Home / Punjabi News / ਹਰਸਿਮਰਤ ਕੌਰ ਬਾਦਲ ਨੂੰ ਫਿਰ ਮਿਲਿਆ ਫੂਡ ਪ੍ਰੋਸੈਸਿੰਗ ਮੰਤਰਾਲਾ

ਹਰਸਿਮਰਤ ਕੌਰ ਬਾਦਲ ਨੂੰ ਫਿਰ ਮਿਲਿਆ ਫੂਡ ਪ੍ਰੋਸੈਸਿੰਗ ਮੰਤਰਾਲਾ

ਸੋਮ ਪ੍ਰਕਾਸ਼ ਨੂੰ ਵਣਜ ਤੇ ਉਦਯੋਗ ਅਤੇ ਹਰਦੀਪ ਸਿੰਘ ਪੁਰੀ ਨੂੰ ਦਿੱਤਾ ਸ਼ਹਿਰੀ ਵਿਭਾਗ
ਚੰਡੀਗੜ੍ਹ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਮੰਤਰੀਆਂ ਨੂੰ ਕੀਤੀ ਵਿਭਾਗਾਂ ਦੀ ਵੰਡ ਵਿਚ ਬਠਿੰਡਾ ਲੋਕ ਸਭਾ ਹਲਕੇ ਤੋਂ ਲਗਾਤਾਰ ਤੀਜੀ ਵਾਰ ਜਿੱਤ ਹਾਸਲ ਕਰਨ ਵਾਲੀ ਹਰਸਿਮਰਤ ਕੌਰ ਬਾਦਲ ਨੂੰ ਫੂਡ ਪ੍ਰੋਸੈਸਿੰਗ ਦਾ ਮੰਤਰਾਲਾ ਦਿੱਤਾ ਗਿਆ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਵੀ ਹਰਸਿਮਰਤ ਕੋਲ ਫੂਡ ਪ੍ਰੋਸੈਸਿੰਗ ਮੰਤਰਾਲਾ ਹੀ ਸੀ। ਇਸ ਦੇ ਨਾਲ ਹੀ ਹੁਸ਼ਿਆਰਪੁਰ ਤੋਂ ਜਿੱਤ ਕੇ ਰਾਜ ਮੰਤਰੀ ਬਣੇ ਸੋਮ ਪ੍ਰਕਾਸ਼ ਨੂੰ ਵਣਜ ਤੇ ਉਦਯੋਗ ਮੰਤਰਾਲਾ ਦਿੱਤਾ ਗਿਆ ਹੈ, ਜਦਕਿ ਅੰਮ੍ਰਿਤਸਰ ਤੋਂ ਲੋਕ ਸਭਾ ਚੋਣ ਹਾਰਨ ਦੇ ਬਾਵਜੂਦ ਵੀ ਹਰਦੀਪ ਸਿੰਘ ਪੁਰੀ ਨੂੰ ਮੁੜ ਸ਼ਹਿਰੀ ਵਿਭਾਗ ਦੇ ਦਿੱਤਾ ਗਿਆ।

Check Also

Punjab ‘ਚ ਹਿਮਾਚਲ ਦੇ ਟੈਕਸੀ ਡਰਾਈਵਰ ਦੀ ਲੱਗੀ 3 ਕਰੋੜ ਰੁਪਏ ਦੀ ਲਾਟਰੀ, ਬਠਿੰਡਾ ਆਇਆ ਸੀ ਸਵਾਰੀ ਛੱਡਣ  

Taxi Driver Lottery in Punjab : ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਇੱਕ ਟੈਕਸੀ ਡਰਾਈਵਰ …