Home / Punjabi News / ਸਾਨੂੰ ਓਆਈਸੀ ਤੋਂ ਇਹ ਉਮੀਦ ਨਹੀਂ ਸੀ: ਭਾਰਤ

ਸਾਨੂੰ ਓਆਈਸੀ ਤੋਂ ਇਹ ਉਮੀਦ ਨਹੀਂ ਸੀ: ਭਾਰਤ

ਸਾਨੂੰ ਓਆਈਸੀ ਤੋਂ ਇਹ ਉਮੀਦ ਨਹੀਂ ਸੀ: ਭਾਰਤ

ਨਵੀਂ ਦਿੱਲੀ, 17 ਮਾਰਚ

ਭਾਰਤ ਨੇ ਅਗਲੇ ਹਫਤੇ ਇਸਲਾਮਾਬਾਦ ਵਿੱਚ ਆਰਗੇਨਾਈਜ਼ੇਸ਼ਨ ਆਫ਼ ਇਸਲਾਮਿਕ ਕੋਆਪਰੇਸ਼ਨ (ਓਆਈਸੀ) ਮੈਂਬਰ ਮੁਲਕਾਂ ਦੇ ਵਿਦੇਸ਼ ਮੰਤਰੀਆਂ ਦੀ ਤਜਵੀਜ਼ਤ ਮੀਟਿੰਗ ਵਿੱਚ ਹੁਰੀਅਤ ਕਾਨਫਰੰਸ ਦੇ ਚੇਅਰਮੈਨ ਨੂੰ ਦਿੱਤੇ ਸੱਦੇੇ ਲਈ ਜਥੇਬੰਦੀ ਨੂੰ ਜੰਮ ਕੇ ਭੰਡਿਆ ਹੈ। ਵਿਦੇੇਸ਼ ਮੰਤਰਾਲੇੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਕਿਹਾ ਕਿ ਨਵੀਂਂ ਦਿੱਲੀ ਨੂੰ ਓਆਈਸੀ ਤੋਂ ਇਹ ਉਮੀਦ ਨਹੀਂ ਸੀ ਕਿ ਉਹ ਦਹਿਸ਼ਤੀ ਤੇ ਭਾਰਤ ਵਿਰੋਧੀ ਸਰਗਰਮੀਆਂ ‘ਚ ਸ਼ੁਮਾਰ ਜਥੇਬੰਦੀਆਂ ਤੇ ਆਗੂਆਂ ਨੂੰ ਇੰਜ ਹੱਲਾਸ਼ੇਰੀ ਦੇਵੇਗਾ। ਬਾਗਚੀ ਨੇ ਕਿਹਾ ਕਿ ਭਾਰਤ ਦੇਸ਼ ਦੀ ਏਕਤਾ ‘ਚ ਵਿਗਾੜ ਪਾਉਣ ਦੇ ਨਾਲ ਇਸ ਦੀ ਪ੍ਰਭੂਸੱਤਾ ਤੇ ਪ੍ਰਾਦੇੇਸ਼ਕ ਅਖੰਡਤਾ ਦਾ ਉਲੰਘਣ ਕਰਦੀਆਂ ਕਾਰਵਾਈਆਂ ਨੂੰ ਗੰਭੀਰਤਾ ਨਾਲ ਲੈਂਦਾ ਹੈ। -ਪੀਟੀਆਈ


Source link

Check Also

ਪੱਛਮੀ ਬੰਗਾਲ: ਜਦੋਂ ਤੱਕ ਬੋਸ ਰਾਜਪਾਲ ਹਨ, ਮੈਂ ਰਾਜ ਭਵਨ ਨਹੀਂ ਜਾਵਾਂਗੀ: ਮਮਤਾ

ਕੋਲਕਾਤਾ, 11 ਮਈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਰਾਜ ਦੇ ਰਾਜਪਾਲ ’ਤੇ …