Breaking News
Home / Punjabi News / ਰਾਹੁਲ ਗਾਂਧੀ ਵੱਲੋਂ ਉੜੀਸਾ ਕਾਂਗਰਸ ‘ਚ ਵੱਡੀ ਤਬਦੀਲੀ

ਰਾਹੁਲ ਗਾਂਧੀ ਵੱਲੋਂ ਉੜੀਸਾ ਕਾਂਗਰਸ ‘ਚ ਵੱਡੀ ਤਬਦੀਲੀ

ਰਾਹੁਲ ਗਾਂਧੀ ਵੱਲੋਂ ਉੜੀਸਾ ਕਾਂਗਰਸ ‘ਚ ਵੱਡੀ ਤਬਦੀਲੀ

ਲਖਨਊ— ਉੜੀਸਾ ਵਿਧਾਨ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਹੀ ਕਾਂਗਰਸ ਨੇ ਆਪਣੀ ਪ੍ਰਦੇਸ਼ ਇਕਾਈ ਦਾ ਪੁਨਰਗਠਨ ਕੀਤਾ ਹੈ ਅਤੇ ਸਾਬਕਾ ਕੇਂਦਰੀ ਮੰਤਰੀ ਭਗਤ ਚਰਨ ਦਾਸ ਦੀ ਲੀਡ ਮੁਹਿੰਮ ਕਮੇਟੀ ਦਾ ਗਠਨ ਕੀਤਾ ਗਿਆ। ਪਾਰਟੀ ਦੇ ਸੰਗਠਨ ਜਨਰਲ ਸਕੱਤਰ ਅਸ਼ੋਕ ਗਹਿਲੋਤ ਵੱਲੋਂ ਜਾਰੀ ਇਕ ਬਿਆਨ ਅਨੁਸਾਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਉੜੀਸਾ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪੁਨਰਗਠਨ ਕੀਤਾ ਹੈ, ਹਾਲਾਂਕਿ ਪ੍ਰਦੇਸ਼ ਪ੍ਰਧਾਨ ਨਿਰੰਜਨ ਪਟਨਾਇਕ ਅਤੇ ਤਿੰਨ ਕਾਰਜਕਾਰੀ ਪ੍ਰਧਾਨ ਚਿਰੰਜੀਵ ਬਿਸਵਾਲ, ਪ੍ਰਦੀਪ ਮਾਂਝੀ ਅਤੇ ਨਵ ਕਿਸ਼ੋਰ ਦਾਸ ਆਪਣੇ ਅਹੁਦੇ ‘ਤੇ ਹੀ ਹਨ। ਕੁਝ ਮਹੀਨੇ ਪਹਿਲਾਂ ਹੀ ਪਟਨਾਇਕ ਅਤੇ ਤਿੰਨ ਕਾਰਜਕਾਰੀ ਚੇਅਰਮੈਨ ਨਿਯੁਕਤ ਕੀਤੇ ਗਏ ਸਨ। ਰਾਹੁਲ ਨੇ ਉੜੀਸਾ ਕਾਂਗਰਸ ਲਈ 14 ਉਪ-ਪ੍ਰਧਾਨ, 24 ਜਨਰਲ ਸਕੱਤਰ ਤੇ 36 ਸਕੱਤਰ ਨਿਯੁਕਤ ਕੀਤੇ ਹਨ।

Check Also

ਚੰਡੀਗੜ੍ਹ: ਭਾਜਪਾ ਨੂੰ ਝਟਕਾ : ਵਾਰਡ ਨੰਬਰ 30 ਤੋਂ ਸਮੁੱਚੀ ਟੀਮ ਅਕਾਲੀ ਦਲ ਵਿੱਚ ਸ਼ਾਮਲ

ਕੁਲਦੀਪ ਸਿੰਘ ਚੰਡੀਗੜ੍ਹ, 30 ਅਪਰੈਲ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੰਡੀਗੜ੍ਹ ਸ਼ਹਿਰ ਵਿੱਚ ਭਾਰਤੀ ਜਨਤਾ …