ਚੰਡੀਗੜ੍ਹ : ਕੇਂਦਰ ਸਰਕਾਰ ਵਲੋਂ ਪੰਚਾਇਤੀ ਰਾਜ ਸੰਸਥਾਵਾਂ ਦੇ ਵਧੀਆ ਪ੍ਰਦਰਸ਼ਨ ਲਈ ਕੌਮੀ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ ਹੈ। ਕੇਂਦਰੀ ਪੇਂਡੂ ਵਿਕਾਸ ਵਿਭਾਗ ਵਲੋਂ ਹਰ ਸਾਲ ਪੰਚਾਇਤੀ ਰਾਜ ਸੰਸਥਾਵਾਂ ਨੂੰ ਦੀਨ ਦਿਆਲ ਉਪਾਧਿਆਏ ਪੰਚਾਇਤ ਸਸ਼ਕਤੀਕਰਨ ਪੁਰਸਕਾਰ ਅਤੇ ਨਾਨਾ ਜੀ ਦੇਸ਼ਮੁੱਖ ਰਾਸ਼ਟਰੀਆ ਗੌਰਵ ਗਰਾਮ ਸਭਾ ਪੁਰਸਕਾਰ ਦਿੱਤਾ ਜਾਂਦਾ ਹੈ। ਸਾਲ 2017-18 ਲਈ ਐਲਾਨੇ ਗਏ ਪੁਰਸਕਾਰਾਂ ‘ਚ ਪੰਜਾਬ ਦੀਆਂ ਕੁੱਲ 11 ਪੰਚਾਇਤੀ ਰਾਜ ਸੰਸਥਾਵਾਂ ਨੇ ਕੌਮੀ ਪੁਰਸਕਾਰਾਂ ‘ਚ ਬਾਜ਼ੀ ਮਾਰੀ ਹੈ।
ਇਨ੍ਹਾਂ ਨੂੰ ਮਿਲੇਗਾ ਪੁਰਸਕਾਰ
ਇਨ੍ਹਾਂ ਪੁਰਸਕਾਰਾਂ ਦੇ ਅਧੀਨ ਫਰੀਦਕੋਟ ਦੀ ਜ਼ਿਲਾ ਪਰਿਸ਼ਦ, ਪੰਚਾਇਤ ਸਮਿਤੀ ਰੋਪੜ ਅਤੇ ਰਾਜਪੁਰਾ ਨੂੰ ਦੀਨ ਦਿਆਲ ਉਪਾਧਿਆਏ ਪੰਚਾਇਤ ਸਸ਼ਕਤੀਕਰਨ ਪੁਰਸਕਾਰ ਮਿਲੇਗਾ। ਇਸੇ ਤਰ੍ਹਾਂ ਪੰਚਾਇਤਾਂ ‘ਚ ਬਠਿੰਡਾ ਜ਼ਿਲੇ ਦੇ ਬਲਾਕ ਫੂਲ ਦੇ ਪਿੰਡ ਹਿੰਮਤਪੁਰਾ, ਮਾਨਸਾ ਬਲਾਕ ਦੀ ਬੁਰਜ ਰਾਠੀ, ਮਾਜਰੀ ਬਲਾਕ ਦੀ ਨੰਗਲ ਘਰੀਆਂ, ਲੁਧਿਆਣਾ ਦੀ ਦੋਬਰਜੀ, ਰੋਪੜ ਦੀ ਹਰੀਪੁਰ ਓਫ ਰੋਡਮਾਜਰਾ, ਕਪੂਰਥਲਾ ਦੀ ਖੱਸਣ ਅਤੇ ਗੁਰਦਾਸਪੁਰ ਦੀ ਛੀਨਾ ਪੰਚਾਇਤ ਨੂੰ ਦੀਨ ਦਿਆਲ ਉਪਾਧਿਆਏ ਸਸ਼ਕਤੀਕਰਨ ਪੁਰਸਕਾਰ ਮਿਲੇਗਾ, ਜਦੋਂਕਿ ਗੁਰਦਾਸਪੁਰ ਦੇ ਪਿੰਡ ਛੀਨਾ ਨੂੰ ਨਾਨਾ ਜੀ ਦੇਸ਼ਮੁੱਖ ਰਾਸ਼ਟਰੀਆ ਗੌਰਵ ਗ੍ਰਾਮ ਸਭਾ ਪੁਰਸਕਾਰ ਵੀ ਮਿਲੇਗਾ।
