Breaking News
Home / Punjabi News / ਰਾਮ ਜਨਮ ਭੂਮੀ ਪੂਜਨ ਦੇ ਉਹ 32 ਸਕਿੰਟ ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਰਾਮ ਮੰਦਰ ਨਿਰਮਾਣ ਦੀ ਰੱਖੀ ਨੀਂਹ

ਰਾਮ ਜਨਮ ਭੂਮੀ ਪੂਜਨ ਦੇ ਉਹ 32 ਸਕਿੰਟ ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਰਾਮ ਮੰਦਰ ਨਿਰਮਾਣ ਦੀ ਰੱਖੀ ਨੀਂਹ

ਰਾਮ ਜਨਮ ਭੂਮੀ ਪੂਜਨ ਦੇ ਉਹ 32 ਸਕਿੰਟ ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਰਾਮ ਮੰਦਰ ਨਿਰਮਾਣ ਦੀ ਰੱਖੀ ਨੀਂਹ

ਪੀਐਮ ਮੋਦੀ ਨੇ 12 ਵੱਜ ਕੇ 44 ਮਿੰਟ 8 ਸਕਿੰਟ ਤੋਂ ਲੈ ਕੇ 12 ਵੱਜ ਕੇ 44 ਮਿੰਟ 40 ਸਕਿੰਟ ਵਿੱਚ ਰਾਮ ਮੰਦਰ ਦੀ ਨੀਂਹ ਰੱਖੀ।

Image Courtesy Abp Sanjha

ਅਯੁੱਧਿਆ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮ ਮੰਦਰ ਦੀ ਉਸਾਰੀ ਦੀ ਨੀਂਹ ਰੱਖੀ ਹੈ। ਰਾਮ ਮੰਦਰ ਦੀ ਨੀਂਹ 12:44:8 ਸਕਿੰਟ ਤੇ 12:44:40 ਸਕਿੰਟ ਦੇ ਵਿਚਕਾਰ ਰੱਖੀ ਗਈ ਸੀ। ਇਹ 32 ਸੈਕਿੰਡ ਦਾ ਸਮਾਂ ਗ੍ਰਹਿਆਂ ਤੇ ਤਾਰਿਆਂ ਦਾ ਬਹੁਤ ਹੀ ਸ਼ੁਭ ਮਹੂਰਤ ਮੰਨਿਆ ਜਾਂਦਾ ਹੈ। ਇਸ ਦੌਰਾਨ ਹਰੀ ਸੰਕੀਰਤਨ ਕਰਵਾਇਆ ਗਿਆ। ਪੀਐਮ ਮੋਦੀ ਮੁੱਖ ਪੂਜਾ ਤੋਂ ਬਾਅਦ ਸਟੇਜ ਤੋਂ ਉੱਠ ਗਏ।

ਪੰਜ ਅਗਸਤ ਨੂੰ 5 ਦਾ ਵਿਸ਼ੇਸ਼ ਸੰਯੋਗ ਬਣਾਇਆ ਗਿਆ ਹੈ। 5 ਅਗਸਤ ਨੂੰ ਹੀ ਮੰਦਰ ਦੀ ਮੁੱਖ ਪੂਜਾ ਕੀਤੀ ਗਈ ਸੀ। ਅੰਕ ਜੋਤਿਸ਼ ਵਿੱਚ 5 ਦਾ ਅੰਕ ਬੁੱਧ ਗ੍ਰਹਿ ਦਾ ਕਾਰਕ ਮੰਨਿਆ ਜਾਂਦਾ ਹੈ। ਇਹ ਗ੍ਰਹਿ ਸੁੱਖ ਤੇ ਖੁਸ਼ਹਾਲੀ ਨਾਲ ਸਬੰਧਤ ਹੈ। ਇਸ ਦੇ ਨਾਲ ਹੀ ਰਾਮ ਮੰਦਰ ਵਿੱਚ 5 ਸ਼ਿਖਰਾਂ ਦਾ ਨਿਰਮਾਣ ਹੋਏਗਾ। ਮੰਦਰ ਦੀ ਪੂਜਾ ਕਰਨ ਵੇਲੇ, ਚਾਂਦੀ ਦੀਆਂ 5 ਇੱਟਾਂ ਰੱਖੀਆਂ ਗਈਆਂ ਸੀ।

ਚਾਂਦੀ ਦੀ ਕਹੀ ਦੀ ਵਰਤੋਂ:

ਪ੍ਰਧਾਨ ਮੰਤਰੀ ਮੋਦੀ ਨੇ ਮੰਦਰ ਦੀ ਨੀਂਹ ਖੋਦਣ ਲਈ ਚਾਂਦੀ ਦੀ ਕਹੀ ਦੀ ਵਰਤੋਂ ਕੀਤੀ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਨੀਂਹ ਦੀ ਇੱਟ ‘ਤੇ ਸੀਮੈਂਟ ਲਾਉਣ ਲਈ ਚਾਂਦੀ ਦੀ ਕੰਨੀ ਦੀ ਵਰਤੋਂ ਵੀ ਕੀਤੀ। ਰਾਮਲੱਲਾ ਨੂੰ ਹਰੇ ਤੇ ਭਗਵੇਂ ਰੰਗ ਦੇ ਕੱਪੜੇ ਪਾਏ ਹੋਏ ਸੀ। ਰਾਮਲਾਲਾ ਦੇ ਕੱਪੜੇ ਮਖਮਲ ਨਾਲ ਬਣੇ ਗਏ। ਇਨ੍ਹਾਂ ਕੱਪੜਿਆਂ ‘ਤੇ 9 ਕਿਸਮਾਂ ਦੇ ਰਤਨ ਜੜੇ ਸੀ।

ਦੱਸ ਦਈਏ ਕਿ ਰਾਮ ਮੰਦਰ ਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥੋਂ ਰੱਖਿਆ ਗਿਆ ਤੇ ਭੂਮੀ ਪੂਜਨ ਦਾ ਪ੍ਰੋਗਰਾਮ ਪੂਰਾ ਹੋ ਗਿਆ ਹੈ। ਇਹ ਭੂਮੀ ਪੂਜਨ ਸੰਪੂਰਨ ਢੰਗ ਨਾਲ ਕੀਤਾ ਗਿਆ ਤੇ ਪ੍ਰਧਾਨ ਮੰਤਰੀ ਮੋਦੀ ਦੀ ਤਰਫੋਂ ਪੰਡਿਤਾਂ ਨੂੰ ਦੱਕਸ਼ਣਾ ਵੀ ਦਿੱਤੀ ਗਈ।

News Credit ABP Sanjha

Check Also

ਸਾਬਕਾ ਵਿਧਾਇਕ ਦਲਬੀਰ ਸਿੰਘ ਗੋਲਡੀ ਨੇ ਕਾਂਗਰਸ ਤੋਂ ਅਸਤੀਫ਼ਾ ਦਿੱਤਾ

ਜੋਗਿੰਦਰ ਸਿੰਘ ਮਾਨ ਮਾਨਸਾ, 30 ਅਪਰੈਲ ਕਾਂਗਰਸ ਤੋਂ ਕਈ ਦਿਨਾਂ ਤੋਂ ਨਿਰਾਸ਼ ਸਾਬਕਾ ਵਿਧਾਇਕ ਦਲਬੀਰ …