Home / Punjabi News / ਮਸਜਿਦ ’ਚ ਪੂਜਾ ਦੇ ਵੀਐੱਚਪੀ ਦੇ ਸੱਦੇ ਬਾਅਦ ਕਰਨਾਟਕ ਦੇ ਸ੍ਰੀਰੰਗਪਟਨਾ ’ਚ ਸੁਰੱਖਿਆ ਵਧਾਈ

ਮਸਜਿਦ ’ਚ ਪੂਜਾ ਦੇ ਵੀਐੱਚਪੀ ਦੇ ਸੱਦੇ ਬਾਅਦ ਕਰਨਾਟਕ ਦੇ ਸ੍ਰੀਰੰਗਪਟਨਾ ’ਚ ਸੁਰੱਖਿਆ ਵਧਾਈ

ਮਾਂਡਿਆ (ਕਰਨਾਟਕ), 4 ਜੂਨ

ਵਿਸ਼ਵ ਹਿੰਦੂ ਪ੍ਰੀਸ਼ਦ (ਵੀਐੱਚਪੀ) ਵੱਲੋਂ ਜਾਮੀਆ ਮਸਜਿਦ ਵਿੱਚ ਪੂਜਾ ਕਰਨ ਦੇ ਸੱਦੇ ਦੇ ਮੱਦੇਨਜ਼ਰ ਕਰਨਾਟਕ ਦੇ ਸ੍ਰੀਰੰਗਪਟਨਾ ਵਿੱਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਕੁਝ ਸੱਜੇ-ਪੱਖੀ ਸੰਗਠਨਾਂ ਦਾ ਦਾਅਵਾ ਹੈ ਕਿ 18ਵੀਂ ਸਦੀ ਦੇ ਸ਼ਾਸਕ ਟੀਪੂ ਸੁਲਤਾਨ ਦੀ ਰਾਜਧਾਨੀ ਸ੍ਰੀਰੰਗਪਟਨਾ ਵਿੱਚ ਸਥਿਤ ਇਹ ਮਸਜਿਦ ਹਨੂੰਮਾਨ ਮੰਦਰ ਨੂੰ ਢਾਹ ਕੇ ਬਣਾਈ ਗਈ ਸੀ। ਸ਼ਹਿਰ ਵਿੱਚ ਅਮਨ ਕਾਨੂੰਨ ਦੀ ਸਥਿਤੀ ਰੱਖਣ ਲਈ ਧਾਰਾ 144 ਤਹਿਤ ਮਨਾਹੀ ਦੇ ਹੁਕਮ ਲਾਗੂ ਕੀਤੇ ਗਏ ਹਨ ਤਾਂ ਜੋ ਇਸ ਸਮੇਂ ਦੌਰਾਨ ਕੋਈ ਵੀ ਪ੍ਰਦਰਸ਼ਨ ਜਾਂ ਰੈਲੀ ਨਾ ਹੋ ਸਕੇ। ਜ਼ਿਲ੍ਹਾ ਪੁਲੀਸ ਬਲ ਤੋਂ ਇਲਾਵਾ ਕਰਨਾਟਕ ਸਟੇਟ ਰਿਜ਼ਰਵ ਪੁਲੀਸ ਨੂੰ ਵੀ ਤਾਇਨਾਤ ਕੀਤਾ ਗਿਆ ਹੈ।


Source link

Check Also

ਮਾਨਸਾ: ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਚੁਸਪਿੰਦਰ ਬੀਰ ਸਿੰਘ ਚਾਹਲ ‘ਆਪ’ ’ਚ ਸ਼ਾਮਲ

ਜੋਗਿੰਦਰ ਸਿੰਘ ਮਾਨ ਮਾਨਸਾ, 6 ਮਈ ਮਾਨਸਾ ਜ਼ਿਲ੍ਹੇ ਨਾਲ ਸਬੰਧਤ ਪੰਜਾਬ ਯੂਥ ਕਾਂਗਰਸ ਦੇ ਜਨਰਲ …