Home / Punjabi News / ਰੁਕ-ਰੁਕ ਕੇ ਪਏ ਮੀਂਹ ਨਾਲ ਵਧੀ ‘ਹੁੰਮਸ’, ਲੋਕ ਬੇਹਾਲ

ਰੁਕ-ਰੁਕ ਕੇ ਪਏ ਮੀਂਹ ਨਾਲ ਵਧੀ ‘ਹੁੰਮਸ’, ਲੋਕ ਬੇਹਾਲ

ਰੁਕ-ਰੁਕ ਕੇ ਪਏ ਮੀਂਹ ਨਾਲ ਵਧੀ ‘ਹੁੰਮਸ’, ਲੋਕ ਬੇਹਾਲ

ਚੰਡੀਗੜ੍ਹ : ਸ਼ਹਿਰ ਵਾਸੀਆਂ ਨੂੰ ਗਰਮੀ ਤੋਂ ਨਿਜ਼ਾਤ ਨਹੀਂ ਮਿਲ ਰਹੀ ਹੈ। ਮੰਗਲਵਾਰ ਨੂੰ ਵੀ ਮੌਸਮ ਵਿਭਾਗ ਨੇ ਸ਼ਹਿਰ ‘ਚ ਆਸਮਾਨ ‘ਚ ਕਾਲੇ ਬੱਦਲ ਛਾਏ ਰਹਿਣ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਜਤਾਈ ਸੀ। ਆਸਮਾਨ ‘ਚ ਕਾਲੇ ਬੱਦਲਾਂ ਦਾ ਡੇਰਾ ਤਾਂ ਰਿਹਾ ਪਰ ਮੀਂਹ ਸਿਰਫ ਨਾਮਾਤਰ ਹੀ ਪਿਆ। ਸ਼ਹਿਰ ਦੇ ਕਈ ਹਿੱਸਿਆਂ ‘ਚ ਰੁਕ-ਰੁਕ ਕੇ ਪਏ ਮੀਂਹ ਨਾਲ ਲੋਕਾਂ ਨੂੰ ਗਰਮੀ ਤੋਂ ਤਾਂ ਰਾਹਤ ਨਹੀਂ ਮਿਲੀ, ਸਗੋਂ ਹੁੰਮਸ ਨੇ ਉਨ੍ਹਾਂ ਨੂੰ ਬੇਹਾਲ ਕਰ ਦਿੱਤਾ। ਸਵੇਰ ਤੋਂ ਉਂਝ ਤਾਂ ਮੌਸਮ ਸੁਹਾਵਣਾ ਬਣਿਆ ਹੋਇਆ ਸੀ ਪਰ ਦੁਪਹਿਰ ਨੂੰ ਹੁੰਮਸ ਨੇ ਲੋਕਾਂ ਨੂੰ ਪਰੇਸ਼ਾਨ ਰੱਖਿਆ। ਮੌਸਮ ਵਿਭਾਗ ਮੁਤਾਬਕ ਸ਼ਹਿਰ ‘ਚ 1.6 ਐੱਮ. ਐੱਮ. ਮੀਂਹ ਦਰਜ ਕੀਤਾ ਗਿਆ।
ਮੰਗਲਵਾਰ ਨੂੰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 35.2 ਡਿਗਰੀ ਅਤੇ ਹੇਠਲਾ ਤਾਪਮਾਨ 25.2 ਡਿਗਰੀ ਦਰਜ ਕੀਤਾ ਗਿਆ। ਮੰਗਲਵਾਰ ਨੂੰ ਸ਼ਹਿਰ ਦੇ ਵੱਧ ਤੋਂ ਵੱਧ ਤਾਪਮਾਨ ‘ਚ 2 ਡਿਗਰੀ ਦੀ ਗਿਰਾਵਟ ਦੇਖਣ ਨੂੰ ਮਿਲੀ। ਸ਼ਾਮ ਸਮੇਂ ਹਵਾਵਾਂ ਦੇ ਬਦਲਦੇ ਮਿਜਾਜ਼ ਕਾਰਨ ਲੋਕਾਂ ਨੂੰ ਹੁੰਮਸ ਤੋਂ ਵੀ ਰਾਹਤ ਮਿਲੀ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ‘ਚ ਤਾਪਮਾਨ ‘ਚ ਵਾਧਾ ਹੋਵੇਗਾ ਅਤੇ ਮੌਸਮ ਸਾਫ ਰਹੇਗਾ।

Check Also

ਮੁਹਾਲੀ: ਜ਼ਿਲ੍ਹਾ ਸੀਆਈਏ ਸਟਾਫ਼ ਵੱਲੋਂ ਨਾਜਾਇਜ਼ ਅਸਲੇ ਸਣੇ ਦੋ ਕਾਰ ਸਵਾਰ ਗ੍ਰਿਫ਼ਤਾਰ

ਦਰਸ਼ਨ ਸਿੰਘ ਸੋਢੀ ਮੁਹਾਲੀ, 4 ਮਈ ਜ਼ਿਲ੍ਹਾ ਸੀਆਈਏ ਸਟਾਫ਼ ਵੱਲੋਂ ਦੋ ਕਾਰ ਸਵਾਰਾਂ ਨੂੰ ਨਾਜਾਇਜ਼ …