ਨਵੀਂ ਦਿੱਲੀ, 7 ਮਾਰਚ
ਮੁੰਬਈ ਇੰਡੀਅਨਜ਼ ਨੇ ਅੱਜ ਇੱਥੇ ਮਹਿਲਾ ਪ੍ਰੀਮੀਅਰ ਲੀਗ ਦੇ ਇੱਕ ਮੈਚ ’ਚ ਯੂਪੀ ਵਾਰੀਅਰਜ਼ ਨੂੰ 42 ਦੌੜਾਂ ਨਾਲ ਹਰਾ ਦਿੱਤਾ। ਮੁੰਬਈ ਇੰਡੀਅਨਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਐੱਨ.ਸੀ. ਬਰੰਟ ਦੀਆਂ 45 ਅਤੇ ਅਮੈਲੀਆ ਕੈਰ ਦੀਆਂ 39 ਦੌੜਾਂ ਸਦਕਾ 20 ਓਵਰਾਂ ’ਚ 7 ਵਿਕਟਾਂ ਗੁਆ ਕੇ 160 ਦੌੜਾਂ ਬਣਾਈਆਂ। ਜਦਕਿ ਜਿੱਤ ਲਈ 161 ਦੌੜਾਂ ਦਾ ਟੀਚਾ ਹਾਸਲ ਕਰਨ ਉੱਤਰੀ ਯੂਪੀ ਵਾਰੀਅਰਜ਼ 9 ਵਿਕਟਾਂ ’ਤੇ 118 ਦੌੜਾਂ ਹੀ ਬਣਾ ਸਕੀ। ਹਾਲਾਂਕਿ ਦੀਪਤੀ ਸ਼ਰਮਾ ਨੇ 36 ਗੇਂਦਾਂ ’ਤੇ 53 ਦੌੜਾਂ ਦੀ ਪਾਰੀ ਖੇਡੀ ਪਰ ਉਹ ਟੀਮ ਨੂੰ ਹਾਰ ਤੋਂ ਨਾ ਬਚਾ ਸਕੀ। ਮੁੰਬਈ ਇੰਡੀਅਨਜ਼ ਵੱਲੋਂ ਸਾਇਕਾ ਇਸ਼ਾਕ ਨੇ ਤਿੰਨ ਵਿਕਟਾਂ ਲਈਆਂ। -ਪੀਟੀਆਈ
The post ਮਹਿਲਾ ਪ੍ਰੀਮੀਅਰ ਲੀਗ: ਮੁੰਬਈ ਇੰਡੀਅਨਜ਼ ਨੇ ਯੂਪੀ ਵਾਰੀਅਰਜ਼ ਨੂੰ 42 ਦੌੜਾਂ ਨਾਲ ਹਰਾਇਆ appeared first on Punjabi Tribune.
Source link