Breaking News
Home / Punjabi News / ਦਿੱਲੀ ਵਿੱਚ ਜੀ-20 ਸਿਖਰ ਸੰਮੇਲਨ ਸ਼ਨਿਚਰਵਾਰ ਤੋਂ

ਦਿੱਲੀ ਵਿੱਚ ਜੀ-20 ਸਿਖਰ ਸੰਮੇਲਨ ਸ਼ਨਿਚਰਵਾਰ ਤੋਂ

ਨਵੀਂ ਦਿੱਲੀ, 9 ਸਤੰਬਰ

ਆਲਮੀ ਆਗੂਆਂ ਦੇ ਭਲਕੇ ਤੋਂ ਸ਼ੁਰੂ ਹੋਣ ਜਾ ਰਹੇ ਜੀ-20 ਸਿਖਰ ਸੰਮੇਲਨ ’ਚ ਹਿੱਸਾ ਲੈਣ ਲਈ ਇਥੇ ਪੁੱਜਣ ਦਰਮਿਆਨ ਮੇਜ਼ਬਾਨ ਭਾਰਤ ਨੇ ਕਿਹਾ ਹੈ ਕਿ ਨਿਊ ਦਿੱਲੀ ਲੀਡਰਜ਼ ਡੈਕਲਾਰੇਸ਼ਨ ’ਚ ਗਲੋਬਲ ਸਾਊਥ ਦੀ ਆਵਾਜ਼ ਝਲਕੇਗੀ। ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਰੋਸਾ ਜ਼ਾਹਿਰ ਕੀਤਾ ਕਿ ਇਹ ਸੰਮੇਲਨ ਮਨੁੱਖਤਾ ਕੇਂਦਰਿਤ ਤੇ ਇਕਸਾਰ ਵਿਕਾਸ ’ਚ ਨਵਾਂ ਰਾਹ ਖੋਲ੍ਹੇਗਾ। ਰੂਸ-ਯੂਕਰੇਨ ਜੰਗ ਅਤੇ ਜਲਵਾਯੂ ਨਾਲ ਸਬੰਧਤ ਵਿਵਾਦਤ ਮੁੱਦਿਆਂ ਦਾ ਜ਼ਿਕਰ ਕੀਤੇ ਬਿਨਾਂ ਭਾਰਤ ਦੇ ਸਿਖਰਲੇ ਜੀ-20 ਅਧਿਕਾਰੀਆਂ ਨੇ ਸਿਖਰ ਸੰਮੇਲਨ ਤੋਂ ਪਹਿਲਾਂ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਐਲਾਨਨਾਮਾ ਤਕਰੀਬਨ ਤਿਆਰ ਹੈ ਅਤੇ ਉਹ ਆਸਵੰਦ ਹਨ ਕਿ ਇਹ ਸਰਬਸੰਮਤੀ ਨਾਲ ਜਾਰੀ ਹੋਵੇਗਾ। ਸੰਮੇਲਨ ਦੇ ਮੱਦੇਨਜ਼ਰ ਕੌਮੀ ਰਾਜਧਾਨੀ ਖਾਸ ਕਰਕੇ ਨਵੀਂ ਦਿੱਲੀ ਜ਼ਿਲ੍ਹੇ ’ਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਸੰਮੇਲਨ ਵਾਲੀ ਥਾਂ ਭਾਰਤ ਮੰਡਪਮ ’ਚ ਪੁਲੀਸ, ਨੀਮ ਫ਼ੌਜੀ ਬਲਾਂ ਅਤੇ ਹੋਰ ਏਜੰਸੀਆਂ ਵੱਲੋਂ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਵਿਦੇਸ਼ ਸਕੱਤਰ ਵਿਨੈ ਕਵਾਤਰਾ ਨੇ ਯੂਕਰੇੇਨ ਸੰਘਰਸ਼ ਬਾਰੇ ਇਕ ਸਵਾਲ ਦੇ ਜਵਾਬ ’ਚ ਕਿਹਾ ਕਿ ਭਾਰਤ ਆਸ ਕਰਦਾ ਹੈ ਕਿ ਜੀ-20 ਮੁਲਕਾਂ ਦੇ ਸਾਰੇ ਮੈਂਬਰ ਸਹਿਮਤੀ ਨਾਲ ਅੱਗੇ ਵਧਣਗੇ। -ਪੀਟੀਆਈ

The post ਦਿੱਲੀ ਵਿੱਚ ਜੀ-20 ਸਿਖਰ ਸੰਮੇਲਨ ਸ਼ਨਿਚਰਵਾਰ ਤੋਂ appeared first on punjabitribuneonline.com.


Source link

Check Also

‘ਪੰਜਾਬ ਸਰਕਾਰ ਨੇ ਜੋ ਕਰਨਾ ਕਰੇ, ਮੈਂ ਰਿਟਾਇਰ ਹੋ ਚੁੱਕੀ ਹਾਂ’: ਪਰਮਪਾਲ ਕੌਰ

ਸ਼ਗਨ ਕਟਾਰੀਆ ਬਠਿੰਡਾ, 8 ਮਈ ਸਾਬਕਾ ਆਈਏਐੱਸ ਅਧਿਕਾਰੀ ਅਤੇ ਬਠਿੰਡਾ ਤੋਂ ਭਾਜਪਾ ਦੇ ਉਮੀਦਵਾਰ ਪਰਮਪਾਲ …