Home / Punjabi News / ਦਿੱਲੀ ਨੂੰ ਜਾਂਦੀ 250 ਕਰੋੜ ਦੀ ਹੈਰੋਇਨ ਜ਼ਬਤ

ਦਿੱਲੀ ਨੂੰ ਜਾਂਦੀ 250 ਕਰੋੜ ਦੀ ਹੈਰੋਇਨ ਜ਼ਬਤ

ਨਵੀਂ ਦਿੱਲੀ: ਨੈਸ਼ਨਲ ਨਾਰਕੋਟਿਕਸ ਬਿਊਰੋ ਨੇ ਬੀਤੇ ਮੰਗਲਵਾਰ ਜੰਮੂ ਵਿੱਚੋਂ ਇੱਕ ਟਰੱਕ ਵਿੱਚੋਂ 50 ਪੈਕੇਟ ਹੈਰੋਇਨ ਜ਼ਬਤ ਕੀਤੀ ਹੈ। ਕੌਮਾਂਤਰੀ ਬਾਜ਼ਾਰ ਵਿੱਚ ਇਸ ਨਸ਼ੇ ਦੀ ਕੀਮਤ 250 ਕਰੋੜ ਤੋਂ ਵੀ ਵੱਧ ਹੈ। ਇੰਨੀ ਵੱਡੀ ਮਾਤਰਾ ਵਿੱਚ ਹੈਰੋਇਨ ਦਿੱਲੀ ਨੂੰ ਭੇਜੀ ਜਾਣੀ ਸੀ।

ਐਨਸੀਬੀ ਦੇ ਜ਼ੋਨ ਨਿਰਦੇਸ਼ਕ ਵਰਿੰਦਰ ਯਾਦਵ ਨੇ ਦੱਸਿਆ ਕਿ ਬੀਤੀ ਪੰਜ ਨਵੰਬਰ ਨੂੰ ਜੰਮੂ ਨੇੜਲੇ ਬਨਿਹਾਲ ਟੋਲ ਪਲਾਜ਼ਾ ‘ਤੇ ਇੱਕ ਸੇਬਾਂ ਵਾਲੇ ਟਰੱਕ ਦੀ ਤਲਾਸ਼ੀ ਲਈ ਗਈ। ਸੇਬਾਂ ਦੀਆਂ ਪੇਟੀਆਂ ਨੂੰ ਟਿਕਾਉਣ ਲਈ ਲੱਕੜ ਦੇ ਕਰੇਟਾਂ ਵਿਚਲੀ ਖਾਲੀ ਥਾਂ ‘ਚੋਂ ਪੈਕੇਟਾਂ ਦੇ ਰੂਪ ਵਿੱਚ ਇਹ ਨਸ਼ਾ ਬਰਾਮਦ ਕੀਤਾ ਗਿਆ। ਟਰੱਕ ਵਿੱਚ ਲੱਦੇ ਸੇਬਾਂ ਨੂੰ ਦਿੱਲੀ ਜਾ ਕੇ ਉਤਾਰਿਆ ਜਾਣਾ ਸੀ।

ਜ਼ਿਕਰਯੋਗ ਹੈ ਕਿ ਐਨਸੀਬੀ ਨੇ ਇਕੱਲੇ ਜੰਮੂ ਵਿੱਚੋਂ ਹੀ ਪਿਛਲੇ ਤਿੰਨ ਮਹੀਨਿਆਂ ਦੌਰਾਨ 800 ਕਰੋੜ ਰੁਪਏ ਮੁੱਲ ਦੀ 161 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਜੰਮੂ ਵਿੱਚ ਇਹ ਨਸ਼ਾ ਪਾਕਿਸਤਾਨ ਤੇ ਅਫ਼ਗਾਨਿਸਤਾਨ ਦੇ ਰਸਤਿਓਂ ਭਾਰਤ ਆਉਂਦਾ ਹੈ।

Check Also

Mohali ‘ਚ ਵਿਦੇਸ਼ੀ ਵਿਦਿਆਰਥਣ ਨਾਲ ਗੈਂਗਰੇਪ , ਜਨਮ ਦਿਨ ਪਾਰਟੀ ‘ਚ ਬੁਲਾ ਕੇ ਪਿਲਾਈ ਸ਼ਰਾਬ , ਫਲੈਟ ‘ਚ ਬੰਦ ਕਰ ਕੀਤਾ ਜਬਰ-ਜ਼ਿਨਾਹ

Mohali Gangrape : ਮੋਹਾਲੀ ‘ਚ ਇੱਕ ਵਿਦੇਸ਼ੀ ਵਿਦਿਆਰਥਣ ਨਾਲ ਕਥਿਤ ਤੌਰ ‘ਤੇ ਗੈਂਗਰੇਪ ਦਾ ਮਾਮਲਾ …