Home / Punjabi News / ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਤੇ 12ਵੀਂ ’ਚ ਦਾਖ਼ਲ ਲੈਣ ਤੋਂ ਵਾਂਝੇ ਵਿਦਿਆਰਥੀਆਂ ਨੂੰ ਦਿੱਤਾ ਇੱਕ ਹੋਰ ਮੌਕਾ

ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਤੇ 12ਵੀਂ ’ਚ ਦਾਖ਼ਲ ਲੈਣ ਤੋਂ ਵਾਂਝੇ ਵਿਦਿਆਰਥੀਆਂ ਨੂੰ ਦਿੱਤਾ ਇੱਕ ਹੋਰ ਮੌਕਾ

ਦਰਸ਼ਨ ਸਿੰਘ ਸੋਢੀ

ਮੁਹਾਲੀ, 2 ਸਤੰਬਰ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਓਪਨ ਸਕੂਲ ਪ੍ਰਣਾਲੀ ਅਧੀਨ ਅਕਾਦਮਿਕ ਸਾਲ 2022-23 ਲਈ ਦਸਵੀਂ ਅਤੇ ਬਾਰ੍ਹਵੀਂ ਵਿੱਚ ਪਹਿਲਾਂ ਨਿਰਧਾਰਿਤ ਆਖ਼ਰੀ ਮਿਤੀ 31 ਅਗਸਤ ਤੱਕ ਦਾਖ਼ਲਾ ਨਾ ਲੈ ਸਕਣ ਵਾਲੇ ਵਿਦਿਆਰਥੀਆਂ ਲਈ ਹੁਣ ਦਾਖ਼ਲੇ ਦੀਆਂ ਮਿਤੀਆਂ ਵਿੱਚ ਵਾਧਾ ਕੀਤਾ ਗਿਆ ਹੈ। ਸਿੱਖਿਆ ਬੋਰਡ ਦੀ ਅਕਾਦਮਿਕ ਸ਼ਾਖਾ ਦੀ ਜਾਣਕਾਰੀ ਅਨੁਸਾਰ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਵਿੱਚ ਦਾਖ਼ਲਾ ਲੈਣ ਦੇ ਚਾਹਵਾਨ ਵਿਦਿਆਰਥੀ ਹੁਣ 15 ਸਤੰਬਰ ਤੱਕ ਬਿਨਾਂ ਕਿਸੇ ਲੇਟ ਫੀਸ ਦੇ ਦਾਖ਼ਲਾ ਲੈ ਸਕਣਗੇ। ਸਿੱਖਿਆ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਬਿਨਾਂ ਲੇਟ ਫੀਸ ਦਾਖ਼ਲੇ ਦੀ ਆਖ਼ਰੀ ਮਿਤੀ ਤੋਂ ਬਾਅਦ ਵਿਦਿਆਰਥੀ ਨਿਰਧਾਰਿਤ ਦਾਖ਼ਲਾ ਫੀਸ ਦੇ ਨਾਲ-ਨਾਲ 1 ਹਜ਼ਾਰ ਰੁਪਏ ਲੇਟ ਫੀਸ ਨਾਲ 30 ਸਤੰਬਰ ਤੱਕ ਦਾਖ਼ਲ ਲੈ ਸਕਦੇ ਹਨ, ਜਦੋਂਕਿ 2000 ਰੁਪਏ ਲੇਟ ਫੀਸ ਨਾਲ 15 ਅਕਤੂਬਰ ਤੱਕ, 3000 ਰੁਪਏ ਲੇਟ ਫੀਸ ਨਾਲ 31 ਅਕਤੂਬਰ ਤੱਕ, 4000 ਰੁਪਏ ਲੇਟ ਫੀਸ ਨਾਲ 15 ਨਵੰਬਰ ਤੱਕ, 5000 ਰੁਪਏ ਲੇਟ ਫੀਸ ਨਾਲ 30 ਨਵੰਬਰ ਤੱਕ, 6000 ਰੁਪਏ ਲੇਟ ਫੀਸ ਨਾਲ 15 ਦਸੰਬਰ ਤੱਕ, 7000 ਰੁਪਏ ਲੇਟ ਫੀਸ ਨਾਲ 31 ਦਸੰਬਰ ਤੱਕ, 8000 ਰੁਪਏ ਲੇਟ ਫੀਸ ਨਾਲ 16 ਜਨਵਰੀ 2023 ਤੱਕ, 9000 ਰੁਪਏ ਲੇਟ ਫੀਸ ਨਾਲ 31 ਜਨਵਰੀ 2023 ਤੱਕ ਅਤੇ 10 ਹਜ਼ਾਰ ਰੁਪਏ ਲੇਟ ਫੀਸ ਨਾਲ 15 ਫਰਵਰੀ 2023 ਤੱਕ ਦਾਖ਼ਲਾ ਲਿਆ ਜਾ ਸਕਦਾ ਹੈ। ਬੁਲਾਰੇ ਨੇ ਦੱਸਿਆ ਕਿ ਓਪਨ ਸਕੂਲ ਪ੍ਰਣਾਲੀ ਅਧੀਨ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਵਿੱਚ ਦਾਖ਼ਲੇ ਸਬੰਧੀ ਹੋਰ ਵਧੇਰੇ ਲੋੜੀਂਦੀ ਜਾਣਕਾਰੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬ-ਸਾਈਟ www.pseb.ac.in ‘ਤੇ ਉਪਲਬੱਧ ਕਰਵਾਈ ਗਈ ਹੈ।


Source link

Check Also

ਆਈਪੀਐੱਲ: ਕੋਲਕਾਤਾ ਤੇ ਹੈਦਰਾਬਾਦ ਵਿਚਾਲੇ ਫਾਈਨਲ ਮੁਕਾਬਲਾ ਐਤਵਾਰ ਨੂੰ

ਚੇਨੱਈ, 25 ਮਈ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਐਤਵਾਰ ਨੂੰ ਇਥੇ ਸ਼ਾਮ 7:30 ਵਜੇ ਸ਼ੁਰੂ …