Home / Punjabi News / ਭਵਾਨੀਗੜ੍ਹ: ਫੈਕਟਰੀ ਗੁਦਾਮ ਦੀ ਛੱਤ ਤੋਂ ਡਿੱਗਣ ਕਾਰਨ ਮਜ਼ਦੂਰ ਦੀ ਮੌਤ

ਭਵਾਨੀਗੜ੍ਹ: ਫੈਕਟਰੀ ਗੁਦਾਮ ਦੀ ਛੱਤ ਤੋਂ ਡਿੱਗਣ ਕਾਰਨ ਮਜ਼ਦੂਰ ਦੀ ਮੌਤ

ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 29 ਜਨਵਰੀ
ਇਥੋਂ ਨੇੜਲੇ ਪਿੰਡ ਕਾਲਾਝਾੜ ਵਿਖੇ ਟੌਲ ਪਲਾਜ਼ਾ ਕੋਲ ਸਥਿਤ ਨਿੱਜੀ ਫੈਕਟਰੀ ਦੇ ਗੁਦਾਮ ਦੀ ਕਰੀਬ 50 ਫੁੱਟ ਉੱਚੀ ਛੱਤ ਤੋਂ ਡਿੱਗਣ ਕਾਰਨ ਨੌਜਵਾਨ ਦੀ ਮੌਤ ਹੋ ਗਈ। ਪੁਲੀਸ ਚੌਕੀ ਕਾਲਾਝਾੜ ਦੇ ਇੰਚਾਰਜ ਏਐੱਸਆਈ ਦਰਸ਼ਨ ਸਿੰਘ ਨੇ ਦੱਸਿਆ ਕਿ ਦੀਦਾਰ ਸਿੰਘ (33) ਵਾਸੀ ਪਿੰਡ ਸ਼ਾਹਪੁਰ ਤੇ ਹੋਰ ਮਜ਼ਦੂਰ ਗੁਦਾਮ ਵਿੱਚ ਕੰਮ ਕਰਨ ਲਈ ਆਏ ਸਨ। ਇਸ ਦੌਰਾਨ ਦੀਦਾਰ ਸਿੰਘ ਗੁਦਾਮ ਦੀ ਕਰੀਬ 50 ਫੁੱਟ ਉੱਚੀ ਛੱਤ ‘ਤੇ ਚੜ੍ਹ ਕੇ ਉੱਥੇ ਲੱਗੇ ਸੋਲਰ ਪੈਨਲਾਂ ਦੀ ਸਫਾਈ ਕਰ ਰਿਹਾ ਸੀ ਕਿ ਅਚਾਨਕ ਉਸ ਦਾ ਪੈਰ ਤਿਲਕਣ ਕਾਰਨ ਉਹ ਛੱਤ ਤੋਂ ਹੇਠਾਂ ਡਿੱਗ ਪਿਆ। ਇਸ ਘਟਨਾ ਵਿੱਚ ਉਹ ਗੰਭੀਰ ਜ਼ਖ਼ਮੀ ਹੋ ਗਿਆ। ਇਲਾਜ ਲਈ ਤੁਰੰਤ ਪਟਿਆਲਾ ਲਿਜਾਇਆ ਗਿਆ ਪਰ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ। ਪੁਲੀਸ ਵੱਲੋਂ ਵਾਰਸਾਂ ਦੇ ਬਿਆਨਾਂ ‘ਤੇ ਮਾਮਲੇ ਸਬੰਧੀ ਧਾਰਾ 174 ਦੇ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਮ੍ਰਿਤਕ ਦੇ ਪਰਿਵਾਰ ’ਚ ਵਿਧਵਾ, ਪੁੱਤ ਤੇ ਧੀ ਹਨ।

The post ਭਵਾਨੀਗੜ੍ਹ: ਫੈਕਟਰੀ ਗੁਦਾਮ ਦੀ ਛੱਤ ਤੋਂ ਡਿੱਗਣ ਕਾਰਨ ਮਜ਼ਦੂਰ ਦੀ ਮੌਤ appeared first on Punjabi Tribune.


Source link

Check Also

ਪੰਜਾਬ ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਥਾਣਾ ਮੁੱਖੀਆਂ ਸਣੇ ਕਈ ਚੌਕੀਆਂ ਦੇ ਇੰਚਾਰਜ ਬਦਲੇ; ਜਾਣੋ ਕਿੱਥੇ ਹੋਏ ਤਬਾਦਲੇ? ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ…

Partiala News: ਪੰਜਾਬ ਪੁਲਿਸ ਵਿਭਾਗ ਤੋਂ ਅਹਿਮ ਖਬਰ ਸਾਹਮਣੇ ਆਈ ਹੈ, ਜਿਸ ਨੇ ਮੁਲਾਜ਼ਮਾਂ ਵਿਚਾਲੇ …