ਨਵੀਂ ਦਿੱਲੀ— ਕੌਮਾਂਤਰੀ ਟਾਈਗਰ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਸ਼ਖਬਰੀ ਦਿੱਤੀ ਕਿ ਦੇਸ਼ ‘ਚ ਟਾਈਗਰਾਂ ਦੀ ਗਿਣਤੀ ਵਧ ਕੇ 2967 ਹੋ ਗਈ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤ ਨੇ ਟਾਈਗਰਾਂ ਦੀ ਗਿਣਤੀ ਨੂੰ ਦੁੱਗਣਾ ਕਰਨ ਦਾ ਟੀਚਾ 4 ਸਾਲ ਪਹਿਲਾਂ ਹਾਸਲ ਕਰ ਲਿਆ ਹੈ। ਪ੍ਰਧਾਨ ਮੰਤਰੀ ਅਖਿਲ ਭਾਰਤੀ ਟਾਈਗਰ ਅਨੁਮਾਨ ਰਿਪੋਰਟ 2018 ਜਾਰੀ ਕਰਦੇ ਹੋਏ ਕਿਹਾ ਕਿ ਕਰੀਬ 3000 ਟਾਈਗਰਾਂ ਨਾਲ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਅਤੇ ਸੁਰੱਖਿਅਤ ਟਿਕਾਣਾ ਹੈ। ਸਤਯਮੰਗਲਮ ਟਾਈਗਰ ਰਿਜ਼ਰਵ ਤਾਮਿਲਨਾਡੂ ਨੂੰ ਸਰਵਸ਼੍ਰੇਸ਼ਠ ਟਾਈਗਰ ਰਿਜ਼ਰਵ ਦਾ ਪੁਰਸਕਾਰ ਦਿੱਤਾ ਗਿਆ। ਟਾਈਗਰਾਂ ਦੀ ਤਿੰਨ ਚੌਥਾਈ ਗਿਣਤੀ ਦਾ ਬਸੇਰਾ ਅੱਜ ਹਿੰਦੁਸਤਾਨ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 2014 ‘ਚ ਟਾਈਗਰਾਂ ਦੀ ਗਿਣਤੀ ਹੋਈ ਸੀ। ਉਦੋਂ ਇਨ੍ਹਾਂ ਦੀ ਕੁੱਲ ਗਿਣਤੀ 2226 ਸੀ, ਜਦੋਂ ਕਿ 2010 ‘ਚ ਦੇਸ਼ ‘ਚ 1706 ਟਾਈਗਰ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੈਂਟ ਪੀਟਰਸਬਰਗ ‘ਚ ਟਾਈਗਰਾਂ ਦੀ ਗਿਣਤੀ 2022 ਤੱਕ ਦੁੱਗਣੀ ਕਰਨ ਦਾ ਟੀਚਾ ਤੈਅ ਕੀਤਾ ਗਿਆ ਸੀ, ਅਸੀਂ 4 ਸਾਲ ਪਹਿਲਾਂ ਹੀ ਇਹ ਟੀਚਾ ਹਾਸਲ ਕਰ ਲਿਆ। ਜਦੋਂ ਭਾਰਤ ਦੇ ਲੋਕ ਕੁਝ ਪਾਉਣ ਦਾ ਟੀਚਾ ਰੱਖਦੇ ਹਨ ਤਾਂ ਉਨ੍ਹਾਂ ਨੂੰ ਹਾਸਲ ਕਰਨ ਤੋਂ ਕੋਈ ਨਹੀਂ ਰੋਕ ਸਕਦਾ ਹੈ। ਮੋਦੀ ਨੇ ਕਿਹਾ,”ਜਦੋਂ 14-15 ਸਾਲ ਪਹਿਲਾਂ ਇਹ ਖਬਰ ਆਈ ਸੀ ਕਿ ਦੇਸ਼ ‘ਚ ਸਿਰਫ 1400 ਟਾਈਗਰ ਬਚੇ ਹਨ ਤਾਂ ਇਹ ਬਹੁਤ ਵੱਡੀ ਚਿੰਤਾ ਦੀ ਗੱਲ ਸੀ। ਇਕ ਬਹੁਤ ਮੁਸ਼ਕਲ ਕੰਮ ਸਾਹਮਣੇ ਸੀ ਪਰ ਜਿਸ ਤਰ੍ਹਾਂ ਸੰਵੇਦਨਸ਼ੀਲਤਾ ਅਤੇ ਆਧੁਨਿਕ ਤਕਨੀਕ ਨਾਲ ਇਸ ਮੁਹਿੰਮ ਨੂੰ ਅੱਗੇ ਵਧਾਇਆ ਗਿਆ, ਉਹ ਤਾਰੀਫ਼ ਦੇ ਕਾਬਲ ਹੈ। ਟਾਈਗਰਾਂ ਦੀ ਤਿੰਨ ਚੌਥਾਈ ਗਿਣਤੀ ਦਾ ਬਸੇਰਾ ਅੱਜ ਹਿੰਦੁਸਤਾਨ ਹੈ।”PunjabKesariਟਾਈਗਰਾਂ ਦੀ ਗਿਣਤੀ ਹੁਣ 2,967 ਹੋਈ
