Home / Punjabi News / ਮੋਦੀ ਦੇ ਦੌਰੇ ਤੋਂ ਐਨ ਪਹਿਲਾਂ ਛੱਤੀਸਗੜ੍ਹ ‘ਚ ਨਕਸਲੀਆਂ ਵੱਲੋਂ ਵੱਡਾ ਬੰਬ ਧਮਾਕਾ, ਜਵਾਨ ਸਮੇਤ ਚਾਰ ਮੌਤਾਂ

ਮੋਦੀ ਦੇ ਦੌਰੇ ਤੋਂ ਐਨ ਪਹਿਲਾਂ ਛੱਤੀਸਗੜ੍ਹ ‘ਚ ਨਕਸਲੀਆਂ ਵੱਲੋਂ ਵੱਡਾ ਬੰਬ ਧਮਾਕਾ, ਜਵਾਨ ਸਮੇਤ ਚਾਰ ਮੌਤਾਂ

ਮੋਦੀ ਦੇ ਦੌਰੇ ਤੋਂ ਐਨ ਪਹਿਲਾਂ ਛੱਤੀਸਗੜ੍ਹ ‘ਚ ਨਕਸਲੀਆਂ ਵੱਲੋਂ ਵੱਡਾ ਬੰਬ ਧਮਾਕਾ, ਜਵਾਨ ਸਮੇਤ ਚਾਰ ਮੌਤਾਂ

ਨਵੀਂ ਦਿੱਲੀ: ਦੀਵਾਲੀ ਦੇ ਤਿਉਹਾਰ ਤੋਂ ਅਗਲੇ ਦਿਨ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਦੌਰੇ ਤੋਂ ਪਹਿਲਾਂ ਛੱਤੀਸਗੜ੍ਹ ‘ਚ ਦੰਤੇਵਾੜਾ ਦੇ ਬਚੋਲੀ ‘ਚ ਇੱਕ ਵੱਡਾ ਨਕਸਲੀ ਹਮਲਾ ਹੋਇਆ। ਨਕਸਲੀਆਂ ਨੇ ਇੱਥੇ ਬੰਬ ਧਮਾਕੇ ਨਾਲ ਇੱਕ ਬੱਸ ਉਡਾ ਦਿੱਤੀ, ਜਿਸ ਵਿੱਚ ਸੀਆਈਐੱਸਐੱਫ ਦੇ ਕਈ ਜਵਾਨ ਵੀ ਸਵਾਰ ਸਨ। ਇਸ ਹਮਲੇ ‘ਚ ਇਕ ਜਵਾਨ ਸ਼ਹੀਦ ਹੋ ਗਿਆ ਤੇ ਤਿੰਨ ਹੋਰ ਵਿਅਕਤੀਆਂ ਦੀ ਵੀ ਮੌਤ ਹੋ ਗਈ। ਧਮਾਕੇ ਵਿੱਚ ਕਈਆਂ ਦੇ ਜ਼ਖ਼ਮੀ ਵੀ ਹੋਣ ਦੀ ਵੀ ਖ਼ਬਰ ਹੈ।ਜਾਣਕਾਰੀ ਮੁਤਾਬਕ ਇਹ ਹਾਦਸਾ ਉਦੋਂ ਵਾਪਰਿਆਂ ਜਦੋਂ ਸੀਆਈਐੱਸਐੱਫ ਦੀ ਟੀਮ ਸਥਾਨਕ ਮਿੰਨੀ ਬੱਸ ‘ਚ ਸਵਾਰ ਹੋ ਕੇ ਆਕਾਸ਼ ਨਗਰ ਵੱਲ ਰਵਾਨਾ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਆਕਾਸ਼ ਨਗਰ ਮੋੜ ਨੰਬਰ 6 ‘ਤੇ ਜਿਵੇਂ ਹੀ ਬੱਸ ਪਹੁੰਚੀ ਤਾਂ ਨਕਸਲੀਆਂ ਨੇ ਆਈਈਡੀ ਧਮਾਕਾ ਕਰ ਦਿੱਤਾ। ਇਸ ਨਾਲ ਮਿੰਨੀ ਬੱਸ 6 ਫੁੱਟ ਤਕ ਉੱਛਲ ਗਈ। ਬੱਸ ਦੇ ਜ਼ਮੀਨ ‘ਤੇ ਡਿੱਗਦੇ ਹੀ ਨਕਸਲੀਆਂ ਨੇ ਜਵਾਨਾਂ ‘ਤੇ ਗੋਲੀਬਾਰੀ ਕਰ ਦਿੱਤੀ, ਜਿਸ ਵਿੱਚ ਚਾਰ ਮੌਤਾਂ ਹੋ ਗਈਆਂ।

ਜ਼ਿਕਰਯੋਗ ਹੈ ਕਿ ਛੱਤੀਸਗੜ੍ਹ ਦੇ ਦੰਤੇਵਾਲਾ ਦੇ ਨੀਲਵਾਇਆ ਪਿੰਡ ਵਿੱਚ ਬੀਤੀ 30 ਅਕਤੂਬਰ ਨੂੰ ਨਕਸਲੀ ਹਮਲੇ ਵਿੱਚ ਦੂਰਦਰਸ਼ਨ ਦੇ ਪੱਤਰਕਾਰ ਅਚਿਊਤਾਨੰਦ ਸਾਹੂ ਦੀ ਮੌਤ ਵੀ ਹੋ ਗਈ ਸੀ। ਇਹ ਹਮਲਾ ਉਸੇ ਸਮੇਂ ਹੋਇਆ ਹੈ ਜਦ ਆਉਣ ਵਾਲੀ 12 ਨਵੰਬਰ ਨੂੰ ਪਹਿਲੇ ਗੇੜ ਦੀਆਂ ਵੋਟਾਂ ਪੈਣਗੀਆਂ ਅਤੇ ਇਨ੍ਹਾਂ ਵੋਟਾਂ ਦੇ ਸਿਲਸਿਲੇ ‘ਚ ਪੀਐਮ ਮੋਦੀ ਛੱਤੀਸਗੜ੍ਹ ਦੇ ਜਗਦਲਪੁਰ ਵਿੱਚ ਰੈਲੀ ਵੀ ਕਰਨ ਵਾਲੇ ਹਨ। ਛੱਤੀਸਗੜ੍ਹ ਵਿੱਚ 90 ਵਿਧਾਨ ਸਭਾ ਸੀਟਾਂ ਹਨ ਤੇ ਦੂਜੇ ਗੇੜ ਲਈ 20 ਨਵੰਬਰ ਨੂੰ ਵੋਟਿੰਗ ਹੋਵੇਗੀ।

Check Also

ਪੰਜਾਬ ਪੁਲੀਸ ਨੇ ਜੰਮੂ ਕਸ਼ਮੀਰ ’ਚ ਵਾਰਦਾਤ ਕਾਰਨ ਤੋਂ ਪਹਿਲਾਂ ਅਤਿਵਾਦੀ ਨੂੰ ਕਾਬੂ ਕੀਤਾ

ਚੰਡੀਗੜ੍ਹ, 23 ਅਪਰੈਲ ਪੰਜਾਬ ਪੁਲੀਸ ਨੇ ਅਤਿਵਾਦੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੂੰ ਕਥਿਤ ਤੌਰ …