Breaking News
Home / Punjabi News / ਪਾਕਿਸਤਾਨ ਸੰਸਦ ਵੱਲੋਂ ਤਿੰਨ ਅਹਿਮ ਬਿਲ ਪਾਸ, ਕੁਲਭੂਸ਼ਨ ਜਾਧਵ ਨੂੰ ਸਜ਼ਾ ਖ਼ਿਲਾਫ਼ ਅਪੀਲ ਦਾ ਮਿਲਿਆ ਅਧਿਕਾਰ

ਪਾਕਿਸਤਾਨ ਸੰਸਦ ਵੱਲੋਂ ਤਿੰਨ ਅਹਿਮ ਬਿਲ ਪਾਸ, ਕੁਲਭੂਸ਼ਨ ਜਾਧਵ ਨੂੰ ਸਜ਼ਾ ਖ਼ਿਲਾਫ਼ ਅਪੀਲ ਦਾ ਮਿਲਿਆ ਅਧਿਕਾਰ

ਇਸਲਾਮਾਬਾਦ, 17 ਨਵੰਬਰ

ਪਾਕਿਸਤਾਨੀ ਸੰਸਦ ਦੇ ਸਾਂਝੇ ਸਦਨ ਨੇ ਤਿੰਨ ਮਹੱਤਵਪੂਰਨ ਬਿਲਾਂ ਨੂੰ ਮਨਜ਼ੂਰੀ ਦਿੱਤੀ ਹੈ। ਇਨ੍ਹਾਂ ਵਿੱਚ ਮੌਤ ਦੀ ਸਜ਼ਾਯਾਫਤਾ ਭਾਰਤੀ ਕੈਦੀ ਕੁਲਭੂਸ਼ਨ ਜਾਧਵ ਨੂੰ ਅਪੀਲ ਦਾ ਹੱਕ ਦੇਣ ਦੇ ਅਧਿਕਾਰ ਸਬੰਧੀ ਬਿਲ ਵੀ ਸ਼ਾਮਲ ਹੈ। ਕਾਬਿਲੇਗੌਰ ਹੈ ਕਿ ਵਿਰੋਧੀ ਧਿਰ ਵੱਲੋਂ ਇਸ ਬਿਲ ਦਾ ਵਿਰੋਧ ਕੀਤਾ ਗਿਆ। ਜਾਧਵ ਨੂੰ ਪਾਕਿਸਤਾਨ ਦੀ ਫੌਜੀ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਸੀ। ਭਾਰਤ ਨੇ ਪਾਕਿਸਤਾਨ ਵੱਲੋਂ ਜਾਧਵ ਤਕ ਸਫਾਰਤੀ ਪਹੁੰਚ ਦੇਣ ਤੋਂ ਇਨਕਾਰ ਕਰਨ ਅਤੇ ਉਸ ਨੂੰ ਸੁਣਾਈ ਮੌਤ ਦੀ ਸਜ਼ਾ ਨੂੰ ਚੁਣੌਤੀ ਦਿੰਦਿਆਂ ਕੌਮਾਂਤਰੀ ਨਿਆਂ ਅਦਾਲਤ(ਇੰਟਰਨੈਸ਼ਨਲ ਕੋਰਟ ਆਫ ਜਸਟਿਸ) ਦਾ ਬੂਹਾ ਖੜਕਾਇਆ ਸੀ। ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਬਾਅ ਹੇਗ ਦੀ ਕੌਮਾਂਤਰੀ ਨਿਆਂ ਅਦਾਲਤ ਨੇ ਆਪਣੇ ਹੁਕਮਾਂ ਵਿੱਚ ਪਾਕਿਸਤਾਨ ਨੂੰ ਭਾਰਤ ਨੂੰ ਜਾਧਵ ਤਕ ਸਫਾਰਤੀ ਪਹੁੰਚ ਦੇਣ ਅਤੇ ਸਜ਼ਾ ਬਾਰੇ ਮੁੜ ਵਿਚਾਰਨ ਲਈ ਕਿਹਾ ਸੀ। ਬੁੱਧਵਾਰ ਨੂੰ ਸੈਨੇਟ ਅਤੇ ਕੌਮੀ ਅਸੈਂਬਲੀ ਦੀ ਸਾਂਝੀ ਬੈਠਕ ਹੋਈ, ਜਿਸ ਵਿੱਚ ਉਪਰੋਕਤ ਬਿਲਾਂ ਨੂੰ ਪਾਸ ਕੀਤਾ ਗਿਆ। -ਏਜੰਸੀ


Source link

Check Also

Fatehgarh Sahib ‘ਚ 2 ਆਂਗਣਵਾੜੀ ਵਰਕਰਾਂ ਬੇਹੋਸ਼, ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਦੇ ਫਾਰਮ ਭਰਦਿਆਂ ਵਿਗੜੀ ਤਬੀਅਤ

Fatehgarh Sahib News : ਫਤਿਹਗੜ੍ਹ ਸਾਹਿਬ ਵਿੱਚ ਪੰਜਾਬ ਸਰਕਾਰ ਦੀ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਦੇ …