Home / Punjabi News / ਕਾਹਨੂੰਵਾਨ: ਐੱਨਡੀਏ ਟੈੱਸਟ ਪਾਸ ਕਰਨ ’ਤੇ ਨੌਜਵਾਨ ਦਾ ਸਨਮਾਨ

ਕਾਹਨੂੰਵਾਨ: ਐੱਨਡੀਏ ਟੈੱਸਟ ਪਾਸ ਕਰਨ ’ਤੇ ਨੌਜਵਾਨ ਦਾ ਸਨਮਾਨ

ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 14 ਨਵੰਬਰ
ਇਥੋਂ ਨਜ਼ਦੀਕ ਪਿੰਡ ਰੂੜਾ ਬੁੱਟਰ ਦੇ ਤਜਿੰਦਰਪਾਲ ਸਿੰਘ ਪੁੱਤਰ ਸਤਿਨਾਮ ਸਿੰਘ ਵੱਲੋਂ ਐੱਨਡੀਏ ਟੈੱਸਟ ਪਾਸ ਕੀਤਾ ਹੈ। ਟੈੱਸਟ ਪਾਸ ਕਰਨ ਉੱਤੇ ਤਜਿੰਦਰ ਸਿੰਘ ਦਾ ਲਾਇਨਜ਼ ਕਲੱਬ ਕਾਹਨੂੰਵਾਨ ਗੌਰਵ ਦੀ ਟੀਮ ਵੱਲੋਂ ਸਨਮਾਨ ਕੀਤਾ ਗਿਆ। ਕਲੱਬ ਦੇ ਮੈਂਬਰਾਂ ਨੇ ਕਿਹਾ ਕਿ ਨੌਜਵਾਨ ਨੇ ਪੂਰੇ ਭਾਰਤ ਵਿੱਚੋਂ ਐੱਨਡੀਏ ਟੈੱਸਟ ‘ਚੋਂ 70ਵਾਂ ਰੈਂਕ ਪ੍ਰਾਪਤ ਕਰ ਕੇ ਪਰਿਵਾਰ ਅਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਤਜਿੰਦਰਪਾਲ ਸਿੰਘ ਪ੍ਰਸਿੱਧ ਕਵੀਸ਼ਰ ਅਜੀਤ ਸਿੰਘ ਦਰਦੀ ਦਾ ਪੋਤਰਾ ਹੈ। ਇਸ ਮੌਕੇ ਲਾਇਨਜ਼ ਕਲੱਬ ਦੇ ਸੀਨੀਅਰ ਆਗੂ ਹਰਦੇਵ ਸਿੰਘ ਸਠਿਆਲੀ, ਜਸਵਿੰਦਰ ਸਿੰਘ, ਬਲਜਿੰਦਰ ਸਿੰਘ ਸੈਣੀ, ਲਖਵਿੰਦਰ ਸਿੰਘ ਚਾਹਲ, ਗੁਰਚਰਨ ਸਿੰਘ, ਅਜੀਤ ਸਿੰਘ ਦਰਦੀ, ਐੱਸਐੱਸਏ ਅਵਤਾਰ ਸਿੰਘ, ਡਾਕਟਰ ਸੀਤਲ ਸਿੰਘ ਤੇ ਸੂਬੇਦਾਰ ਸਤਿਨਾਮ ਸਿੰਘ ਪਾਹੜਾ ਹਾਜ਼ਰ ਸਨ।

The post ਕਾਹਨੂੰਵਾਨ: ਐੱਨਡੀਏ ਟੈੱਸਟ ਪਾਸ ਕਰਨ ’ਤੇ ਨੌਜਵਾਨ ਦਾ ਸਨਮਾਨ appeared first on punjabitribuneonline.com.


Source link

Check Also

Punjab ‘ਚ ਹਿਮਾਚਲ ਦੇ ਟੈਕਸੀ ਡਰਾਈਵਰ ਦੀ ਲੱਗੀ 3 ਕਰੋੜ ਰੁਪਏ ਦੀ ਲਾਟਰੀ, ਬਠਿੰਡਾ ਆਇਆ ਸੀ ਸਵਾਰੀ ਛੱਡਣ  

Taxi Driver Lottery in Punjab : ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਇੱਕ ਟੈਕਸੀ ਡਰਾਈਵਰ …