ਇਸ ਦੌਰਾਨ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਕੁਝ ਸਾਲ ਪਹਿਲਾਂ ਦੇਸ਼ ਭਰ ‘ਚ ਕੁੱਲ 1400 ਟਾਈਗਰ ਹੀ ਬਚੇ ਸਨ ਪਰ ਟਾਈਗਰਾਂ ਦੀ ਗਿਣਤੀ ਹੁਣ 2,967 ਹੋ ਗਈ ਹੈ। ਇਹ ਬੇਹੱਦ ਖੁਸ਼ੀ ਦੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਟਾਈਗਰਾਂ ਦੀ ਗਿਣਤੀ ਦੇ ਸੰਬੰਧ ‘ਚ 3 ਲੱਖ 80 ਹਜ਼ਾਰ ਵਰਗ ਕਿਲੋਮੀਟਰ ਦਾ ਸਰਵੇ ਹੋਇਆ। 26 ਹਜ਼ਾਰ ਕੈਮਰਾ ਟਰੈਪਸ ਲੱਗੇ ਸਨ। 3.5 ਲੱਖ ਫੋਟੋ ਆਏ ਅਤੇ ਉਸ ‘ਚ 76 ਹਜ਼ਾਰ ਟਾਈਗਰ ਫੋਟੋ ਆਏ।
ਹਰ 4 ਸਾਲ ‘ਚ ਜਾਰੀ ਹੁੰਦਾ ਹੈ ਵੇਰਵਾ
ਉਨ੍ਹਾਂ ਨੇ ਕਿਹਾ ਕਿ ਇਸ ਕੰਮ ‘ਚ ਪੀ.ਐੱਮ. ਮੋਦੀ ਨੇ ਸਾਡਾ ਮਾਰਗਦਰਸ਼ਨ ਕੀਤਾ। ਨਤੀਜੇ ਵਜੋਂ ਪਿਛਲੇ 5 ਸਾਲਾਂ ‘ਚ ਜੰਗਲਾਤ ਖੇਤਰ ਵਧਿਆ ਹੈ। 15 ਹਜ਼ਾਰ ਵਰਗ ਕਿਲੋਮੀਟਰ ਤੋਂ ਵਧ ਫੋਰੈਸਟ ਕਵਰ ਵਧਿਆ ਹੈ। ਸਾਰੇ ਜੀਵਨ ਪ੍ਰਾਣੀ ਸਾਡੇ ਜੀਵਨ ਦਾ ਹਿੱਸਾ ਹਨ। ਅੱਜ ਪੂਰੀ ਦੁਨੀਆ ਸਲਾਮ ਕਰੇਗੀ ਕਿ ਟਾਈਗਰਗ ਦੇ ਵਿਕਾਸ ਦਾ ਇੰਨਾ ਵੱਡਾ ਕੰਮ ਭਾਰਤ ਨੇ ਕੀਤਾ ਹੈ। ਟਾਈਗਰਾਂ ਦੀ ਗਿਣਤੀ ਦਾ ਵੇਰਵਾ ਹਰ ਚਾਰ ਸਾਲ ‘ਚ ਜਾਰੀ ਕੀਤਾ ਜਾਂਦਾ ਹੈ। ਪਿਛਲੀ ਗਿਣਤੀ ਸਾਲ 2014 ‘ਚ ਹੋਈ ਸੀ।
Check Also
Top 10 Punjabi News Headlines and Trends from 15 July 2026
School Sex Education: ਸਕੂਲਾਂ ਵਿੱਚ ਸੈਕਸ ਸਿੱਖਿਆ ਜਲਦੀ ਹੀ ਲਾਜ਼ਮੀ ਹੋ ਸਕਦੀ ਹੈ, ਸਰਕਾਰ ਨੇ …
Asian Tribune Your Multilingual Newspaper covering World and local news News