Breaking News
Home / Punjabi News / ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦਾ ਚੇਅਰਮੈਨ ਬਣ ਕੇ ਆਏ ਜਲੰਧਰ ਪੁੱਜੇ ਸਾਂਪਲਾ ਦਾ ਕਿਸਾਨਾਂ ਵੱਲੋ ਵਿਰੋਧ

ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦਾ ਚੇਅਰਮੈਨ ਬਣ ਕੇ ਆਏ ਜਲੰਧਰ ਪੁੱਜੇ ਸਾਂਪਲਾ ਦਾ ਕਿਸਾਨਾਂ ਵੱਲੋ ਵਿਰੋਧ

ਪਾਲ ਸਿੰਘ ਨੌਲੀ
ਜਲੰਧਰ,25 ਫਰਵਰੀ

ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਬਣਨ ਬਾਅਦ ਪਹਿਲੀ ਵਾਰ ਜਲੰਧਰ ਆਏ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ ਦਾ ਕਿਸਾਨਾਂ ਨੇ ਤਿੱਖਾ ਵਿਰੋਧ ਕੀਤਾ। ਕਿਸਾਨਾਂ ਨੂੰ ਜਿਉ ਹੀ ਵਿਜੈ ਸਾਂਪਲਾ ਦੇ ਸਰਕਟ ਹਾਊਸ ‘ਚ ਪਹੁੰਚਣ ਦਾ ਪਤਾ ਲੱਗਾ ਤਾਂ ਉਹ ਵਿਰੋਧ ਕਰਨ ਪਹੁੰਚ ਗਏ। ਪੁਲੀਸ ਨੇ ਵੀ ਸਰਕਟ ਹਾਊਸ ਨੂੰ ਛਾਉਣੀ ‘ਚ ਤਬਦੀਲ ਕਰ ਦਿੱਤਾ। ਉਥੇ ਪਹੁੰਚੇ ਕਿਸਾਨਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਪੁਲੀਸ ਨੇ ਬੈਰੀਕੇਡਜ਼ ਲਾ ਕੇ ਅੱਗੇ ਵਧਣ ਤੋਂ ਰੋਕ ਦਿੱਤਾ। ਮੌਕੇ ‘ਤੇ ਭਾਰੀ ਗਿਣਤੀ ‘ਚ ਵਿਜੈ ਸਾਂਪਲਾ ਦੇ ਸਮਰਥਕ ਵੀ ਪਹੁੰਚ ਗਏ। ਉਧਰ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਂਪਲਾ ਨੂੰ ਗਾਰਡ ਆਫ ਆਨਰ ਦਿੱਤਾ। ਸਰਕਟ ਹਾਊਸ ਦੇ ਬਾਹਰ ਕਿਸਾਨ ਸਾਂਪਲਾ ਮੁਰਦਾਬਾਦ ਦੇ ਨਾਅਰੇ ਲੱਗਦੇ ਰਹੇ।


Source link

Check Also

Himachal ‘ਚ ਮਾਨਸੂਨ ਦਾ ਕਹਿਰ, ਭਾਰੀ ਮੀਂਹ ਕਾਰਨ 45 ਤੋਂ ਵੱਧ ਸੜਕਾਂ ਬੰਦ, ਕਈ ਇਲਾਕਿਆਂ ‘ਚ ਹੜ੍ਹ ਵਰਗੇ ਹਾਲਾਤ

Himachal Monsoon : ਹਿਮਾਚਲ ਪ੍ਰਦੇਸ਼ ਵਿੱਚ ਮਾਨਸੂਨ ਦੀ ਸ਼ੁਰੂਆਤ ਨਾਲ ਹੀ ਭਾਰੀ ਮੀਂਹ ਨੇ ਜਨਜੀਵਨ …