Breaking News
Home / Punjabi News / SGPC ਮੈਂਬਰ ਬਲਦੇਵ ਸਿੰਘ ਚੂੰਘਾਂ ਨੇ ਸੁਖਬੀਰ ਬਾਦਲ ਖਿਲਾਫ ਦਿੱਤੀ ਸਿ਼ਕਾਇਤ

SGPC ਮੈਂਬਰ ਬਲਦੇਵ ਸਿੰਘ ਚੂੰਘਾਂ ਨੇ ਸੁਖਬੀਰ ਬਾਦਲ ਖਿਲਾਫ ਦਿੱਤੀ ਸਿ਼ਕਾਇਤ

ਜਥੇਦਾਰ ਅਕਾਲ ਤਖ਼ਤ ਦੇ ਨਿੱਜੀ ਸਹਾਇਕ ਨੂੰ ਮੰਗ ਪੱਤਰ ਦਿੰਦੇ ਬਲਦੇਵ ਸਿੰਘ ਚੂੰਘਾਂ

ਸ੍ਰੋਮਣੀ ਅਕਾਲੀ ਦਲ (ਬਾਦਲ) ਵਿੱਚੋਂ ਕੱਢੇ ਗਏ ਸ੍ਰੋਮਣੀ ਕਮੇਟੀ ਮੈਂਬਰ ਬਲਦੇਵ ਸਿੰਘ ਚੂੰਘਾਂ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ ਹੈ । ਜਿਸ ਵਿੱਚ ਬਲਦੇਵ ਸਿੰਘ ਵੱਲੋਂ ਕਿਹਾ ਗਿਆ ਹੈ ਕਿ ਵਿਸਾਖੀ ਵਾਲੇ ਦਿਨ ਤਖ਼ਤ ਸ੍ਰੀ ਦਮਦਮਾ ਸਾਹਿਬ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੀਵਾਨ ਹਾਲ ਭਾਈ ਡੱਲ ਸਿੰਘ ਦੀ ਸਟੇਜ ਤੋਂ ਸਰਾਬ ਪੀਤੀ ਹੋਣ ਦਾ ਝੂਠ ਬੋਲਿਆ ਹੈ । ਧਾਰਮਿਕ ਸਟੇਜ ਤੋਂ ਝੂਠ ਬੋਲਣ ਦਾ ਦੋਸ਼ ਲਗਾ ਕੇ ਬਲਦੇਵ ਸਿੰਘ ਜਥੇਦਾਰ ਤੋਂ ਅਕਾਲੀ ਦਲ ਦੇ ਪ੍ਰਧਾਨ ਨੂੰ ਅਕਾਲ ਤਖ਼ਤ ਤੇ ਸੱਦ ਕਿ ਸਜਾ ਲਗਾਉਣ ਲਈ ਮੰਗ ਕੀਤੀ ਗਈ ਹੈ ।ਇਸ ਦੌਰਾਨ ਬਲਦੇਵ ਸਿੰਘ ਚੂੰਘਾਂ ਦੇ ਨਾਲ ਸੁਖਵੰਤ ਸਿੰਘ ਚੱਕ ਕਲਾਂ, ਤਜਿੰਦਰ ਸਿੰਘ ਚੱਕ ਕਲਾਂ, ਹਰਪਾਲ ਸਿੰਘ ਸੈਣਾਂ ਅਤੇ ਕਰਮ ਸਿੰਘ ਸਿੱਧੂ ਹਾਜਰ ਸਨ ।

The post SGPC ਮੈਂਬਰ ਬਲਦੇਵ ਸਿੰਘ ਚੂੰਘਾਂ ਨੇ ਸੁਖਬੀਰ ਬਾਦਲ ਖਿਲਾਫ ਦਿੱਤੀ ਸਿ਼ਕਾਇਤ first appeared on Punjabi News Online.


Source link

Check Also

Fatehgarh Sahib ‘ਚ 2 ਆਂਗਣਵਾੜੀ ਵਰਕਰਾਂ ਬੇਹੋਸ਼, ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਦੇ ਫਾਰਮ ਭਰਦਿਆਂ ਵਿਗੜੀ ਤਬੀਅਤ

Fatehgarh Sahib News : ਫਤਿਹਗੜ੍ਹ ਸਾਹਿਬ ਵਿੱਚ ਪੰਜਾਬ ਸਰਕਾਰ ਦੀ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਦੇ …