲਾ, ਇਹ ਨਾਗਰਿਕਤਾ ਦੇਣ ਲਈ, ਖੋਹਣ ਲਈ ਨਹੀਂ ’ appeared first on Punjabi Tribune.


Source link

Check Also

ਪੰਜਾਬ ਵਾਸੀਆਂ ਲਈ ਅਹਿਮ ਖਬਰ, ਹੁਣ ਇੰਨੇ ਦਿਨ ਬੰਦ ਰਹਿਣਗੀਆਂ ਦੁਕਾਨਾਂ; ਆਮ ਜਨਤਾ ਅਤੇ ਗਾਹਕਾਂ ਨੂੰ ਅਪੀਲ; ਪਹਿਲਾਂ ਹੀ…

Amritsar News: ਗਰਮੀਆਂ ਦੀਆਂ ਛੁੱਟੀਆਂ ਵਿਚਾਲੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। …