Home / Punjabi News / ਕਰਨਾਟਕ: ਔਰਤਾਂ ਲਈ ਸਰਕਾਰੀ ਬੱਸਾਂ ’ਚ ਮੁਫ਼ਤ ਸਫ਼ਰ ਦੀ ਸਹੂਲਤ ਸ਼ੁਰੂ

ਕਰਨਾਟਕ: ਔਰਤਾਂ ਲਈ ਸਰਕਾਰੀ ਬੱਸਾਂ ’ਚ ਮੁਫ਼ਤ ਸਫ਼ਰ ਦੀ ਸਹੂਲਤ ਸ਼ੁਰੂ

ਬੰਗਲੌਰ, 30 ਮਈ

ਕਰਨਾਟਕ ਦੇ ਟਰਾਂਸਪੋਰਟ ਮੰਤਰੀ ਰਾਮਲਿੰਗਾ ਰੈੱਡੀ ਨੇ ਅੱਜ ਐਲਾਨ ਕੀਤਾ ਕਿ ਸੂਬੇ ਦੇ ਮੁੱਖ ਮੰਤਰੀ ਸਿੱਧਾਰਮਈਆ ਦੀ ਅਗਵਾਈ ਹੇਠਲੀ ਸਰਕਾਰ ਨੇ ਰਾਜ ਦੀਆਂ ਸਾਰੀਆਂ ਔਰਤਾਂ ਸਰਕਾਰੀ ਬੱਸਾਂ ‘ਚ ਮੁਫ਼ਤ ਸਫ਼ਰ ਦੀ ਸਹੂਲਤ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਇਹ ਐਲਾਨ ਕਰਨਾਟਕ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਕੇਐੱਸਆਰਟੀਸੀ) ਦੀਆਂ ਚਾਰ ਡਿਵੀਜ਼ਨਾਂ ਦੇ ਮੈਨੇਜਿੰਗ ਡਾਇਰੈਕਟਰਾਂ ਨਾਲ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਔਰਤਾਂ ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫ਼ਰ ਕਰ ਸਕਦੀਆਂ ਹਨ। ਇਸ ਲਈ ਕੋਈ ਸ਼ਰਤ ਨਹੀਂ ਹਨ।


Source link

Check Also

ਅੱਜ ਵਿਸ਼ਾਲ ਸ਼ਿਵ ਭਗਤੀ ਸਮਾਗਮ ‘ਚ ਆਉਣਗੇ CM ਮਾਨ ਅਤੇ ਕੇਜਰੀਵਾਲ, ਹੰਸਰਾਜ ਰਘੂਵੰਸ਼ੀ ਕਰਨਗੇ ਸ਼ਿਵ ਮਹਿਮਾ ਦਾ ਗੁਣਗਾਨ; ਟ੍ਰੈਫਿਕ ਐਡਵਾਇਜ਼ਰੀ ਹੋਈ ਜਾਰੀ

Punjab News: ਪੰਜਾਬ ਸਰਕਾਰ ਅੱਜ ਰਣਜੀਤ ਐਵੇਨਿਊ ਦੇ ਪਾਈਟੈਕਸ ਗਰਾਊਂਡ ਵਿਖੇ “ਇੱਕ ਸ਼ਾਮ ਭਗਵਾਨ ਸ਼ਿਵ …