Home / Punjabi News / ਸੰਸਦ ਵੱਲੋਂ ਚੋਣ ਸੁਧਾਰ ਬਿੱਲ ਪਾਸ; ਸਰਕਾਰ ਦਾ ਦਾਅਵਾ: ਫਰਜ਼ੀ ਮਤਦਾਨ ਰੁਕੇਗਾ

ਸੰਸਦ ਵੱਲੋਂ ਚੋਣ ਸੁਧਾਰ ਬਿੱਲ ਪਾਸ; ਸਰਕਾਰ ਦਾ ਦਾਅਵਾ: ਫਰਜ਼ੀ ਮਤਦਾਨ ਰੁਕੇਗਾ

ਨਵੀਂ ਦਿੱਲੀ, 21 ਦਸੰਬਰ

ਰਾਜ ਸਭਾ ਵਿੱਚ ਸਿਆਸੀ ਦਲਾਂ ਨੇ ਵਿਰੋਧੀ ਧਿਰਾਂ ਦੇ ਹੰਗਾਮੇ ਦੌਰਾਨ ਅੱਜ ਚੋਣ ਕਾਨੂੰਨ (ਸੋਧ) ਬਿੱਲ, 2021 ਉੱਤੇ ਚਰਚਾ ਕੀਤੀ ਅਤੇ ਬਾਅਦ ਵਿੱਚ ਵਾਇਸ ਵੋਟ ਰਾਹੀਂ ਇਸ ਬਿੱਲ ਨੂੰ ਪਾਸ ਕਰ ਦਿੱਤਾ ਗਿਆ। ਲੋਕ ਸਭਾ ਵਿੱਚ ਇਹ ਬਿੱਲ ਸੋਮਵਾਰ ਨੂੰ ਹੀ ਪਾਸ ਹੋ ਗਿਆ ਸੀ। ਕਾਂਗਰਸ ਤੇ ਤ੍ਰਿਣਮੂਲ ਕਾਂਗਰਸ ਸਣੇ ਵਿਰੋਧੀ ਦਲਾਂ ਨੇ ਆਧਾਰ ਕਾਰਡ ਨੂੰ ਮਤਦਾਤਾ ਸੂਚੀ ਨਾਲ ਜੋੜੇ ਜਾਣ ਦੀ ਸਹੂਲਤ ਦੇਣ ਵਾਲੇ ਇਸ ਬਿੱਲ ਦਾ ਵਿਰੋਧ ਕਰਦੇ ਹੋਏ ਇਸ ਬਿੱਲ ਨੂੰ ਲੋਕਾਂ ਨੂੰ ਮਤਦਾਨ ਦੇ ਅਧਿਕਾਰ ਤੋਂ ਵਾਂਝੇ ਕਰਨ ਦੀ ਕੋਸ਼ਿਸ਼ ਕਰਾਰ ਦਿੱਤਾ ਜਦੋਂ ਕਿ ਸਰਕਾਰ ਨੇ ਕਿਹਾ ਕਿ ਇਸ ਬਿੱਲ ਦੇ ਪਾਸ ਹੋਣ ਨਾਲ ਦੇਸ਼ ਵਿੱਚ ਫਰਜ਼ੀ ਵੋਟਿੰਗ ਰੋਕਣ ਵਿੱਚ ਮਦਦ ਮਿਲੇਗੀ। -ਪੀਟੀਆਈ


Source link

Check Also

Moga ‘ਚ ਜ਼ਮੀਨੀ ਵਿਵਾਦ ਨੇ ਧਾਰਿਆ ਖ਼ੂਨੀ ਰੂਪ ! ਬਜ਼ੁਰਗ ਦੀ ਮੌਤ ,ਇਲਾਜ ਦੌਰਾਨ ਤੋੜਿਆ ਦਮ 

Moga Murder Case : ਮੋਗਾ ਜ਼ਿਲ੍ਹੇ ਦੇ ਥਾਣਾ ਅਜੀਤਵਾਲ ਅਧੀਨ ਪਿੰਡ ਚੂਹੜਚੱਕ ਵਿੱਚ ਪੁਰਾਣੀ ਰੰਜਿਸ਼ …