Home / Punjabi News / ਕਾਂਗਰਸ ਪ੍ਰਧਾਨ ਚੁਣਨ ਲਈ ਹਲਚਲ ਤੇਜ਼, CWC ਨੇ ਅਪਣਾਇਆ ਨਵਾਂ ਫਾਰਮੂਲਾ

ਕਾਂਗਰਸ ਪ੍ਰਧਾਨ ਚੁਣਨ ਲਈ ਹਲਚਲ ਤੇਜ਼, CWC ਨੇ ਅਪਣਾਇਆ ਨਵਾਂ ਫਾਰਮੂਲਾ

ਕਾਂਗਰਸ ਪ੍ਰਧਾਨ ਚੁਣਨ ਲਈ ਹਲਚਲ ਤੇਜ਼, CWC ਨੇ ਅਪਣਾਇਆ ਨਵਾਂ ਫਾਰਮੂਲਾ

ਸੰਗਠਨ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ CWC ਦੇ ਮੈਂਬਰਾਂ ਤੇ ਪਾਰਟੀ ਦੇ ਸਾਰੇ ਜਨਰਲ ਸਕੱਤਰਾਂ ਨੂੰ ਚਾਰ-ਚਾਰ ਨਾਂ ਬੰਦ ਲਿਫ਼ਾਫ਼ੇ ਵਿੱਚ ਪਾਰਟੀ ਨੂੰ ਦੇਣ ਲਈ ਕਿਹਾ ਹੈ।

ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਚੁਣਨ ਲਈ ਹਲਚਲ ਤੇਜ਼ ਹੋ ਗਈ ਹੈ। ਪਾਰਟੀ ਨੇ ਕਾਂਗਰਸ ਵਰਕਿੰਗ ਕਮੇਟੀ (CWC) ਦੇ ਮੈਂਬਰਾਂ ਤੋਂ ਨਵੇਂ ਪ੍ਰਧਾਨ ਦੇ ਨਾਂ ਨੂੰ ਲੈ ਕੇ ਰਾਏ ਮੰਗੀ ਹੈ। ਸੰਗਠਨ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ CWC ਦੇ ਮੈਂਬਰਾਂ ਤੇ ਪਾਰਟੀ ਦੇ ਸਾਰੇ ਜਨਰਲ ਸਕੱਤਰਾਂ ਨੂੰ ਚਾਰ-ਚਾਰ ਨਾਂ ਬੰਦ ਲਿਫ਼ਾਫ਼ੇ ਵਿੱਚ ਪਾਰਟੀ ਨੂੰ ਦੇਣ ਲਈ ਕਿਹਾ ਹੈ।

ਲੀਡਰਾਂ ਨੇ ਇਸ ਨਵੇਂ ਫਾਰਮੂਲੇ ਤਹਿਤ ਨਾਂ ਭੇਜਣੇ ਸ਼ੁਰੂ ਕਰ ਦਿੱਤੇ ਹਨ। ਜਿਵੇਂ ਹੀ ਸਭ ਦੇ ਨਾਂ ਪਹੁੰਚ ਜਾਣਗੇ, ਕੇਸੀ ਵੇਣੂਗੋਪਾਲ ਮੈਂਬਰਾਂ ਵੱਲੋਂ ਦਿੱਤੇ ਨਾਵਾਂ ਵਿੱਚੋਂ ਸਭ ਤੋਂ ਲੋਕਪ੍ਰਿਆ ਚਾਰ ਨਾਵਾਂ ‘ਤੇ CWC ਦੇ ਮੈਂਬਰ ਚਰਚਾ ਕਰਨਗੇ। ਵੇਣੂਗੋਪਾਲ ਚਾਰ ਵਿੱਚੋਂ ਇੱਕ ਨਾਂ ਚੁਣਨ ਲਈ ਹਰ ਮੈਂਬਰ ਤੋਂ ਵੱਖ-ਵੱਖ ਫੋਨ ‘ਤੇ ਵੀ ਗੱਲਬਾਤ ਕਰਨਗੇ। ਇਸ ਤੋਂ ਬਾਅਦ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਬੁਲਾਈ ਜਾਏਗੀ।

ਦਰਅਸਲ ਸੀਨੀਅਰ ਤੇ ਨੌਜਵਾਨ ਨੇਤਾ ਦੋ ਵਾਰ ਮੀਟਿੰਗ ਕਰ ਚੁੱਕੇ ਹਨ ਤਾਂ ਕਿ ਕਿਸੇ ਨਾਂ ‘ਤੇ ਸਹਿਮਤੀ ਬਣ ਸਕੇ ਪਰ ਦੋਵੇਂ ਮੀਟਿੰਗ ਨਾਕਾਮ ਰਹੀਆਂ। ਇਸ ਮਗਰੋਂ ਇਸ ਨਵੇਂ ਫਾਰਮੂਲੇ ਦੇ ਤਹਿਤ ਪ੍ਰਧਾਨ ਦੀ ਚੋਣ ਪ੍ਰਕਿਰਿਆ ਨੂੰ ਅੱਗੇ ਵਧਾਇਆ ਜਾ ਰਿਹਾ ਹੈ ਤਾਂ ਕਿ ਇਹ ਸੰਦੇਸ਼ ਜਾਏ ਕਿ ਸਭ ਨਾਲ ਗੱਲਬਾਤ ਕਰਕੇ ਹੀ ਨਵਾਂ ਪ੍ਰਧਾਨ ਚੁਣਿਆ ਹੈ। ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਪਹਿਲਾਂ ਹੀ ਸਾਫ ਕਰ ਚੁੱਕੇ ਹਨ ਕਿ ਗਾਂਧੀ ਪਰਿਵਾਰ ਤੋਂ ਕੋਈ ਵੀ ਸ਼ਖ਼ਸ ਪ੍ਰਧਾਨ ਚੁਣਨ ਦੀ ਪ੍ਰਕਿਰਿਆ ਵਿੱਚ ਸ਼ਾਮਲ ਨਹੀਂ ਹੋਏਗਾ।

Check Also

ਮੁਹਾਲੀ: ਜ਼ਿਲ੍ਹਾ ਸੀਆਈਏ ਸਟਾਫ਼ ਵੱਲੋਂ ਨਾਜਾਇਜ਼ ਅਸਲੇ ਸਣੇ ਦੋ ਕਾਰ ਸਵਾਰ ਗ੍ਰਿਫ਼ਤਾਰ

ਦਰਸ਼ਨ ਸਿੰਘ ਸੋਢੀ ਮੁਹਾਲੀ, 4 ਮਈ ਜ਼ਿਲ੍ਹਾ ਸੀਆਈਏ ਸਟਾਫ਼ ਵੱਲੋਂ ਦੋ ਕਾਰ ਸਵਾਰਾਂ ਨੂੰ ਨਾਜਾਇਜ਼ …