Breaking News
Home / Punjabi News / ਯੂਕਰੇਨ ਵੱਲੋਂ ਮਾਰਿਉਪੋਲ ਵਿੱਚ ਹਥਿਆਰ ਸੁੱਟ ਕੇ ਗੋਡੇ ਟੇਕਣ ਦੀ ਰੂਸੀ ਤਜਵੀਜ਼ ਰੱਦ

ਯੂਕਰੇਨ ਵੱਲੋਂ ਮਾਰਿਉਪੋਲ ਵਿੱਚ ਹਥਿਆਰ ਸੁੱਟ ਕੇ ਗੋਡੇ ਟੇਕਣ ਦੀ ਰੂਸੀ ਤਜਵੀਜ਼ ਰੱਦ

ਲਵੀਵ(ਯੂਕਰੇਨ), 21 ਮਾਰਚ

ਯੂਕਰੇਨ ਨੇ ਮਾਰਿਉਪੋਲ ਵਿੱਚ ਸੁਰੱਖਿਅਤ ਮਨੁੱਖੀ ਲਾਂਘਾ ਦੇਣ ਬਦਲੇ ਸਾਹਿਲੀ ਸ਼ਹਿਰ ਦੇ ਲੋਕਾਂ ਵੱਲੋਂ ਹਥਿਆਰ ਸੁੱਟ ਕੇ ਗੋਡੇ ਟੇਕਣ ਦੀ ਰੂਸੀ ਤਜਵੀਜ਼ ਨੂੰ ਰੱਦ ਕਰ ਦਿੱਤਾ ਹੈ। ਰੂਸੀ ਫੌਜ ਨੇ ਇਕ ਆਰਟ ਸਕੂਲ ਉੱਤੇ ਕੀਤੀ ਬੰਬਾਰੀ ਦੇ ਕੁਝ ਘੰਟਿਆਂ ਮਗਰੋਂ ਯੂਕਰੇਨ ਅੱਗੇ ਇਹ ਤਜਵੀਜ਼ ਰੱਖੀ ਸੀ। ਇਸ ਸਕੂਲ ਵਿੱਚ ਲਗਪਗ 400 ਲੋਕਾਂ ਨੇ ਪਨਾਹ ਲਈ ਹੋਈ ਹੈ। ਰਣਨੀਤਕ ਪੱਖੋਂ ਅਹਿਮ ਇਸ ਯੂਕਰੇਨੀ ਸ਼ਹਿਰ ਉੱਤੇ ਕਬਜ਼ੇ ਲਈ ਲੜਾਈ ਅਜੇ ਵੀ ਤੇਜ਼ ਹੈ। -ਏਪੀ


Source link

Check Also

Himachal ‘ਚ ਮਾਨਸੂਨ ਦਾ ਕਹਿਰ, ਭਾਰੀ ਮੀਂਹ ਕਾਰਨ 45 ਤੋਂ ਵੱਧ ਸੜਕਾਂ ਬੰਦ, ਕਈ ਇਲਾਕਿਆਂ ‘ਚ ਹੜ੍ਹ ਵਰਗੇ ਹਾਲਾਤ

Himachal Monsoon : ਹਿਮਾਚਲ ਪ੍ਰਦੇਸ਼ ਵਿੱਚ ਮਾਨਸੂਨ ਦੀ ਸ਼ੁਰੂਆਤ ਨਾਲ ਹੀ ਭਾਰੀ ਮੀਂਹ ਨੇ ਜਨਜੀਵਨ …