Home / Punjabi News / NRC ‘ਤੇ ਬਿਆਨ ਤੋਂ ਬਾਅਦ ਕੇਜਰੀਵਾਲ ਦੇ ਘਰ ਦੇ ਬਾਹਰ ਭਾਜਪਾ ਵਰਕਰਾਂ ਦਾ ਪ੍ਰਦਰਸ਼ਨ

NRC ‘ਤੇ ਬਿਆਨ ਤੋਂ ਬਾਅਦ ਕੇਜਰੀਵਾਲ ਦੇ ਘਰ ਦੇ ਬਾਹਰ ਭਾਜਪਾ ਵਰਕਰਾਂ ਦਾ ਪ੍ਰਦਰਸ਼ਨ

NRC ‘ਤੇ ਬਿਆਨ ਤੋਂ ਬਾਅਦ ਕੇਜਰੀਵਾਲ ਦੇ ਘਰ ਦੇ ਬਾਹਰ ਭਾਜਪਾ ਵਰਕਰਾਂ ਦਾ ਪ੍ਰਦਰਸ਼ਨ

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਦੇ ਬਾਹਰ ਭਾਜਪਾ ਦੇ ਪੂਰਵਾਂਚਲ ਮੋਰਚੇ ਨਾਲ ਜੁੜੇ ਲੋਕ ਜੰਮ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਕੇਜਰੀਵਾਲ ਦੇ ਰਾਸ਼ਟਰੀ ਨਾਗਰਿਕ ਰਜਿਸਟਰੇਸ਼ਨ (ਐੱਨ.ਆਰ.ਸੀ.) ਨਾਲ ਜੁੜੇ ਬਿਆਨ ‘ਤੇ ਬਵਾਲ ਜਾਰੀ ਹੈ। ਦਿੱਲੀ ਭਾਜਪਾ ਦੇ ਵਰਕਰਾਂ ਨੂੰ ਦੌੜਾਉਣ ਲਈ ਪੁਲਸ ਨੂੰ ਪਾਣੀ ਦੀ ਬੌਛਾਰ ਦਾ ਵੀ ਇਸਤੇਮਾਲ ਕਰਨਾ ਪਿਆ। ਕੁਝ ਵਰਕਰਾਂ ਨੂੰ ਹਿਰਾਸਤ ‘ਚ ਵੀ ਲਿਆ ਗਿਆ। ਇਸ ਦੌਰਾਨ ਭਾਜਪਾ ਵਰਕਰਾਂ ਨੇ ਕੇਜਰੀਵਾਲ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।
ਜ਼ਿਕਰਯੋਗ ਹੈ ਕਿ ਇਕ ਸਵਾਲ ਦੇ ਜਵਾਬ ‘ਚ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਸੀ ਕਿ ਜੇਕਰ ਐੱਨ.ਆਰ.ਸੀ. ਦਿੱਲੀ ‘ਚ ਲਾਗੂ ਹੋਈ ਤਾਂ ਸਭ ਤੋਂ ਪਹਿਲਾਂ ਭਾਜਪਾ ਦੇ ਸੰਸਦ ਮੈਂਬਰ ਮਨੋਜ ਤਿਵਾੜੀ ਨੂੰ ਸ਼ਹਿਰ ਛੱਡਣਾ ਪਵੇਗਾ। ਇਸ ਬਿਆਨ ‘ਤੇ ਤਿਵਾੜੀ ਨੇ ਖੁਦ ਵੀ ਬੇਹੱਦ ਤਿੱਖੀ ਪ੍ਰਤੀਕਿਰਿਆ ਦਿੱਤੀ ਸੀ। ਇਸੇ ਬਿਆਨ ਤੋਂ ਨਾਰਾਜ਼ ਵਰਕਰ ਕੇਜਰੀਵਾਲ ਦੇ ਘਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਮਨੋਜ ਤਿਵਾੜੀ ਆਸਾਮ ਦੇ ਤਰਜ ‘ਤੇ ਦਿੱਲੀ ‘ਚ ਐੱਨ.ਆਰ.ਸੀ. ਲਾਗੂ ਕਰਨ ਦੀ ਗੱਲ ਕਈ ਵਾਰ ਕਰ ਚੁਕੇ ਹਨ। ਇਸ ਦੇ ਜਵਾਬ ‘ਚ ਕੇਜਰੀਵਾਲ ਨੇ ਕਿਹਾ ਸੀ ਕਿ ਭਾਜਪਾ ਦੇ ਸੰਸਦ ਮੈਂਬਰ ਖੁਦ ਦਿੱਲੀ ਦੇ ਨਹੀਂ ਹਨ। ਤਿਵਾੜੀ ਮੂਲ ਰੂਪ ਨਾਲ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਕੇਜਰੀਵਾਲ ਦੇ ਇਸ ਬਿਆਨ ਦੀ ਆਲੋਚਨਾ ਕਰਦੇ ਹੋਏ ‘ਆਪ’ ਛੱਡ ਭਾਜਪਾ ‘ਚ ਸ਼ਾਮਲ ਹੋਏ ਕਪਿਲ ਮਿਸ਼ਰਾ ਨੇ ਕਿਹਾ ਕਿ ਕੁਝ ਲੋਕ ਐੱਨ.ਆਰ.ਸੀ. ‘ਚ ਐੱਨ. ਦਾ ਮਤਲਬ ਨਹੀਂ ਸਮਝਦੇ। ਉਨ੍ਹਾਂ ਨੇ ਕਿਹਾ ਕਿ ਐੱਨ ਦਾ ਮਤਲਬ ਨੈਸ਼ਨਲ ਹੁੰਦਾ ਹੈ।

Check Also

ਮੁਹਾਲੀ: ਜ਼ਿਲ੍ਹਾ ਸੀਆਈਏ ਸਟਾਫ਼ ਵੱਲੋਂ ਨਾਜਾਇਜ਼ ਅਸਲੇ ਸਣੇ ਦੋ ਕਾਰ ਸਵਾਰ ਗ੍ਰਿਫ਼ਤਾਰ

ਦਰਸ਼ਨ ਸਿੰਘ ਸੋਢੀ ਮੁਹਾਲੀ, 4 ਮਈ ਜ਼ਿਲ੍ਹਾ ਸੀਆਈਏ ਸਟਾਫ਼ ਵੱਲੋਂ ਦੋ ਕਾਰ ਸਵਾਰਾਂ ਨੂੰ ਨਾਜਾਇਜ਼ …