Home / Punjabi News / ਅਨੰਤਨਾਗ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ, ਇੰਟਰਨੈੱਟ ਤੇ ਰੇਲ ਸੇਵਾ ਬੰਦ

ਅਨੰਤਨਾਗ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ, ਇੰਟਰਨੈੱਟ ਤੇ ਰੇਲ ਸੇਵਾ ਬੰਦ

ਅਨੰਤਨਾਗ— ਜੰਮੂ-ਕਸ਼ਮੀਰ ਦੇ ਅਨੰਤਨਾਗ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਸਵੇਰ ਤੋਂ ਮੁਕਾਬਲਾ ਜਾਰੀ ਹੈ। ਇਲਾਕੇ ‘ਚ ਕਰੀਬ 2 ਤੋਂ 3 ਅੱਤਵਾਦੀਆਂ ਦੇ ਛੁਪੇ ਹੋਣ ਦਾ ਸ਼ੱਕ ਹੈ। ਦੱਖਣੀ ਕਸ਼ਮੀਰ ਦੇ ਇਸ ਇਲਾਕੇ ‘ਚ ਸੈਨਾ ਦੇ ਜਵਾਨ CASO ਦੇ ਤਹਿਤ ਸਵੇਰੇ 4 ਵਜੇ ਸਰਚ ਆਪਰੇਸ਼ਨ ਚਲਾ ਰਹੇ ਸਨ। ਇਸ ਦੌਰਾਨ ਅੱਤਵਾਦੀਆਂ ਨੇ ਆਪਣੇ-ਆਪ ਨੂੰ ਡਿੱਗਦੇ ਦੇਖ ਜਵਾਨਾਂ ‘ਤੇ ਗ੍ਰੇਨੇਡ ਸੁੱਟ ਕੇ ਹਮਲਾ ਕੀਤਾ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ। ਮੁਕਾਬਲਾ ਜਾਰੀ ਹੈ।
ਜਾਣਕਾਰੀ ਮੁਤਾਬਕ ਇਸ ਮੁਕਾਬਲੇ ਕਾਰਨ ਸ਼੍ਰੀਨਗਰ ਤੋਂ ਬਨਿਹਾਲ ਜਾਣ ਵਾਲੀ ਟਰੇਨ ਸਰਵਿਸ ਵੀ ਬੰਦ ਹੈ ਅਤੇ ਉਸ ਨਾਲ ਹੀ ਇੰਟਰਨੈੱਟ ਸਹੂਲਤ ਨੂੰ ਬੰਦ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸ਼੍ਰੀਨਗਰ ‘ਚ ਮੰਗਲਵਾਰ ਨੂੰ ਸੀ. ਆਰ. ਪੀ. ਐੱਫ. ਦੇ ਇਕ ਗਸ਼ਤੀ ਦਲ ‘ਤੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ ਸੀ। ਇਸ ਹਮਲੇ ‘ਚ ਇਕ ਜਵਾਨ ਸ਼ਹੀਦ ਹੋ ਗਿਆ ਸੀ, ਜਦਕਿ 2 ਜ਼ਖਮੀ ਹੋਏ।

Check Also

Mohali ‘ਚ ਵਿਦੇਸ਼ੀ ਵਿਦਿਆਰਥਣ ਨਾਲ ਗੈਂਗਰੇਪ , ਜਨਮ ਦਿਨ ਪਾਰਟੀ ‘ਚ ਬੁਲਾ ਕੇ ਪਿਲਾਈ ਸ਼ਰਾਬ , ਫਲੈਟ ‘ਚ ਬੰਦ ਕਰ ਕੀਤਾ ਜਬਰ-ਜ਼ਿਨਾਹ

Mohali Gangrape : ਮੋਹਾਲੀ ‘ਚ ਇੱਕ ਵਿਦੇਸ਼ੀ ਵਿਦਿਆਰਥਣ ਨਾਲ ਕਥਿਤ ਤੌਰ ‘ਤੇ ਗੈਂਗਰੇਪ ਦਾ ਮਾਮਲਾ …