ਬਾਜਵਾ ਨੇ ਦਿੱਤੀ ਵਧਾਈ
ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਵਧੀਆ ਕਾਰਗੁਜ਼ਾਰੀ ਲਈ ਕੌਮੀ ਪੁਰਸਕਾਰ ਜਿੱਤਣ ਦਾ ਮਾਣ ਹਾਸਲ ਕਰਨ ਵਾਲੀਆਂ 11 ਪੰਚਾਇਤੀ ਰਾਜ ਸੰਸਥਾਵਾਂ ਨੂੰ ਵਧਾਈ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕੌਮੀ ਪੰਚਾਇਤ ਪੁਰਸਕਾਰਾਂ ਤਹਿਤ ਚੁਣੇ ਜਾਂਦੇ ਜ਼ਿਲਾ ਪਰਿਸ਼ਦ ਨੂੰ 50-50 ਲੱਖ ਅਤੇ ਪੰਚਾਇਤ ਸਮਿਤੀਆਂ ਨੂੰ 25-25 ਲੱਖ ਦੀ ਇਨਾਮੀ ਰਾਸ਼ੀ ਦਿੱਤੀ ਜਾਂਦੀ ਹੈ। ਗੌਰਵ ਗ੍ਰਾਮ ਸਭਾ ਨੂੰ 10 ਲੱਖ ਦੀ ਇਨਾਮੀ ਰਾਸ਼ੀ ਪੁਰਸਕਾਰ ਵਜੋਂ ਮਿਲਦੀ ਹੈ। ਪੰਚਾਇਤਾਂ ਨੂੰ 5 ਲੱਖ ਅਤੇ ਥੀਏਮੈਟਿਕ ਲਈ ਵਾਧੂ ਕੰਮ ਕਰਨ ਵਾਲੀਆਂ ਪੰਚਾਇਤਾਂ ਨੂੰ 5 ਲੱਖ ਦੇ ਨਾਲ-ਨਾਲ 3 ਲੱਖ ਦੀ ਹੋਰ ਵਾਧੂ ਰਾਸ਼ੀ ਦਿੱਤੀ ਜਾਂਦੀ ਹੈ।
Home / Punjabi News / ਪੰਜਾਬ ਦੀਆਂ 11 ਪੰਚਾਇਤੀ ਰਾਜ ਸੰਸਥਾਵਾਂ ਦੀ ਕੌਮੀ ਪੁਰਸਕਾਰ ਲਈ ਚੋਣ, ਬਾਜਵਾ ਨੇ ਦਿੱਤੀ ਵਧਾਈ
Check Also
Mohali ‘ਚ ਵਿਦੇਸ਼ੀ ਵਿਦਿਆਰਥਣ ਨਾਲ ਗੈਂਗਰੇਪ , ਜਨਮ ਦਿਨ ਪਾਰਟੀ ‘ਚ ਬੁਲਾ ਕੇ ਪਿਲਾਈ ਸ਼ਰਾਬ , ਫਲੈਟ ‘ਚ ਬੰਦ ਕਰ ਕੀਤਾ ਜਬਰ-ਜ਼ਿਨਾਹ
Mohali Gangrape : ਮੋਹਾਲੀ ‘ਚ ਇੱਕ ਵਿਦੇਸ਼ੀ ਵਿਦਿਆਰਥਣ ਨਾਲ ਕਥਿਤ ਤੌਰ ‘ਤੇ ਗੈਂਗਰੇਪ ਦਾ ਮਾਮਲਾ …
Asian Tribune Your Multilingual Newspaper covering World and local news News