Home / Punjabi News / ਸ਼ਾਨਦਾਰ ਆਤਿਸ਼ਬਾਜ਼ੀ ਨਾਲ ਟੋਕੀਓ ਓਲੰਪਿਕਸ-2020 ਸ਼ੁਰੂ

ਸ਼ਾਨਦਾਰ ਆਤਿਸ਼ਬਾਜ਼ੀ ਨਾਲ ਟੋਕੀਓ ਓਲੰਪਿਕਸ-2020 ਸ਼ੁਰੂ

ਟੋਕੀਓ, 23 ਜੁਲਾਈ

ਇਕ ਸਾਲ ਦੇ ਇੰਤਜ਼ਾਰ ਤੋਂ ਬਾਅਦ ਜਨਤਕ ਪ੍ਰਦਰਸ਼ਨਾਂ ਅਤੇ ਕਰੋਨਾ ਐਮਰਜੈਂਸੀ ਦੌਰਾਨ ਜਾਪਾਨ ਦੀ ਰਾਜਧਾਨੀ ਟੋਕਿਓ ਦੇ ਨੈਸ਼ਨਲ ਸਟੇਡੀਅਮ ਵਿੱਚ ਓਲੰਪਿਕਸ ਦੀ ਸ਼ੁਰੂਆਤ ਹੋ ਗਈ। ਓਲੰਪਿਕਸ-2020 ਦੀ ਉਲਟੀ ਗਿਣਤੀ ਬਾਅਦ ਨੈਸ਼ਨਲ ਸਟੇਡੀਅਮ ਵਿੱਚ ਸ਼ਾਨਦਾਰ ਆਤਿਸ਼ਬਾਜ਼ੀ ਕੀਤੀ ਗਈ। ਕਲਾਕਾਰਾਂ ਨੇ ਸਟੇਜ ‘ਤੇ ਲਾਈਟ ਸ਼ੋਅ ਵਿੱਚ ਜਾਨਦਾਰ ਪੇਸ਼ਕਾਰੀ ਦਿੱਤੀ। ਉਦਘਾਟਨ ਸਮਾਰੋਹ ਪਰੇਡ ਵਿਚ ਭਾਰਤੀ ਟੁਕੜੀ 21ਵੇਂ ਨੰਬਰ ‘ਤੇ ਆਵੇਗੀ। ਕੋਵਿਡ ਪ੍ਰੋਟੋਕੋਲ ਦੇ ਕਾਰਨ ਪਰੇਡ ਵਿਚਲੀ ਭਾਰਤੀ ਟੁਕੜੀ ਵਿਚ ਸਿਰਫ 22 ਅਥਲੀਟ ਅਤੇ 6 ਅਧਿਕਾਰੀ ਸ਼ਾਮਲ ਹੋਏ।


Source link

Check Also

ਮੋਹਾਲੀ ਪੁਲਿਸ ਟੀਮ ‘ਤੇ ਹਮਲੇ ਤੋਂ ਬਾਅਦ ਵੱਡਾ ਐਕਸ਼ਨ, ਮੁਲਾਜ਼ਮਾਂ ਦੀ ਨਸ਼ਾ ਤਸਕਰਾਂ ਦਾ ਮੁਠਭੇੜ, 2 ਦੋਸ਼ੀ ਜ਼ਖਮੀ; ਲਿਜਾਇਆ ਗਿਆ ਹਸਪਤਾਲ…

Mohali News: ਮੋਹਾਲੀ ਪੁਲਿਸ ਦੀ ਅੱਜ ਨਸ਼ਾ ਤਸਕਰਾਂ ਦੇ ਨਾਲ ਮੁਠਭੇੜ ਹੋਈ। ਪੁਲਿਸ ਦੀ ਜਵਾਬੀ …